मैनु रखड़ी बंन्धन दा चाह ,
इक वीर दे दे दातिये,
ओ असी आवांगे भेंन ते भरा,
इक वीर दे दे दातिये,
मैनु रखड़ी बंन्धन दा चाह ,
रखडी दे दिन भेना शगन मनाउंदीया,
आपने वीर दे मथे तिलक ल्गाउन्दियाँ,
ओ नाले करदियाँ पुरे चा,
इक वीर दे दे दातिये,
मैनु रखड़ी बंन्धन दा चाह ,
रखडी दा दिन मैं ता रो रो बिताउंदी आ,
हंजुआ दे नाल अखा धो धो सुकाउन्दी आ,
नि मेरी चिंता देवी मिटा,
इक वीर दे दे दातिये,
मैनु रखड़ी बंन्धन दा चाह ,
वीर बिना जग मेनू चंगा नहियो लगदा,
किना चिर स्वांगी मैं मेहना तेरे जग दा,
ओ मेरी झोली विच खैर मैयां पा,
इक वीर दे दे दातिये,
इक वीर दे दे दातिये,
मैनु रखड़ी बंन्धन दा चाह ,
ਮੈਨੂੰ ਰੱਖੜੀ, ਬੰਨ੍ਹਣ ਦਾ ਚਾਅ,
ਇੱਕ ਵੀਰ, ਦੇ ਦੇ ਦਾਤੀਏ ll
ਓ ਅਸੀਂ ਆਵਾਂਗੇ, ਭੈਣ ਤੇ ਭਰਾ,
ਇੱਕ ਵੀਰ, ਦੇ ਦੇ ਦਾਤੀਏ ll
ਮੈਨੂੰ ਰੱਖੜੀ, ਬੰਨ੍ਹਣ ਦਾ,,,,,,,
ਰੱਖੜੀ ਦੇ ਦਿਨ ਭੈਣਾਂ, "ਸ਼ਗਨ ਮਨਾਉਂਦੀਆਂ"
ਆਪਣੇ ਵੀਰੇ ਦੇ ਮੱਥੇ, "ਤਿਲਕ ਲਗਾਉਂਦੀਆਂ" ll,
ਓ ਨਾਲੇ ਕਰਦੀਆਂ, ਪੂਰੇ ਚਾਅ,
ਇੱਕ ਵੀਰ, ਦੇ ਦੇ ਦਾਤੀਏ ll
ਮੈਨੂੰ ਰੱਖੜੀ, ਬੰਨ੍ਹਣ ਦਾ,,,,,,,
ਰੱਖੜੀ ਦਾ ਦਿਨ ਮੈਂ ਤਾਂ, "ਰੋ ਰੋ ਬਿਤਾਂਉਂਦੀ ਆਂ"
ਹੰਝੂਆਂ ਦੇ ਨਾਲ ਅੱਖਾਂ, 'ਧੋ ਧੋ ਸੁਕਾਉਂਦੀ ਆਂ" ll,
ਨੀ ਮੇਰੀ ਚਿੰਤਾ, ਦੇਵੀਂ ਮਿਟਾ,
ਇੱਕ ਵੀਰ, ਦੇ ਦੇ ਦਾਤੀਏ ll
ਮੈਨੂੰ ਰੱਖੜੀ, ਬੰਨ੍ਹਣ ਦਾ,,,,,,,
ਵੀਰ ਬਿਨਾ ਜੱਗ ਮੈਨੂੰ, "ਚੰਗਾ ਨਹੀਓਂ ਲੱਗਦਾ"
ਕਿੰਨਾ ਚਿਰ ਸਵ੍ਹਾਂਗੀ ਮੈਂ, "ਮੇਹਣਾ ਤੇਰੇ ਜੱਗ ਦਾ" ll,
ਓ ਮੇਰੀ ਝੋਲੀ ਵਿੱਚ, ਖੈਰ ਮਈਆ ਪਾ,
ਇੱਕ ਵੀਰ, ਦੇ ਦੇ ਦਾਤੀਏ ll
ਮੈਨੂੰ ਰੱਖੜੀ, ਬੰਨ੍ਹਣ ਦਾ,,,,,,,
ਧੁਨ- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ
ਅਪਲੋਡਰ- ਅਨਿਲਰਾਮੂਰਤੀਭੋਪਾਲ