दूध पूत वाली नहियो कोई सोगात चाहीदी,
हीरे मोतियाँ दी नही बरसात चाहीदी,
नि मेनू दातिये ना महल चुबारे चाहिदे,
ना ही दुनिया दे झूठे जेहे नजारे चाहिदे,
तेथो रेहमता दी ठंडी ठंडी छा मंगदे हां,
तेरे चरना च थोड़ी जेही था मंगदे हां
रख चरना दे कोल दातिये रख चरना दे कोल,
अम्बिके रख ले सदा लई मेनू कोल माँ,
रख चरना दे कोल दातिये रख चरना दे कोल
भोलिए रख ले सदा लई मेनू कोल माँ,
तेरे दर दी हाजारी भरनी,
मैं नोकरी तेरी करनी,
तेरे कदमा च लेने दुःख फोल माँ,
अम्बिके रख ले सदा लई मेनू कोल माँ,
चिठियाँ प्यार दियां छेती मेनू खल माँ,
भजेया ते दोड़ेया मैं आवा तेरे वल माँ
हथ जोड़ बेनती करदा,
मेरी भगती मेरी श्रधा,
पा के ममता दी तकड़ी च तोल माँ,
अम्बिके रख ले सदा लई मेनू कोल माँ,
सुबह उठ भवना दे फरशा नु धोवांगा,
श्रधा नाल ज्योत जगावा,
फिर तेरियां भीता गावा,
भोग तेनु मैं लगावा मुख खोल माँ,
अम्बिके रख ले सदा लई मेनू कोल माँ,
करमा रोपड़ वाला अरजा गुजारदा,
बस बना सेवादार दाती तेरे दरबार दा,
मेनू दे चरना विच थावा,
तेरे कदमा विच मूक जावा,
मेरी जिन्दगी बना दे अनमोल माँ,
अम्बिके रख ले सदा लई मेनू कोल माँ,
ਦੁੱਧ ਪੁੱਤ ਵਾਲੀ ਨਹੀਓਂ ਕੋਈ, ਸੌਗਾਤ ਚਾਹੀਦੀ,
ਹੀਰੇ ਮੋਤੀਆਂ ਦੀ ਨਾਹੀਂ, ਬਰਸਾਤ ਚਾਹੀਦੀ l
ਨੀ ਮੈਨੂੰ ਦਾਤੀਏ, ਨਾ ਮਹਿਲ ਚੁਬਾਰੇ ਚਾਹੀਦੇ*,
ਨਾ ਹੀ ਦੁਨੀਆਂ ਦੇ, ਝੂਠੇ ਜੇਹੇ ਨਜ਼ਾਰੇ ਚਾਹੀਦੇ l
ਤੈਥੋਂ ਰਹਿਮਤਾਂ ਦੀ, ਠੰਡੀ ਠੰਡੀ, ਛਾਂ ਮੰਗਦੇ ਹਾਂ*,
ਤੇਰੇ ਚਰਨਾਂ ਚ, ਥੋੜੀ ਜੇਹੀ, ਥਾਂ ਮੰਗਦੇ ਹਾਂ ll
ਰੱਖ ਚਰਨਾਂ ਦੇ ਕੋਲ ਦਾਤੀਏ, ਰੱਖ ਚਰਨਾਂ ਦੇ ਕੋਲ xll
ਅੰਬਿਕੇ,,ਰੱਖ ਲੈ ਸਦਾ ਲਈ, ਮੈਨੂੰ ਕੋਲ ਮਾਂ l
ਰੱਖ ਚਰਨਾਂ ਦੇ ਕੋਲ ਦਾਤੀਏ, ਰੱਖ ਚਰਨਾਂ ਦੇ ਕੋਲ xll
ਭੋਲੀਏ,,ਰੱਖ ਲੈ ਸਦਾ ਲਈ, ਮੈਨੂੰ ਕੋਲ ਮਾਂ l
*ਤੇਰੇ ਦਰ ਦੀ ਹਾਜ਼ਰੀ ਭਰਨੀ,
ਮੈਂ ਨੌਕਰੀ ਤੇਰੀ ਕਰਨੀ xll,
ਤੇਰੇ ਕਦਮਾਂ ਚ ਲੈਣੇ, ਦੁੱਖ ਫੋਲ ਮਾਂ,,,
ਭੋਲੀਏ/ਅੰਬਿਕੇ,,ਰੱਖ ਲੈ ਸਦਾ ਲਈ, ਮੈਨੂੰ ਕੋਲ ਮਾਂ xll
ਰੱਖ ਚਰਨਾਂ ਦੇ ਕੋਲ ਦਾਤੀਏ, ਰੱਖ ਚਰਨਾਂ ਦੇ ਕੋਲ xll
ਚਿੱਠੀਆਂ ਪਿਆਰ ਦੀਆਂ, ''ਛੇਤੀ ਮੈਨੂੰ ਘੱਲ ਮਾਂ''
ਭੱਜਿਆਂ ਤੇ ਦੌੜਿਆਂ ਮੈਂ, ''ਆਵਾਂ ਤੇਰੇ ਵੱਲ ਮਾਂ'' ll
*ਹੱਥ ਜੋੜ, ਬੇਨਤੀ ਕਰਦਾ,
ਮੇਰੀ ਭਗਤੀ, ਮੇਰੀ ਸ਼ਰਧਾ xll,
ਪਾ ਕੇ ਮਮਤਾ ਦੀ, ਤੱਕੜੀ ਚ ਤੋਲ ਮਾਂ,,,
ਦਾਤੀਏ/ਅੰਬਿਕੇ,,ਰੱਖ ਲੈ ਸਦਾ ਲਈ, ਮੈਨੂੰ ਕੋਲ ਮਾਂ xll
ਰੱਖ ਚਰਨਾਂ ਦੇ ਕੋਲ ਦਾਤੀਏ, ਰੱਖ ਚਰਨਾਂ ਦੇ ਕੋਲ xll
ਸੁਬਹ ਉੱਠ ਭਵਨਾਂ ਦੇ, ''ਫਰਸ਼ਾਂ ਨੂੰ ਧੋਵਾਂਗਾ''
ਕਰਕੇ ਦੀਦਾਰ ਤੇਰਾ, ''ਬੜਾ ਖੁਸ਼ ਹੋਵਾਂਗਾ'' ll
*ਸ਼ਰਧਾ ਨਾਲ, ਜੋਤ ਜਗਾਵਾਂ,
ਫਿਰ ਤੇਰੀਆਂ, ਭੇਟਾਂ ਗਾਵਾਂ xll,
ਭੋਗ ਤੈਨੂੰ ਮੈਂ ਲਗਾਵਾਂ, ਮੁਖ ਖੋਲ ਮਾਂ,,,
ਦਾਤੀਏ/ਅੰਬਿਕੇ,,ਰੱਖ ਲੈ ਸਦਾ ਲਈ, ਮੈਨੂੰ ਕੋਲ ਮਾਂ xll
ਰੱਖ ਚਰਨਾਂ ਦੇ ਕੋਲ ਦਾਤੀਏ, ਰੱਖ ਚਰਨਾਂ ਦੇ ਕੋਲ xll
ਕਰਮਾਂ ਰੋਪੜ ਵਾਲਾ, ''ਅਰਜ਼ਾਂ ਗੁਜ਼ਾਰਦਾ''
ਬੱਸ ਬਣਾ ਸੇਵਾਦਾਰ ਦਾਤੀ, ''ਤੇਰੇ ਦਰਬਾਰ ਦਾ'' ll
*ਮੈਨੂੰ ਦੇ, ਚਰਨਾਂ ਵਿੱਚ ਥਾਂਵਾਂ,
ਤੇਰੇ ਕਦਮਾਂ ਵਿੱਚ, ਮੁੱਕ ਜਾਵਾਂ xll,
ਮੇਰੀ ਜਿੰਦਗੀ ਬਣਾ ਦੇ, ਅਨਮੋਲ ਮਾਂ,,,
ਦਾਤੀਏ/ਅੰਬਿਕੇ,,ਰੱਖ ਲੈ ਸਦਾ ਲਈ, ਮੈਨੂੰ ਕੋਲ ਮਾਂ xll
ਰੱਖ ਚਰਨਾਂ ਦੇ ਕੋਲ ਦਾਤੀਏ, ਰੱਖ ਚਰਨਾਂ ਦੇ ਕੋਲ xll
ਅਪਲੋਡਰ- ਅਨਿਲਰਾਮੂਰਤੀਭੋਪਾਲ