तू माफ़ करी मेरिया खतावा

भूल के वी तेनु कदे दिलो न बुलावा,
तू माफ़ करी मेरिया खतावा
तू ते मेनू छड़ना नि मैं छड के ना जावा,
तू माफ़ करी मेरिया खतावा

खुश हां मैं ताहियो की तू हर वेले नाल ऐ,
तेरे बाजो दुनिया ते तू तेरे उते नाज ऐ,
फड़ी ऐ तू बाह मेरी मैं कदे न छुड़ावा
तू माफ़ करी मेरिया खतावा

सोह्नेया तो सोहना सारे जग दी आवाज ऐ,
अपना बनाया ऐ तू तेरे उते नाज ऐ,
फड़ी ऐ तू बाह मेरी मैं कदे न छुडावा,
तू माफ़ करी मेरिया खतावा

उमरा दी सांझ तेरे नाल बीते जिंदगी,
इक इक साह नाल करा तेरी बंदगी,
नूर एहो मंगा ते मैं खैर एहो पावा,
तू माफ़ करी मेरिया खतावा

दान पुन किते बड़े तीर्था ते जाके,
काई वारि वेखेया मैं गंगा च नहा के,
ऐब मेरे बख्शी तू मैं पापी न कहावा,
तू माफ़ करी मेरिया खतावा

भूल के वी तेनु कदे दिलो न बुलावा,
तू माफ़ करी मेरिया खतावा,
तू ते मेनू छड़ना नि मैं छड के न जावा,
तू माफ़ करी मेरिया खतावा


ਭੁੱਲ ਕੇ ਵੀ ਤੈਂਨੂੰ ਕਦੇ ,ਦਿਲੋਂ ਨਾ ਭੁਲਾਵਾਂ
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।
ਤੂੰ ਤੇ ਮੈਂਨੂੰ ਛੱਡਣਾ ਨੀ, ਮੈਂ ਛੱਡ ਕੇ ਨਾ ਜਾਵਾਂ,
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।

ਖੁਸ਼ ਹਾਂ ਮੈਂ ਤਾਹੀਓਂ ਕਿ ਤੂੰ, ਹਰ ਵੇਲੇ ਨਾਲ ਏਂ,
ਤੇਰੇ ਬਾਜੋ ਦੁਨੀਆਂ ਤੇ, ਬੜਾ ਬੁਰਾ ਹਾਲ ਏ,
ਪਾਇਆ ਹੈ ਮੈਂ ਤੈਨੂੰ ਹੁਣ, ਕਦੇ ਨਾ ਗਵਾਵਾਂ,
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।

ਸੋਹਣਿਆਂ ਤੋਂ ਸੋਹਣਾ ਸਾਰੇ, ਜੱਗ ਦੀ ਅਵਾਜ ਏ,
ਆਪਣਾ ਬਣਾਇਆ ਏ ਤੂੰ, ਤੇਰੇ ਉੱਤੇ ਨਾਜ਼ ਏ,
ਫੜੀ ਏ ਤੂੰ ਬਾਹ ਮੇਰੀ, ਮੈਂ ਕਦੇ ਨਾ ਛੁਡਾਵਾਂ,
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।

ਉਮਰਾਂ ਦੀ ਸਾਂਝ ਤੇਰੇ, ਨਾਲ ਬੀਤੇ ਜਿੰਦਗੀ,
ਇੱਕ ਇੱਕ ਸਾਹ ਨਾਲ, ਕਰਾਂ ਤੇਰੀ ਬੰਦਗੀ,
ਨੂਰ ਇਹੋ ਮੰਗਾਂ ਤੇ ਮੈਂ, ਖ਼ੈਰ ਇਹੋ ਪਾਵਾਂ,
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।

ਦਾਨ ਪੁੰਨ ਕੀਤੇ ਬੜੇ, ਤੀਰਥਾਂ ਤੇ ਜਾਕੇ,
ਕਈ ਵਾਰੀ ਵੇਖਿਆ ਮੈਂ, ਗੰਗਾ ਚ ਨਹਾ ਕੇ,
ਐਬ ਮੇਰੇ ਬਖ਼ਸ਼ੀ ਤੂੰ, ਮੈਂ ਪਾਪੀ ਨਾ ਕਹਾਵਾਂ,
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।

ਭੁਲ ਕੇ ਵੀ ਤੈਂਨੂੰ ਕਦੇ ,ਦਿਲੋਂ ਨਾ ਭੁਲਾਵਾਂ
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।
ਤੂੰ ਤੇ ਮੈਂਨੂੰ ਛੱਡਣਾ ਨੀ, ਮੈਂ ਛੱਡ ਕੇ ਨਾ ਜਾਵਾਂ,
ਤੂੰ ਮਾਫ ਕਰੀਂ ਮੇਰੀਆਂ ਖਤਾਵਾਂ ।
श्रेणी
download bhajan lyrics (786 downloads)