राणोंए पहाड़ां वालिये

असी लाइ ऐ ते द्सांगे निभा के,
राणोंए पहाड़ां वालिये  ,
कदे देख लवी सहनु अजमा के,
राणोंए पहाड़ां वालिये  

तेरा लड़ फड़ेया न होर किते तकेया,
झड़े वालिये भरोसा तेरे उते रख्या,
बैठे दर तेरे झोलियाँ फेला के,
राणोंए पहाड़ां वालिये  ....

तेरे तो मंगना माँ तेरे तो ही लेना ऐ,
दुःख सुख अपना माँ तेनु ही ता कहना ऐ
सहनु परख लवी ठोक बजा के,
राणोंए पहाड़ां वालिये  

होर किसे दर मैं ता पल्ला नहियो अड़ना,
मलेया द्वारा तेरा दर नहियो छडना,
तेनु आखदे हा सोंह तेरी खा के,
राणोंए पहाड़ां वालिये  ..


जिन्दगी एह सारी आसा तेरे लेखे लाइ ऐ,
जिनी वि माँ बीती तेरे आसरे बिताई ऐ,
रखी दास नु माँ चरना  च ला के
राणोंए पहाड़ां वालिये  

ਅਸੀਂ ਲਾਈ ਏ ਤੇ, ਦੱਸਾਂਗੇ ਨਿਭਾ ਕੇ,
ਰਾਣੀਏ, ਪਹਾੜਾਂ ਵਾਲੀਏ ll
ਕਦੇ ਦੇਖ ਲਵੀਂ, ਸਾਨੂੰ ਅਜ਼ਮਾ ਕੇ ll,
ਰਾਣੀਏ, ਪਹਾੜਾਂ ਵਾਲੀਏ,,,,,,,,

ਤੇਰਾ ਲੜ੍ਹ ਫੜਿਆ ਨਾ, ਹੋਰ ਕਿਤੇ ਤੱਕਿਆ
ਝੰਡੇ ਵਾਲੀਏ ਭਰੋਸਾ, ਤੇਰੇ ਉੱਤੇ ਰੱਖਿਆ ll
ਬੈਠੇ ਦਰ ਤੇਰੇ, ਝੋਲੀਆਂ ਫੈਲਾ ਕੇ ll,
ਰਾਣੀਏ ਪਹਾੜਾਂ ਵਾਲੀਏ,,,,,,,,,

ਤੇਰੇ ਤੋ ਮੰਗਣਾ ਮਾਂ, ਤੇਰੇ ਤੋ ਹੀ ਲੈਣਾ ਏ
ਦੁੱਖ ਸੁੱਖ ਆਪਣਾ ਮਾਂ, ਤੈਨੂੰ ਹੀ ਤਾਂ ਕਹਿਣਾ ਏ ll
ਸਾਨੂੰ ਪਰਖ਼ ਲਵੀਂ, ਠੋਕ ਬਜਾ ਕੇ ll,
ਰਾਣੀਏ, ਪਹਾੜਾਂ ਵਾਲੀਏ,,,,,,,,,,

ਹੋਰ ਕਿਸੇ ਦਰ ਮੈਂ ਤਾਂ, ਪੱਲਾ ਨਹੀਓਂ ਅੱਡਣਾ
ਮੱਲ੍ਹਿਆ ਦਵਾਰਾ ਤੇਰਾ, ਦਰ ਨਹੀਓਂ ਛੱਡਣਾ ll
ਤੈਨੂੰ ਆਖਦੇ ਹਾਂ, ਸੌਂਹ ਤੇਰੀ ਖਾ ਕੇ ll,
ਰਾਣੀਏ, ਪਹਾੜਾਂ ਵਾਲੀਏ,,,,,,,,,,,

ਜਿੰਦਗੀ ਏਹ ਸਾਰੀ ਅਸਾਂ, ਤੇਰੇ ਲੇਖੇ ਲਾਈ ਏ
ਜਿੰਨੀ ਵੀ ਮਾਂ ਬੀਤੀ ਤੇਰੇ, ਆਸਰੇ ਬਿਤਾਈ ਏ ll
ਰੱਖੀ ਦਾਸ ਨੂੰ ਮਾਂ, ਚਰਨਾਂ ਚ ਲਾ ਕੇ ll,
ਰਾਣੀਏ, ਪਹਾੜਾਂ ਵਾਲੀਏ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (778 downloads)