असां तेरा द्वारा नहियो छडड़ना

नहियो छड़ना नहियो छड़ना नहियो छड़ना,
भावे झिडके तू मार सो सो वारी दुत्कार,
असां तेरा द्वारा नहियो छडड़ना  
भावे बोल न तू बोल भावे बेहन दे न कोल,
असा तेरा द्वारा नहियो छड़ना,
हो असा तेरा द्वारा नहियो छड़ना,
असा तेरा द्वारा नहियो छड़ना,

कदे कदे उपरे जेहे गुसे नाल तक्दी,
गल ता वी करे माँ बचियाँ दे हक दी ,
तेरी घुरी देख के मैं उची उची गावा माँ,
मावा जेहियाँ होर किते ठंडियाँ ऐ छावा माँ,
भावे दूर दूर रह भावे रूस के तू बह,
असा तेरा द्वारा नहियो छड़ना,

पहलों साडी गलतियाँ ते मैयां गुसे हुंडी ऐ,
साहणु दे के सजावा फिर अन्दर बह के रोंदी ऐ,
बचियाँ दी तेथो नही छड़ी जानी बाह ऐ,
ममता दी मूरत ऐ आखिर ते तू माँ ऐ,
भावे भूखे सहनु रख भावे फेर लै तू अख ,
असा तेरा द्वारा नहियो छड़ना,

मावा ते औलाद दियां सुखाना मनाउंदी आ,
काले कोह्जे जिदा दे वी गले नाल लाउंदीआ
कदे कदे चंडी रूप मनियां दिखायेगी,
सदा लई ममता नु ताला किदा लाएगी,
भावे निर्दोश प्यार नु दबा लै लख वार,
असा तेरा द्वारा नहियो छड़ना,



ਨਹੀਓਂ ਛੱਡਣਾ, ਨਹੀਓਂ ਛੱਡਣਾ, ਨਹੀਓਂ ਛੱਡਣਾ
ਭਾਵੇਂ ਝਿੜਕਾਂ ਤੂੰ ਮਾਰ, ਸੋ ਸੋ ਵਾਰੀ ਦੁੱਤਕਾਰ,
ਅਸਾਂ ਤੇਰਾ ll ਦਵਾਰਾ ਨਹੀਓਂ ਛੱਡਣਾ l
ਭਾਵੇਂ ਬੋਲ ਨਾ ਤੂੰ ਬੋਲ, ਭਾਵੇਂ ਬਹਿਣ ਦੇ ਨਾ ਕੋਲ,
ਅਸਾਂ ਤੇਰਾ ll ਦਵਾਰਾ ਨਹੀਓਂ ਛੱਡਣਾ l
*ਹੋ ਅਸਾਂ ਤੇਰਾ ਦਵਾਰਾ, ਨਹੀਓਂ ਛੱਡਣਾ xll
ਅਸਾਂ ਤੇਰਾ ਦਵਾਰਾ, ਨਹੀਓਂ ਛੱਡਣਾ l

ਕਦੇ ਕਦੇ ਓਪਰੇ ਜੇਹੇ, ਗੁੱਸੇ ਨਾਲ ਤੱਕਦੀ,
"ਗੱਲ ਤਾ ਵੀ ਕਰੇਂ ਮਾਂ, ਬੱਚਿਆਂ ਦੇ ਹੱਕ ਦੀ" l
ਤੇਰੀ ਘੂਰੀ ਦੇਖ ਕੇ ਮੈਂ, ਉੱਚੀ ਉੱਚੀ ਗਾਵਾਂ ਮਾਂ,
"ਮਾਵਾਂ ਜੇਹੀਆਂ ਹੋਰ ਕਿਤੇ, ਠੰਡੀਆਂ ਏ ਛਾਂਵਾਂ ਮਾਂ''
ਭਾਵੇਂ ਦੂਰ ਦੂਰ ਰਹਿ, ਭਾਵੇਂ ਰੁੱਸ ਕੇ ਤੂੰ ਬਹਿ,
ਅਸਾਂ ਤੇਰਾ ll ਦਵਾਰਾ ਨਹੀਓਂ ਛੱਡਣਾ,,,,,,,,

ਪਹਿਲੋਂ ਸਾਡੀ ਗਲਤੀਆਂ ਤੇ, ਮਈਆ ਗੁੱਸੇ ਹੁੰਦੀ ਏ,
''ਸਾਨੂੰ ਦੇ ਕੇ ਸਜ਼ਾਵਾਂ, ਫਿਰ ਅੰਦਰ ਬਹਿ ਕੇ ਰੋਂਦੀ ਏ''
ਬੱਚਿਆਂ ਦੀ ਤੈਥੋਂ ਨਹੀਂ, ਛੱਡੀ ਜਾਣੀ ਬਾਂਹ ਏ,
''ਮਮਤਾ ਦੀ ਮੂਰਤੀ ਏ, ਆਖਿਰ ਤੇ ਤੂੰ ਮਾਂ ਏ''
ਭਾਵੇਂ ਭੁੱਖੇ ਸਾਨੂੰ ਰੱਖ, ਭਾਵੇਂ ਫੇਰ ਲੈ ਤੂੰ ਅੱਖ,
ਅਸਾਂ ਤੇਰਾ ll ਦਵਾਰਾ ਨਹੀਓਂ ਛੱਡਣਾ,,,,,,,,

ਮਾਵਾਂ ਤੇ ਔਲਾਦ ਦੀਆਂ, ਸੁੱਖਣਾ ਮਨਾਉਂਦੀਆਂ,
"ਕਾਲੇ ਕੋਹਝੇ ਜਿੱਦਾਂ ਦੇ ਵੀ, ਗਲ਼ੇ ਨਾਲ ਲਾਉਂਦੀਆਂ"
ਕਦੇ ਕਦੇ ਚੰਡੀ ਰੂਪ, ਮੰਨਿਆਂ ਦਿਖਾਏਂਗੀ,
"ਸਦਾ ਲਈ ਮਮਤਾ ਨੂੰ, ਤਾਲਾ ਕਿੱਦਾਂ ਲਾਏਂਗੀ"
ਭਾਵੇਂ ਨਿਰਦੋਸ਼ ਪਿਆਰ, ਨੂੰ ਦਬਾ ਲੈ ਲੱਖ ਵਾਰ,
ਅਸਾਂ ਤੇਰਾ ll ਦਵਾਰਾ ਨਹੀਓਂ ਛੱਡਣਾ,,,,,,,,,  
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (871 downloads)