आजा माँ दो घड़ियाँ करेंगे गल्लां बड़ियाँ

आजा माँ दो घड़ियाँ करेंगे गल्लां बड़ियाँ,
दुःख किसनू सुनावा होर केहड़े दर जावा,
अखा तेरियां राहावा दे विच खड़ियाँ,
आजा माँ दो घड़ियाँ करेंगे गल्लां बड़ियाँ,

बचियाँ दे नाल माये रोसा केहड़ी गल दा,
दुःख ऐह विछोड़े वाला दिल नहियो झल्दा,
तेरे तरले मैं ओआवा लखा मनता मनावा,
जे तू आवे भगता दियां गलियाँ,
आजा माँ दो घड़ियाँ करेंगे गल्लां बड़ियाँ,

हंजुआ ने छम छम झड़ियाँ माँ लाइयाँ ने,
आजा माँ पहाडा वाली देरियां क्यों लाइयाँ ने,
देखा सजे किते खबे मैया किते बी न लभे,
काह्तो करे भगता नाल आडिया,
आजा माँ दो घड़ियाँ करेंगे गल्लां बड़ियाँ,


बचियाँ तो दूर माये किना चिर रव्हेंगी,
सुनेगी माँ दुखड़े ते आप भी रो पावेंगे,
आसा मूक चली तेरी हूँ लाइ काह्तो देरी,
टूटू जान न माँ साहा दियां लड़ियाँ,
आजा माँ दो घड़ियाँ करेंगे गल्लां बड़ियाँ,

अखियाँ दे खाली कासे दर्श लाई फ़कीर दे ,
बदलेगी लेख कदों मेरी तकदीर दे,
जे तू बेठे मेरे कोल मेरे सुन लवे बोल,
गला आन के बुला दे उते आडिया,
आजा माँ दो घड़ियाँ करेंगे गल्लां बड़ियाँ,

हंजुआ दे मोती साडे पैरा विच रुल गये
केहड़ी ग्लो तेनु माये चेते साडे भूल गए,
मेनू आवे तेरी याद दिल करे फरयाद,
हंजू लाऊं दे ने आखा दे विचो झड़ियाँ,
आजा माँ दो घड़ियाँ करेंगे गल्लां बड़ियाँ,

लिख लिख चिठियाँ मैं भवना ते पाइयां ने,
आवेगा जवाब आसा दास ने लगाईया ने,
केहड़ी भूल मेतो होई भगत करे अरजोई,
बाहवा मेरियन किसे ने नहियो फडिया,
आजा माँ दो घड़ियाँ करेंगे गल्लां बड़ियाँ,


"ਆਜਾ ਮਾਂ ਦੋ ਘੜੀਆਂ, ਕਰਾਂਗੇ ਗੱਲਾਂ ਬੜੀਆਂ" ll
*ਦੁੱਖ ਕਿਸਨੂੰ ਸੁਣਾਵਾਂ, ਹੋਰ ਕੇਹੜੇ ਦਰ ਜਾਵਾਂ** ll,  
ਅੱਖਾਂ ਤੇਰੀਆਂ, ਰਾਹਵਾਂ ਦੇ ਵਿੱਚ ਖੜੀਆਂ,
ਆਜਾ ਮਾਂ ਦੋ ਘੜੀਆਂ,,,,,,,,,,,,,,,,,,,,,

*ਬੱਚਿਆਂ ਦੇ ਨਾਲ ਮਾਏਂ, ਰੋਸਾ ਕੇਹੜੀ ਗੱਲ ਦਾ**,
ਦੁੱਖ ਏਹ ਵਿਛੋੜੇ ਵਾਲਾ, ਦਿਲ ਨਹੀਓਂ ਝੱਲਦਾ ll
*ਤੇਰੇ ਤਰਲੇ ਮੈਂ ਪਾਵਾਂ, ਲੱਖਾਂ ਮੰਨ੍ਹਤਾਂ ਮਨਾਵਾਂ** ll,
ਜੇ ਤੂੰ ਆਵੇ, ਭਗਤਾਂ ਦੀਆਂ ਗਲ੍ਹੀਆਂ,,,,
ਆਜਾ ਮਾਂ ਦੋ ਘੜੀਆਂ,,,,,,,,,,,,,,,,,,,,,F

*ਹੰਝੂਆਂ ਨੇ ਛੰਮ ਛੰਮ, ਝੜ੍ਹੀਆਂ ਮਾਂ ਲਾਈਆਂ ਨੇ**,
ਆਜਾ ਮਾਂ ਪਹਾੜਾਂ ਵਾਲੀ, ਦੇਰੀਆਂ ਕਿਓਂ ਲਾਈਆਂ ਨੇ ll
*ਦੇਖਾਂ ਸੱਜੇ ਕਿਤੇ ਖੱਬੇ, ਮਈਆ ਕਿਤੇ ਵੀ ਨਾ ਲੱਭੇ** ll,
ਕਾਹਤੋਂ ਕਰੇਂ, ਭਗਤਾਂ ਨਾਲ ਅੜੀਆਂ,,,,
ਆਜਾ ਮਾਂ ਦੋ ਘੜੀਆਂ,,,,,,,,,,,,,,,,,,,,,F


*ਬੱਚਿਆਂ ਤੋਂ ਦੂਰ ਮਾਏਂ, ਕਿੰਨ੍ਹਾ ਚਿਰ ਰਵਹੇਂਗੀ**,
ਸੁਣੇਗੀ ਮਾਂ ਦੁੱਖੜੇ ਤੇ, ਆਪ ਵੀ ਰੋ ਪਵੇਂਗੀ ll
*ਆਸ਼ਾ ਮੁੱਕ ਚੱਲੀ ਤੇਰੀ, ਹੁਣ ਲਾਈ ਕਾਹਤੋਂ ਦੇਰੀ** ll,
ਟੁੱਟ ਜਾਣ ਨਾ ਮਾਂ, ਸਾਹਾਂ ਦੀਆਂ ਲੜੀਆਂ,,,,
ਆਜਾ ਮਾਂ ਦੋ ਘੜੀਆਂ,,,,,,,,,,,,,,,,,,,,,F

*ਅੱਖੀਆਂ ਦੇ ਖਾਲੀ ਕਾਸੇ, ਦਰਸ਼ ਲਈ ਫ਼ਕੀਰ ਦੇ**,
ਬਦਲੇਗੀ ਲੇਖ ਕਦੋਂ, ਮੇਰੀ ਤਕਦੀਰ ਦੇ ll
*ਜੇ ਤੂੰ ਬੈਠੇ ਮੇਰੇ ਕੋਲ, ਮੇਰੇ ਸੁਣ ਲਵੇ ਬੋਲ** ll,
ਗੱਲਾਂ ਆਣ ਕੇ, ਬੁੱਲ੍ਹਾਂ ਦੇ ਉੱਤੇ ਅੜ੍ਹੀਆਂ,,,,
ਆਜਾ ਮਾਂ ਦੋ ਘੜੀਆਂ,,,,,,,,,,,,,,,,,,,,,F

*ਹੰਝੂਆਂ ਦੇ ਮੋਤੀ ਸਾਡੇ, ਪੈਰਾਂ ਵਿੱਚ ਰੁੱਲ ਗਏ**,
ਕੇਹੜੀ ਗੱਲੋਂ ਤੈਨੂੰ ਮਾਏਂ, ਚੇਤੇ ਸਾਡੇ ਭੁੱਲ ਗਏ ll
*ਮੈਨੂੰ ਆਵੇ ਤੇਰੀ ਯਾਦ, ਦਿਲ ਕਰੇ ਫਰਿਆਦ** ll,
ਹੰਝੂ ਲਾਉਂਦੇ ਨੇ, ਅੱਖਾਂ ਦੇ ਵਿੱਚੋਂ ਝੜ੍ਹੀਆਂ,,,,
ਆਜਾ ਮਾਂ ਦੋ ਘੜੀਆਂ,,,,,,,,,,,,,,,,,,,,,F

*ਲਿੱਖ ਲਿੱਖ ਚਿੱਠੀਆਂ ਮੈਂ, ਭਵਨਾਂ ਤੇ ਪਾਈਆਂ ਨੇ**,
ਆਵੇਗਾ ਜਵਾਬ ਆਸਾਂ, ਦਾਸ ਨੇ ਲਗਾਈਆਂ ਨੇ ll
*ਕੇਹੜੀ ਭੁੱਲ ਮੈਂਤੋਂ ਹੋਈ, ਭਗਤ ਕਰੇ ਅਰਜ਼ੋਈ** ll,
ਬਾਂਹਵਾਂ ਮੇਰੀਆਂ, ਕਿਸੇ ਨੇ ਨਹੀਂਓ ਫੜੀਆਂ,,,,
ਆਜਾ ਮਾਂ ਦੋ ਘੜੀਆਂ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (870 downloads)