सुण ले मेरी माएँ मैं तेनु कहना ऐ,
कर मेहरा दी छा मैं छावा बहना ऐ
तू पत्थर नु वी पारस माँ कर सकदी ऐ
गागर दे विच सागर वि भर सकदी ऐ,
प्यार लेया जे सब ने मैं भी लेना ऐ
कर मेहरा दी छा मैं छावा बहना ऐ
सब सिद्धियाँ तेरे दर झाड़ू ला रहियां,
हे जग दाती तेरा हुकम वजा रहियां,
मेरा वी कल्याण माँ करना कहना ऐ,
कर मेहरा दी छा मैं छावा बहना ऐ
दाती हो के खाली दर तो मोड़ी न,
बड़ियाँ उमीदा रखियाँ भरोसा तोड़ी न,
मैं नही करना चुप मैं कहंदे रहना ऐ,
कर मेहरा दी छा मैं छावा बहना ऐ
कंडेया दे मैं फर्श ते चल के आया हां,
श्रधा दे निर्दोष मैं फूल लाया हां,
तेरा विशोड़ा होर नही हूँ सेहना ऐ,
कर मेहरा दी छा मैं छावा बहना ऐ
'ਸੁਣ ਲੈ ਮੇਰੀ ਮਾਏਂ, ਮੈਂ ਤੈਨੂੰ ਕਹਿਣਾ ਏ' ll
''ਕਰ ਮੇਹਰਾਂ ਦਾ ਛਾਂ, ਮੈਂ ਛਾਂਵੇਂ ਬਹਿਣਾ ਏ'' ll
ਤੂੰ ਪੱਥਰਾਂ ਨੂੰ ਵੀ ਪਾਰਸ, ਮਾਂ ਕਰ ਸਕਦੀ ਏ
ਗਾਗਰ ਦੇ ਵਿੱਚ ਸਾਗਰ, ਵੀ ਭਰ ਸਕਦੀ ਏ ll
ਪਿਆਰ ਲਿਆ ਜੇ ਸਭ ਨੇ, ਮੈਂ ਵੀ ਲੈਣਾ ਏ ll,
''ਕਰ ਮੇਹਰਾਂ ਦਾ ਛਾਂ, ਮੈਂ ਛਾਂਵੇਂ ਬਹਿਣਾ ਏ'' ll
ਸਭ ਸਿੱਧੀਆਂ ਤੇਰੇ ਦਰ, ਝਾੜੂ ਲਾ ਰਹੀਆਂ
ਹੇ ਜੱਗ ਦਾਤੀ ਤੇਰਾ ਹੁਕਮ, ਵਜਾ ਰਹੀਆਂ ll
ਮੇਰਾ ਵੀ ਕਲਿਆਣ ਮਾਂ ਕਰਨਾ, ਕਹਿਣਾ ਏ ll,
''ਕਰ ਮੇਹਰਾਂ ਦਾ ਛਾਂ, ਮੈਂ ਛਾਂਵੇਂ ਬਹਿਣਾ ਏ'' ll
ਦਾਤੀ ਹੋ ਕੇ ਖਾਲੀ, ਦਰ ਤੋਂ ਮੋੜੀ ਨਾ
ਬੜੀਆਂ ਉਮੀਦਾਂ ਰੱਖੀਆਂ, ਭਰੋਸਾ ਤੋੜੀ ਨਾ ll
ਮੈਂ ਨਹੀਂ ਕਰਨਾ ਚੁੱਪ, ਮੈਂ ਕਹਿੰਦੇ ਰਹਿਣਾ ਏ ll,
''ਕਰ ਮੇਹਰਾਂ ਦਾ ਛਾਂ, ਮੈਂ ਛਾਂਵੇਂ ਬਹਿਣਾ ਏ'' ll
ਕੰਡਿਆਂ ਦੇ ਮੈਂ ਫਰਸ਼ ਤੇ, ਚੱਲ ਕੇ ਆਇਆ ਹਾਂ
ਸ਼ਰਧਾ ਦੇ ਨਿਰਦੋਸ਼, ਮੈਂ ਫ਼ੁੱਲ ਲਿਆਇਆ ਹਾਂ ll
ਤੇਰਾ ਵਿਛੋੜਾ ਹੋਰ ਨਹੀਂ, ਹੁਣ ਸਹਿਣਾ ਏ ll,
''ਕਰ ਮੇਹਰਾਂ ਦਾ ਛਾਂ, ਮੈਂ ਛਾਂਵੇਂ ਬਹਿਣਾ ਏ'' ll
ਅਪਲੋਡਰ- ਅਨਿਲਰਾਮੂਰਤੀਭੋਪਾਲ