ओ मैया मेरी मैं बछडी ओसदी, मेरी हत्थ ओहदे विच्च डोर लोको
यह दुनिया भांवें लख वसदी, मेरी माँ जेहा न कोई होर लोको
वारे वारे जावां मैं अपनी मैया दे, जीने चरनी लिया मैनु जोड़ लोको
हो गयी मेहरबानी, मेहरबानी मैया दी,
लोको मैं दीवानी, दीवानी मैया दी ।
माँ दे नाम दी चढ़ गयी मस्ती,
भूल गयी मैनु सारी हस्ती ।
हो गयी मस्तानी, मस्तानी मैया दी,
लोको मैं दीवानी...
माँ मेरी नाल प्रीत मैं पायी,
जांदी नहिओ नज़र हटाई ।
सूरत सुहानी, सुहानी मैया दी,
लोको मैं दीवानी...
मैं मैया दी मैया मेरी,
इस गाल विच ना हेरा फेरी ।
जिवें सी दीवानी तारा रानी मैया दी,
लोको मैं दीवानी...
‘कूके’ रेहन माजरे वालिया,
काहनु मन भरमा च पा लिया ।
पा लै कोई निशानी, निशानी मैया दी,
लोको मैं दीवानी...
ਓ ਮਈਆ ਮੇਰੀ ਮੈਂ ਬੱਚੜੀ ਓਸਦੀ,
ਮੇਰੀ ਹੱਥ ਓਹਦੇ ਵਿਚ ਡੋਰ ਲੋਕੋ
ਇਹ ਦੁਨੀਆਂ ਭਾਵੇਂ ਲੱਖ ਵੱਸਦੀ,
ਮੇਰੀ ਮਾਂ ਜੇਹਾ ਨਾ ਕੋਈ ਹੋਰ ਲੋਕੋ
ਵਾਰੇ ਵਾਰੇ ਜਾਵਾਂ ਮੈਂ ਆਪਣੀ ਮਈਆ ਦੇ,
ਜਿਹਨੇ ਚਰਣੀ ਲਿਆ ਮੈਨੂੰ ਜੋੜ ਲੋਕੋ
ਹੋ ਗਈ ਮੇਹਰਬਾਨੀ ਮੇਹਰਬਾਨੀ ਮਈਆ ਦੀ,
ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ
ਮਾਂ ਦੇ ਨਾਮ ਦੀ ਚੜ੍ਹ ਗਈ ਮਸਤੀ,
ਭੁੱਲ ਗਈ ਮੈਨੂੰ ਸਾਰੀ ਹਸਤੀ
ਹੋ ਗਈ ਮਸਤਾਨੀ ਮਸਤਾਨੀ ਮਈਆ ਦੀ,
ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ
ਮਾਂ ਮੇਰੀ ਨਾਲ ਪ੍ਰੀਤ ਮੈਂ ਪਾਈ,
ਜਾਂਦੀ ਨਹੀਓਂ ਨਜ਼ਰ ਹਟਾਈ
ਸੂਰਤ ਸੁਹਾਨੀ ਸੁਹਾਨੀ ਮਈਆ ਦੀ,
ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ
ਮੈਂ ਮਈਆ ਦੀ ਮਈਆ ਮੇਰੀ,
ਇਸ ਗੱਲ ਵਿਚ ਨਾ ਹੇਰਾਫੇਰੀ
ਜਿਵੇਂ ਸੀ ਦਿਵਾਨੀ ਤਾਰਾ ਰਾਣੀ ਮਈਆ ਦੀ,
ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ
ਕੂਕੇ ਰੈਣ ਮਾਜਰੇ ਵਾਲਿਆਂ,
ਕਾਹਨੂੰ ਮਨ ਭਰਮਾਂ ਵਿਚ ਪਾ ਲਿਆ
ਪਾ ਲੈ ਕੋਈ ਨਿਸ਼ਾਨੀ ਨਿਸ਼ਾਨੀ ਮਈਆ ਦੀ,
ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ