साणु लंबियाँ तरीकां

हूँ ता लेख बदल सूट माये,
हूँ क्यों देर तू लाइ,
अज कल करदियाँ उमरा लंगियाँ ने,
पर तेरी कल न आई,

बेड़े होरना दे बने झट लाइ जांदी ऐ,
सहनु लंबियाँ तरीका अवे पाई जांदी ऐ,
नि साहणु लंबियाँ,
भाग लखा ते करोड़ा दे जगाई जांदी ऐ,
सहनु लंबियाँ तरीका अवे पाई जांदी ऐ,
नि साहणु लंबियाँ,

तू है अनहद माये तेरी हद कोई न,
तेरा लिखियाँ माँ कर सके रद कोई न,
सारे जग नु तू जय हो,
सारे जग नु तू हथा ते नचाई जांदी ऐ,
सहनु लंबियाँ तरीका अवे पाई जांदी ऐ,
नि साहणु लंबियाँ,


तेरी मुठी विच दुनिया दा आदि अंत ऐ
तेरा दिता खाइए बुरा भला जी जंत ऐ,
तुहियो सारियां दा जय हो,
तुहियो सारियां दा चकर चलाई जांदी ऐ,
सहनु लंबियाँ तरीका अवे पाई जांदी ऐ,
नि साहणु लंबियाँ,

साडी गल सुन सारे ही रुझेड़े छड के,
आजा निर्दोष माये थोडा वेहल कड के,
दुःख सुनाया तू जय हो,
दुःख सुनाया तू सब दे मिटाई जांदी ,
सहनु लंबियाँ तरीका अवे पाई जांदी ऐ,
नि साहणु लंबियाँ,


ਹੁਣ ਤਾਂ ਲੇਖ, ਬਦਲ ਸੁੱਟ ਮਾਈਏ,
ਹੁਣ ਕਿਓਂ ਦੇਰ ਤੂੰ ਲਾਈ
ਅੱਜ ਕੱਲ ਕਰਦਿਆਂ, ਉਮਰਾਂ ਲੰਘੀਆਂ ਨੇ,
ਪਰ ਤੇਰੀ, ਕੱਲ ਨਾ ਆਈ l

ਬੇੜੇ ਹੋਰਨਾਂ ਦੇ, ਬੰਨ੍ਹੇ ਝੱਟ ਲਾਈ ਜਾਂਦੀ ਏ,
ਸਾਨੂੰ ਲੰਬੀਆਂ ll ਤਰੀਕਾਂ, ਐਵੇਂ ਪਾਈ ਜਾਂਦੀ ਏ,
ਨੀ ਸਾਨੂੰ ਲੰਬੀਆਂ ll
ਭਾਗ ਲੱਖਾਂ ਤੇ ਕਰੋੜਾਂ ਦੇ, ਜਗਾਈ ਜਾਂਦੀ ਏ
ਸਾਨੂੰ ਲੰਬੀਆਂ ll ਤਰੀਕਾਂ, ਐਵੇਂ ਪਾਈ ਜਾਂਦੀ ਏ,
ਨੀ ਸਾਨੂੰ ਲੰਬੀਆਂ ll

ਤੂੰ ਹੈ ਅਨਹਦ ਮਾਈਏ, ਤੇਰੀ ਹੱਦ ਕੋਈ ਨਾ
ਤੇਰਾ ਲਿਖਿਆਂ ਮਾਂ, ਕਰ ਸਕੇ ਰੱਦ ਕੋਈ ਨਾ ll
ਸਾਰੇ ਜੱਗ ਨੂੰ ਤੂੰ ,,,ਜੈ ਹੋ xll  
ਸਾਰੇ ਜੱਗ ਨੂੰ ਤੂੰ ਹੱਥਾਂ ਤੇ, ਨਚਾਈ ਜਾਂਦੀ ਏ l
ਸਾਨੂੰ ਲੰਬੀਆਂ ll ਤਰੀਕਾਂ, ਐਵੇਂ ਪਾਈ ਜਾਂਦੀ ਏ,
ਨੀ ਸਾਨੂੰ ਲੰਬੀਆਂ ll

ਤੇਰੀ ਮੁੱਠੀ ਵਿੱਚ, ਦੁਨੀਆਂ ਦਾ ਆਦਿ ਅੰਤ ਏ
ਤੇਰਾ ਦਿੱਤਾ ਖਾਈਏ, ਬੁਰਾ ਭਲਾ ਜੀਅ ਜੰਤ ਏ ll
ਤੂੰਹੀਓਂ ਸਾਰੀਆਂ ਦਾ,,,ਜੈ ਹੋ xll
ਤੂੰਹੀਓਂ ਸਾਰੀਆਂ ਦਾ, ਚੱਕਰ ਚਲਾਈ ਜਾਂਦੀ ਏ l
ਸਾਨੂੰ ਲੰਬੀਆਂ ll ਤਰੀਕਾਂ ਐਵੇਂ ਪਾਈ ਜਾਂਦੀ ਏ,
ਨੀ ਸਾਨੂੰ ਲੰਬੀਆਂ ll

ਸਾਡੀ ਗੱਲ ਸੁਣ ਸਾਰੇ ਹੀ, ਰੁਝੇੜੇ ਛੱਡ ਕੇ,
ਆਜਾ ਨਿਰਦੋਸ਼ ਮਾਏਂ, ਥੋੜਾ ਵੇਹਲ ਕੱਢ ਕੇ ll
ਦੁੱਖ ਸੁਣਿਆ ਤੂੰ,,,ਜੈ ਹੋ xll
ਦੁੱਖ ਸੁਣਿਆ ਤੂੰ ਸਭ ਦੇ, ਮਿਟਾਈ ਜਾਂਦੀ ਏ,
ਸਾਨੂੰ ਲੰਬੀਆਂ ll ਤਰੀਕਾਂ, ਐਵੇਂ ਪੈ ਜਾਂਦੀ ਏ,
ਨੀ ਸਾਨੂੰ ਲੰਬੀਆਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (851 downloads)