दर माता दे जा के मंग ता सही,
पूरी हॉवे न थोड ता मेनू फड लाई
आसे पासे तेरे गम दा सोहं रब दी,
देवे घेरा न तोड़ ता मेनू फड लाई,
नेरी गमा दी झूली दा तेरे वलो,
देवे मुख न मोड़ ता मेनू फड लाई,
सादिक झलियाँ मात्ता दा लड़ फड लै,
कोई रवे जे थोड ता मेनू फड लाई,
खाली मोड़दी नि माता कदे मेरी,
तू सचे दिलो वेख मंग के ,
झोली भरेगी मुरादा नाल तेरी,
तू सचे दिलो वेख मंग के,
खाली मोड़दी नि ............
परख्दी नी एह खरे सयाने,
एह लज्पाल जमाना जाने,
खाली मोड़दी नि ...........
माता दा दर ऐसा लभ्या,
थोड मुकी दर दर दी ऐ,
माता दे दरवाजे उतो,
सब दी झोली भरदी ऐ,
खाली मोड़दी नि ............
दर दाती दा सब तो सोहना,
एहदे वरगा होर नि होना,
हर मंगते दी आस पुजाना,
आदत इस दे घर दी ऐ,
खाली मोड़दी नि ............
चाह तेनु नहियो माता दियां चीजा दी,
मान रख लेंदी रखियाँ उमीदा दी ,
सोंह रब दी ना लाउंदी जरा देरी,
खाली मोड़दी नि ............
ज्योत माता नाल दिल वाली तार नु ,
रब मन लै तू शेरावाली सरकार नु,
पीछे हट जाऊ गमा दी हनेरी,
तू सचे दिलो वेख मन के,
खाली मोड़दी नि ............
किसे छेह दी न माता कोल थोड ऐ,
पूरी करदी एह सवालियां दी लोड़ ऐ,
गल झूठ नहियो रब दी सोह मेरी,
तू सचे दिलो वेख मंग के,
खाली मोड़दी नि ............
ਦਰ ਮਾਤਾ ਦੇ ਜਾ ਕੇ, ਮੰਗ ਤਾ ਸਹੀ,
ਪੂਰੀ ਹੋਵੇ ਨਾ ਥੋੜ ਤਾਂ, ਮੈਨੂੰ ਫੜ ਲਈਂ l
ਆਸੇ ਪਾਸੇ ਤੇਰੇ ਗਮਾਂ ਦਾ, ਸੌਂਹ ਰੱਬ ਦੀ,
ਦੇਵੇ ਘੇਰਾ ਨਾ ਤੋੜ ਤਾਂ, ਮੈਨੂੰ ਫੜ ਲਈਂ l
ਨੇਰ੍ਹੀ ਗਮਾਂ ਦੀ, ਝੁੱਲੀ ਦਾ ਤੇਰੇ ਵਲੋਂ,
ਦੇਵੇ ਮੁੱਖ ਨਾ ਮੋੜ ਤਾਂ, ਮੈਨੂੰ ਫੜ ਲਈਂ l
ਸਾਦਿਕ ਝੱਲਿਆ, ਮਾਤਾ ਦਾ ਲੜ੍ਹ ਫੜ ਲੈ,
ਕੋਈ ਰਵ੍ਹੇ ਜੇ ਥੋੜ੍ਹ ਤਾਂ, ਮੈਨੂੰ ਫੜ ਲਈਂ l
ਖਾਲ਼ੀ ਮੋੜਦੀ ਨੀ, ਮਾਤਾ ਕਦੇ ਮੇਰੀ,
ਤੂੰ ਸੱਚੇ ਦਿਲੋਂ, ਵੇਖ ਮੰਗ ਕੇ ll
ਝੋਲੀ ਭਰੇਗੀ, ਮੁਰਾਦਾਂ ਨਾਲ ਤੇਰੀ ll,
*ਤੂੰ ਸੱਚੇ ਦਿਲੋਂ, ਵੇਖ ਮੰਗ ਕੇ,
ਖਾਲ਼ੀ ਮੋੜਦੀ ਨੀ,,,,,,,,,,,,,,,,,,,
ਪਰਖਦੀ ਨੀ ਏਹ, ਖ਼ਰੇ ਸਿਆਣੇ ll
*ਏਹ ਲੱਜਪਾਲ, ਜ਼ਮਾਨਾ ਜਾਣੇ,
ਖਾਲ਼ੀ ਮੋੜਦੀ ਨੀ,,,,,,,,,,,,,,,,,,,
ਮਾਤਾ ਦਾ, ਦਰ ਐਸਾ ਲੱਭਿਆ l
ਥੋੜ੍ਹ ਮੁੱਕੀ, ਦਰ ਦਰ ਦੀ ਏ ll
*ਮਾਤਾ ਦੇ, ਦਰਵਾਜ਼ੇ ਉੱਤੋਂ,
ਸਭ ਦੀ ਝੋਲੀ, ਭਰਦੀ ਏ,
ਖਾਲ਼ੀ ਮੋੜਦੀ ਨੀ,,,,,,,,,,,,,,,,,,,
ਦਰ ਦਾਤੀ ਦਾ, ਸਭ ਤੋਂ ਸੋਹਣਾ l
ਏਹਦੇ ਵਰਗਾ, ਹੋਰ ਨੀ ਹੋਣਾ ll
*ਹਰ ਮੰਗਤੇ ਦੀ, ਆਸ ਪੁਜਾਣਾ,
ਆਦਤ ਇਸ ਦੇ, ਘਰ ਦੀ ਏ,
ਖਾਲ਼ੀ ਮੋੜਦੀ ਨੀ,,,,,,,,,,,,,,,,,,,
ਚਾਹ ਤੈਨੂੰ ਨਹੀਓਂ ਮਾਤਾ ਦੀਆਂ ਚੀਜ਼ਾਂ ਦੀ l
ਮਾਣ ਰੱਖ ਲੈਂਦੀ, ਰੱਖੀਆਂ ਉਮੀਦਾਂ ਦੀ ll
*ਸੌਂਹ ਰੱਬ ਦੀ, ਨਾ ਲਾਉਂਦੀ ਜ਼ਰਾ ਦੇਰੀ ll,
ਤੂੰ ਸੱਚੇ ਦਿਲੋਂ, ਵੇਖ ਮੰਗ ਕੇ,
ਖਾਲ਼ੀ ਮੋੜਦੀ ਨੀ,,,,,,,,,,,,,,,,,,,
ਜੋੜ ਮਾਤਾ ਨਾਲ, ਦਿਲ ਵਾਲੀ ਤਾਰ ਨੂੰ l
ਰੱਬ ਮੰਨ ਲੈ ਤੂੰ, ਸ਼ੇਰਾਂਵਾਲੀ ਸਰਕਾਰ ਨੂੰ ll
*ਪਿੱਛੇ ਹੱਟ ਜਾਊ, ਗਮਾਂ ਦੀ ਹਨੇਰੀ,
ਤੂੰ ਸੱਚੇ ਦਿਲੋਂ, ਵੇਖ ਮੰਗ ਕੇ,
ਖਾਲ਼ੀ ਮੋੜਦੀ ਨੀ,,,,,,,,,,,,,,,,,,,
ਕਿਸੇ ਛੈਅ ਦੀ ਨਾ, ਮਾਤਾ ਕੋਲ ਥੋੜ ਏ l
ਪੂਰੀ ਕਰਦੀ ਏਹ, ਸਵਾਲੀਆਂ ਦੀ ਲੋੜ ਏ ll
*ਗੱਲ ਝੂਠ ਨਹੀਂਓਂ, ਰੱਬ ਦੀ ਸੌਂਹ ਮੇਰੀ,
ਤੂੰ ਸੱਚੇ ਦਿਲੋਂ, ਵੇਖ ਮੰਗ ਕੇ,
ਖਾਲ਼ੀ ਮੋੜਦੀ ਨੀ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ