जीनु याद गुरा दी आवे ओहनू घर विच चैन ना आवे

जेहनूं याद गुरां दी आवे,
ओहनूं घर विच चैन न आवे ll
ओ बंदा भज्ज भज्ज दर्शन पावे, तां समझो,
"गुरां दियाँ मेहराँ ने ll"

जेहड़े कंडियाँ नूं भी फुल समझ के आंदे ने,
ओह सतगुरु जी दा प्यार सुहाना पांदे ने ll
जेहनूं प्यार गुरां दा आवे,
ओहनूं इक पल चैन न आवे l
ओ बंदा भज्ज भज्ज,,,,,,,,,,,,,,,,,

मैं की की सिफ़तां करां तेरे दरबार दीआं,
तेरे दर ते संगतां भव सागर तों तर दीआं ll
जेहड़ा नेहु गुरां नाल लावे,
ओह्दी कट चौरासी जावे l
ओ बंदा भज्ज भज्ज,,,,,,,,,,,,,,,,,

तेरे भगतां नू जद लोकी ताहने देंदे ने,
तेरे भगत प्यारे ताहने भी सह लैंदे ने ll
जेहड़ा गुरां दे दर ते आवे,
ओह मँगियां मुरादां पावे l
ओ बंदा भज्ज भज्ज,,,,,,,,,,,,,,,,,

जेहनूं चन्न ते तारे आ के शीश झुकाउँदे ने,
मेरे सतगुरु भुलियाँ नूं भी रस्ते पौंदे ने
जेहनूं ज्ञान गुरां दा आवे
ओहदा जन्म मरण मुक्क जावे l
ओ बंदा भज्ज भज्ज,,,,,,,,,,,,,,,,,

ਜੇਹਨੂੰ ਯਾਦ ਗੁਰਾਂ ਦੀ ਆਵੇ
================
ਜੇਹਨੂੰ ਯਾਦ ਗੁਰਾਂ ਦੀ ਆਵੇ,
ਓਹਨੂੰ ਘਰ ਵਿਚ ਚੈਨ ਨਾ ਆਵੇ ll
ਓ ਬੰਦਾ ਭੱਜ ਭੱਜ ਦਰਸ਼ਨ ਪਾਵੇ, ਤਾਂ ਸਮਝੋ
"ਗੁਰਾਂ ਦੀਆਂ ਮੇਹਰਾਂ ਨੇ x2"

ਜੇਹੜੇ ਕੰਡਿਆਂ ਨੂੰ ਵੀ, ਫ਼ੁੱਲ ਸਮਝ ਕੇ ਆਂਦੇ ਨੇ,
ਉਹ ਸਤਿਗੁਰੂ ਜੀ ਦਾ, ਪਿਆਰ ਸੁਹਾਨਾ ਪਾਂਦੇ ਨੇ ll
ਜੇਹਨੂੰ ਪਿਆਰ ਗੁਰਾਂ ਦਾ ਆਵੇ,
ਓਹਨੂੰ ਇਕ ਪਲ ਚੈਨ ਨਾ ਆਵੇ l
ਓ ਬੰਦਾ ਭੱਜ ਭੱਜ,,,,,,,,,,,,,,,,,,

ਮੈਂ ਕੀ ਕੀ ਸਿਫਤਾਂ ਕਰਾਂ, ਤੇਰੇ ਦਰਬਾਰ ਦੀਆਂ,
ਤੇਰੇ ਦਰ ਤੇ ਸੰਗਤਾਂ, ਭਵ ਸਾਗਰ ਤੋਂ ਤਰ ਦੀਆਂ ll
ਜੇਹੜਾ ਨੇਹੁ ਗੁਰਾਂ ਨਾਲ ਲਾਵੇ,
ਓਹਦੀ ਕੱਟ ਚੌਰਾਸੀ ਜਾਵੇ l
ਓ ਬੰਦਾ ਭੱਜ ਭੱਜ,,,,,,,,,,,,,,,,,,

ਤੇਰੇ ਭਗਤਾਂ ਨੂੰ ਜਦ, ਲੋਕੀ ਤਾਹਨੇ ਦੇਂਦੇ ਨੇ,
ਤੇਰੇ ਭਗਤ ਪਿਆਰੇ, ਤਾਹਨੇ ਵੀ ਸਹਿ ਲੈਂਦੇ ਨੇ ll
ਜੇਹੜਾ ਗੁਰਾਂ ਦੇ ਦਰ ਤੇ ਆਵੇ,
ਉਹ ਮੰਗੀਆਂ ਮੁਰਾਦਾਂ ਪਾਵੇ l
ਓ ਬੰਦਾ ਭੱਜ ਭੱਜ,,,,,,,,,,,,,,,,,,

ਜੇਹਨੂੰ ਚੰਨ ਤੇ ਤਾਰੇ, ਆ ਕੇ ਸ਼ੀਸ਼ ਝੁਕਾਂਦੇ ਨੇ,
ਮੇਰੇ ਸਤਿਗੁਰੂ ਭੁੱਲਿਆਂ ਨੂੰ ਵੀ, ਰਸਤੇ ਪਾਉਂਦੇ ਨੇ ll
ਜੇਹਨੂੰ ਗਿਆਨ ਗੁਰਾਂ ਦਾ ਆਵੇ,
ਓਹਦਾ ਜਨਮ ਮਰਨ ਮੁੱਕ ਜਾਵੇ l
ਓ ਬੰਦਾ ਭੱਜ ਭੱਜ,,,,,,,,,,,,,,,,,,
download bhajan lyrics (1565 downloads)