पुत्र दी दात

कोई दूध मंगदा कोई पूत मंगदा,
कोई खैर परिवार दी चाहंवदा ऐ,
चहू कुंटा दे विच है वास तेरा,
ते गुण हर कोई तेरे गांव्दा ऐ,
पत रख ली भगत निमाने दी,
जेह्डा हर पल तेनु धिआन्व्दा ऐ,
जैकारा जगदियाँ ज्योता वाली दा,
बोल सचे दरबार दी  जय,

मैं दर तेरे ते आन डिगी,
मैं दर्द सुनाउना  मैं दर्द सुनाउना
जद तक न तू सुने अर्ज मेरी,
नही जाना मैं तेरे दर तो नही जाना,

मैया जी मेनू देयो पुत्र दी दात,
दातिये देवी पुत्र दी दात,
मैया जी मेनू देयो पुत्र दी दात,
तेरे आई मैं द्वारे कुख सखनी है मेरी,
देख ततडी दे हाडे झोली भर देयो मेरी,
हथ जोड़ मैं पुकारा पा दे झोली च बहारा,
जरा मार मेहरा दी छा,
मैया जी मेनू देयो पुत्र दी दात,


हो पूत हुँदै आसरा भुडापे विच माँ पेया दा
पुत्ररा वगैर जग स्खना,
पूत ही ओ हुँदै सच आखदे सयाने,
बोझ एहना ने आखीर वेले चूकना,
पुत्रा दे बाजो मेरे डादेया जहां विच,
पुछदा नही कोई बात,
मैया जी मेनू देयो पुत्र दी दात,

सोचदी रहा न किते झुरदी रहा ना किते,
ओतरी न जावा मैं जहाँ तो
करमा च मेरे जे औलाद है नही कोई कह दे,
इक वारि अपनी जुबान तो,
लेखा दियां मारिया  नु दूध पूत देवे मैयां,
ओहदे च बड़ी है करामात,
मैया जी मेनू देयो पुत्र दी दात,

ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ,
ਕੋਈ ਖੈਰ ਪਰਿਵਾਰ ਦੀ, ਚਾਂਹਵਦਾ ਏ l
ਚਹੁੰ ਕੁੰਟਾ ਦੇ ਵਿੱਚ ਹੈ, ਵਾਸ ਤੇਰਾ,
ਤੇ ਗੁਣ ਹਰ ਕੋਈ ਤੇਰੇ, ਗਾਂਵਦਾ ਏ l
ਪੱਤ ਰੱਖ ਲਈ, ਭਗਤ ਨਿਮਾਣੇ ਦੀ,
ਜੇਹੜਾ ਹਰ ਪਲ ਤੈਨੂੰ, ਧਿਆਂਵਦਾ ਏ l
ਜੈਕਾਰਾ ਜੱਗਦੀਆਂ ਜੋਤਾਂ ਵਾਲੀ ਦਾ,
ਬੋਲ ਸੱਚੇ ਦਰਬਾਰ ਦੀ ਜੈ l

ਮੈਂ ਦਰ ਤੇਰੇ ਤੇ, ਆਣ ਡਿੱਗੀ,,,,
ਮੈਂ ਦਰਦ ਸੁਣਾਉਣਾ,,, ਮੈਂ ਦਰਦ ਸੁਣਾਉਣਾ l
ਜਦ ਤੱਕ ਨਾ ਤੂੰ, ਸੁਣੇ ਅਰਜ਼ ਮੇਰੀ,
ਨਹੀਂ ਜਾਣਾ, ਮੈਂ ਤੇਰੇ ਦਰ ਤੋਂ, ਨਹੀਂ ਜਾਣਾ l

ਮਈਆ ਜੀ ਮੈਨੂੰ, ਦਿਓ ਪੁੱਤਰ ਦੀ ਦਾਤ ll
*ਦਾਤੀਏ, ਦੇਵੀਂ ਪੁੱਤਰ ਦੀ ਦਾਤ ll
ਮਈਆ ਜੀ ਮੈਨੂੰ, ਦਿਓ ਪੁੱਤਰ ਦੀ ਦਾਤ ll
ਤੇਰੇ ਆਈ ਮੈਂ ਦਵਾਰੇ,,, ਕੁੱਖ ਸੱਖਣੀ ਹੈ ਮੇਰੀ,,,l
ਦੇਖ ਤੱਤੜੀ ਦੇ ਹਾੜ੍ਹੇ,,,ਝੋਲੀ ਭਰ ਦਿਓ ਮੇਰੀ,,,l
ਹੱਥ ਜੋੜ ਮੈਂ ਪੁਕਾਰਾਂ, ਪਾ ਦੇ ਝੋਲੀ ਚ ਬਹਾਰਾਂ,
ਜ਼ਰਾ ਮਾਰ ਮੇਹਰ ਦੀ ਛਾਂ,,,,,,
ਮਈਆ ਜੀ ਮੈਨੂੰ, ਦਿਓ ਪੁੱਤਰ ਦੀ ਦਾਤ l
*ਦਾਤੀਏ, ਦੇਵੀਂ ਪੁੱਤਰ ਦੀ ਦਾਤ ll
ਮਈਆ ਜੀ ਮੈਨੂੰ, ਦਿਓ ਪੁੱਤਰ ਦੀ ਦਾਤ l

ਹੋ,, ਪੁੱਤ ਹੁੰਦੇ ਆਸਰਾ, ਬੁਢਾਪੇ ਵਿੱਚ ਮਾਪਿਆਂ ਦਾ,
"ਪੁੱਤਰਾਂ ਵਗੈਰ, ਜੱਗ ਸੱਖਣਾ" ll
ਪੁੱਤ ਹੀ ਓ ਹੁੰਦੇ ਸੱਚ, ਆਖਦੇ ਸਿਆਣੇ,
"ਬੋਝ ਏਹਨਾਂ ਨੇ, ਆਖੀਰ ਵੇਲੇ ਚੁੱਕਣਾ" ll
*ਪੁੱਤਰਾਂ ਦੇ ਬਾਝੋਂ ਮੇਰੇ, ਡਾਢਿਆ ਜਹਾਨ ਵਿੱਚ,
ਪੁੱਛਦਾ ਨਹੀਂ ਕੋਈ, ਬਾਤ,,,,,,
ਮਈਆ ਜੀ ਮੈਨੂੰ, ਦਿਓ ਪੁੱਤਰ ਦੀ ਦਾਤ l
*ਦਾਤੀਏ, ਦੇਵੀਂ ਪੁੱਤਰ ਦੀ ਦਾਤ l
ਮਈਆ ਜੀ ਮੈਨੂੰ,,,,,,,,,,,,,,,,,,F

ਸੋਚਦੀ ਰਹਾਂ ਨਾ ਕਿਤੇ, ਝੂਰਦੀ ਰਹਾਂ ਨਾ ਕਿਤੇ,
"ਔਂਤਰੀ ਨਾ ਜਾਵਾਂ, ਮੈਂ ਜਹਾਨ ਤੋਂ" ll
ਕਰਮਾਂ ਚ ਮੇਰੇ ਜੇ, ਔਲਾਦ ਹੈ ਨੀ, ਕੋਈ ਕਹਿ ਦੇ,
"ਇੱਕ ਵਾਰੀ, ਆਪਣੀ ਜ਼ੁਬਾਨ ਤੋਂ" ll
ਲੇਖਾਂ ਦਿਆਂ ਮਾਰਿਆਂ ਨੂੰ, ਦੁੱਧ ਪੁੱਤ ਦੇਵੇ ਮਈਆ,
ਓਹਦੇ 'ਚ ਬੜੀ ਹੈ, ਕਰਾਮਾਤ,,,,,,
ਮਈਆ ਜੀ ਮੈਨੂੰ, ਦਿਓ ਪੁੱਤਰ ਦੀ ਦਾਤ l
*ਦਾਤੀਏ, ਦੇਵੀਂ ਪੁੱਤਰ ਦੀ ਦਾਤ l
ਮਈਆ ਜੀ ਮੈਨੂੰ,,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (866 downloads)