सदके मैं जावाँ

सदके मैं जावाँ वारी मैं जावा,
गणपति जी नु जद जद वेखा.
हथ मैं जोड़ा ते शीश झुकावा,
गणपति जी नु जद जद वेखा,

दिल दे अन्दर वास है तेरा,
अखियाँ विच बी रहंदे हो,
नाम ही चलदे नाल ही फिरदे,
नाल ही उठदे बेह्न्दे हो,
फेर मैं इकला क्यों अख्वावा,
गणपति जी नु जद जद वेखा,


जिस पासे भी नजर घुमावा,
हो जांदा ऐ दर्शन तेरा
रंग रूप सुर ताल दे विच भी,
तेनु वेखे मन मेरा,
रज रज तेरियां सिफ्ता गावा,
गणपति जी नु जद जद वेखा,

लगन लगा के सहनु अपनी दूर कदे वी करियो न,
जीवन दी नईयां ने नही ता डूब जाना ऐ तरना न,
रब अपने दे मैं दर्शन पावा,
गणपति जी नु जद जद वेखा,

ਸਦਕੇ ਮੈਂ ਜਾਵਾਂ, ਵਾਰੀ ਮੈਂ ਜਾਵਾਂ ll,
'ਗਣਪਤੀ ਜੀ ਨੂੰ, ਜਦ ਜਦ ਵੇਖਾਂ xll'
ਹੱਥ ਮੈਂ ਜੋੜਾਂ ਤੇ, ਸੀਸ ਝੁਕਾਵਾਂ ll,
'ਗਣਪਤੀ ਜੀ ਨੂੰ, ਜਦ ਜਦ ਵੇਖਾਂ xll'

ਦਿਲ ਦੇ ਅੰਦਰ, ਵਾਸ ਹੈ ਤੇਰਾ,
''ਅੱਖੀਆਂ ਵਿੱਚ ਵੀ ਰਹਿੰਦੇ ਹੋ'' l
ਨਾਲ ਹੀ ਚੱਲਦੇ, ਨਾਲ ਹੀ ਫਿਰਦੇ,
''ਨਾਲ ਹੀ ਉੱਠਦੇ ਬਹਿੰਦੇ ਹੋ'' ll
ਫੇਰ ਮੈਂ ਇਕੱਲਾ, ਕਿਉਂ ਅਖਵਾਵਾਂ ll,
'ਗਣਪਤੀ ਜੀ ਨੂੰ, ਜਦ ਜਦ ਵੇਖਾਂ xll'

ਜਿਸ ਪਾਸੇ ਵੀ, ਨਜ਼ਰ ਘੁਮਾਵਾਂ,
''ਹੋ ਜਾਂਦਾ ਏ ਦਰਸ਼ਨ ਤੇਰਾ'' l
ਰੰਗ ਰੂਪ ਸੁਰ, ਤਾਲ ਦੇ ਵਿੱਚ ਵੀ,
''ਤੈਂਨੂੰ ਵੇਖੇ ਮਨ ਮੇਰਾ'' ll
ਰੱਜ ਰੱਜ ਤੇਰੀਆਂ, ਸਿਫਤਾਂ ਗਾਵਾਂ ll,
'ਗਣਪਤੀ ਜੀ ਨੂੰ, ਜਦ ਜਦ ਵੇਖਾਂ xll'


ਲਗਨ ਲਗਾ ਕੇ, ਸਾਨੂੰ ਆਪਣੀ,
''ਦੂਰ ਕਦੇ ਵੀ ਕਰਿਓ ਨਾ'' l
ਜੀਵਨ ਦੀ, ਨਈਆ ਨੇ ਨਹੀਂ ਤਾਂ,
''ਡੁੱਬ ਜਾਣਾ ਏ ਤਰਨਾ ਨਾ'' ll
ਰੱਬ ਆਪਣੇ ਦੇ ਮੈਂ, ਦਰਸ਼ਨ ਪਾਵਾਂ ll,
'ਗਣਪਤੀ ਜੀ ਨੂੰ, ਜਦ ਜਦ ਵੇਖਾਂ xll'
ਪ੍ਰੇਮ ਸੇ ਬੋਲੀਏ-ਗਣਪਤੀ ਬੱਪਾ ਮੋਰੀਆ,,,,
ਧੁਨ- ਸੰਗਤਾਂ ਬੜੀਆਂ ਦਰ ਤੇ ਖੜੀਆਂ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (863 downloads)