पर्वत दियां कावा वे तेथो दूर बलावा वे ,
मेरी माई दी गल सूना मेनू,
तेनु चुरियाँ कूट कूट पावा वे पर्वत दियां कावा,
पर्वत दियां कावा वे तेथो दूर बलावा वे
दस बरमा विष्णु महादेव ओहदी पूजा किदा करदे ने,
ओहदे नाम दे सागर विच किदा इन्दर ते नादर तारदे ने,
ग्रन्थ प्रो के फुला दे किस वेले हार ल्याउन्दी ने,
किस वक़्त कुबेर खजाने दी एथो चाभी मंगन आउंदे ने,
ओहदा भवन सुनेहरी थोवन नु,
किवे घिर घिर औन घटावा वे पर्वत दिया कावा,
पर्वत दियां कावा वे तेथो दूर बलावा वे
कदों पींघा झुटन लगदियां उठे नोवे दुर्गा शकतियाँ,
किस वेले सुर नर ऋषि मुनि उथे बहके करदे भग्तियाँ ,
केहड़े उची अलख ज्गांव्दे केहड़े सिमरन करदे मों वे,
माँ जिह्ना नु वर देई जावेगी ओह भागा वाले कौन वे,
किस तरफो चन्दन भिजियाँ,
ओहदे दर ते औन हवावा वे परबत दिया कावा,
पर्वत दियां कावा वे तेथो दूर बलावा वे
किवे ज्योत होई प्रचंड वे किवे नूर दी झोली भर गई ,
किवे चरण माई दे धो धो के ऐ गंगा झटपट तर गई,
बस भगत ध्यानु किस त्र ओहदी भगती अन्दर खो गया,
ओह सिर दी भेट चडा के ते किवे माँ दा प्यारा हो गया,
ओह केह्दा सी जिहने आखियाँ,
की मावा ठंडियाँ छावा वे पर्वत दियां कावा,
पर्वत दियां कावा वे तेथो दूर बलावा वे
किवे अकबर वरगे शहंशाह ओहदा देख करिश्मा झुक गये,
किवे घोड़े दा सिर जुड़ गया किवे झुल्दे झखड रुक गये,
किवे अरबा ही खरबा गुनागार ओथे पाप दे थबे धो गये,
किवे जन्म दे गूंगे उस था झट बोलन जोगे हो गये,
निर्दोष माई नु किस तरा ,
मैं पूजन दर ते जावा वे पर्वत जोगे हो गये
पर्वत दियां कावा वे तेथो दूर बलावा वे
ਪਰਬਤ ਦਿਆ ਕਾਂਵਾਂ ਵੇ, ਤੈਥੋਂ ਦੂਰ ਬਲਾਵਾਂ ਵੇ xll
*ਮੇਰੀ ਮਾਈ ਦੀ ਗੱਲ, ਸੁਣਾ ਮੈਨੂੰ,,,, ll,
ਤੈਨੂੰ ਚੂਰੀਆਂ, ਕੁੱਟ ਕੁੱਟ ਪਾਵਾਂ ਵੇ, ਪਰਬਤ ਦਿਆ ਕਾਂਵਾਂ,,,
(ਪਰਬਤ ਦਿਆ ਕਾਂਵਾਂ ਵੇ, ਤੈਥੋਂ ਦੂਰ ਬਲਾਵਾਂ ਵੇ xll)
ਦੱਸ ਬ੍ਰਹਮਾ, ਵਿਸ਼ਨੂੰ ਮਹਾਦੇਵ, "ਓਹਦੀ ਪੂਜਾ ਕਿੱਦਾਂ, ਕਰਦੇ ਨੇ" l
ਓਹਦੇ ਨਾਮ ਦੇ, ਸਾਗਰ ਵਿੱਚ ਕਿੱਦਾਂ, "ਇੰਦਰ ਤੇ ਨਾਰਦ, ਤਰਦੇ ਨੇ" l
*ਗੰਧ੍ਰਬ ਪਰੋ ਕੇ, ਫੁੱਲਾਂ ਦੇ, "ਕਿਸ ਵੇਲੇ, ਹਾਰ ਲਿਆਉਂਦੇ ਨੇ" l
ਕਿਸ ਵਕਤ, ਕੁਬੇਰ ਖਜ਼ਾਨੇ ਦੀ, "ਓਥੋਂ ਚਾਬੀ ਮੰਗਣ, ਆਉਂਦੇ ਨੇ" l
**ਓਹਦਾ ਭਵਨ ਸੁਨਿਹਰੀ, ਧੋਵਣ ਨੂੰ,,,, ll,
ਕਿਵੇਂ ਘਿਰ ਘਿਰ, ਆਉਣ ਘਟਾਵਾਂ ਵੇ, ਪਰਬਤ ਦਿਆ ਕਾਂਵਾਂ,,,
(ਪਰਬਤ ਦਿਆ ਕਾਂਵਾਂ ਵੇ, ਤੈਥੋਂ ਦੂਰ ਬਲਾਵਾਂ ਵੇ xll)
ਕਦੋਂ ਪੀਂਘਾਂ, ਝੂਟਣ ਲੱਗਦੀਆਂ, "ਓਥੇ ਨੌਂਵੇ, ਦੁਰਗਾ ਸ਼ਕਤੀਆਂ" l
ਕਿਸ ਵੇਲੇ, ਸੁਰ-ਨਰ ਰਿਸ਼ੀ-ਮੁਨੀ, "ਓਥੇ ਬਹਿਕੇ, ਕਰਦੇ ਭਗਤੀਆਂ" l
*ਕੇਹੜੇ ਉੱਚੀ, ਅਲਖ ਜਗਾਂਵਦੇ, "ਕੇਹੜੇ ਸਿਮਰਨ ਕਰਦੇ, ਮੌਨ ਵੇ" l
ਮਾਂ ਜਿਹਨਾਂ ਨੂੰ, ਵਰ ਦੇਈ ਜਾਵੇਗੀ, "ਉਹ ਭਾਗਾਂ ਵਾਲੇ, ਕੌਣ ਵੇ" l
**ਕਿਸ ਤਰਫੋਂ, ਚੰਦਨ ਭਿੱਜੀਆਂ,,,, ll,
ਓਹਦੇ ਦਰ ਤੇ, ਆਉਣ ਹਵਾਵਾਂ ਵੇ, ਪਰਬਤ ਦਿਆ ਕਾਂਵਾਂ,,,
(ਪਰਬਤ ਦਿਆ ਕਾਂਵਾਂ ਵੇ, ਤੈਥੋਂ ਦੂਰ ਬਲਾਵਾਂ ਵੇ xll)
ਕਿਵੇਂ ਜੋਤ ਹੋਈ, ਪ੍ਰਚੰਡ ਵੇ, "ਕਿਵੇਂ ਨੂਰ ਦੀ ਝੋਲੀ, ਭਰ ਗਈ" l
ਕਿਵੇਂ ਚਰਨ, ਮਾਈ ਦੇ ਧੋ ਧੋ ਕੇ, "ਐ ਗੰਗਾ, ਝਟਪਟ ਤਰ ਗਈ" l
*ਬੱਸ ਭਗਤ ਧਿਆਨੂੰ, ਕਿਸ ਤਰਾਂ, "ਓਹਦੀ ਭਗਤੀ ਅੰਦਰ, ਖ਼ੋ ਗਿਆ" l
ਓਹ ਸਿਰ ਦੀ, ਭੇਟ ਚੜ੍ਹਾ ਕੇ ਤੇ, "ਕਿਵੇਂ ਮਾਂ ਦਾ, ਪਿਆਰਾ ਹੋ ਗਿਆ" l
**ਓਹ ਕੇਹੜਾ ਸੀ, ਜੀਹਨੇ ਆਖਿਆ,,,, ll,
ਕਿ ਮਾਵਾਂ ਠੰਡੀਆਂ ਛਾਂਵਾਂ ਵੇ, ਪਰਬਤ ਦਿਆ ਕਾਂਵਾਂ,,,
(ਪਰਬਤ ਦਿਆ ਕਾਂਵਾਂ ਵੇ, ਤੈਥੋਂ ਦੂਰ ਬਲਾਵਾਂ ਵੇ xll)
ਕਿਵੇਂ ਅਕਬਰ, ਵਰਗੇ ਸ਼ਹਿਨਸ਼ਾਹ, "ਓਹਦਾ ਦੇਖ, ਕ੍ਰਿਸ਼ਮਾ ਝੁੱਕ ਗਏ" l
ਕਿਵੇਂ ਘੋੜੇ ਦਾ, ਸਿਰ ਜੁੜ ਗਿਆ, "ਕਿਵੇਂ ਝੁੱਲਦੇ ਝੱਖੜ, ਰੁੱਕ ਗਏ" l
*ਕਿਵੇਂ ਅਰਬਾਂ ਹੀ, ਖਰਬਾਂ ਗੁਨਾਹਗਾਰ, "ਓਥੇ ਪਾਪ ਦੇ ਧੱਬੇ, ਧੋ ਗਏ" l
ਕਿਵੇਂ ਜਨਮ ਦੇ, ਗੂੰਗੇ ਓਸ ਥਾਂ, "ਝੱਟ ਬੋਲਣ, ਜੋਗੇ ਹੋ ਗਏ" l
**ਨਿਰਦੋਸ਼ ਮਾਈ ਨੂੰ, ਕਿਸ ਤਰਾਂ,,,, ll,
ਮੈਂ ਪੂਜਣ, ਦਰ ਤੇ ਜਾਵਾਂ ਵੇ, ਪਰਬਤ ਦਿਆ ਕਾਂਵਾਂ,,,
(ਪਰਬਤ ਦਿਆ ਕਾਂਵਾਂ ਵੇ, ਤੈਥੋਂ ਦੂਰ ਬਲਾਵਾਂ ਵੇ xll)
ਅਪਲੋਡਰ- ਅਨਿਲਰਾਮੂਰਤੀਭੋਪਾਲ