बूहे खोल मन्दिरां दे, बडी देर हो गई
तेरे भवना ते आइयां, बडी देर हो गई
साडे चित्त विच्च माँ, उदासी जिही छाई ए
चित्त करे रोन नू, तेरी याद डाडी आई ए
माँ सानू तां हसियां, बडी देर हो गई
बूहे खोल मन्दिरां.......................
तेरे भवनां ते भज्जे, भज्जे असी आऊंदे सां
भेटां गा के लाल तैनू, चुन्नीयाँ चढाऊदे सां
चुन्नी गोटे वाली वेखे, बडी देर हो गई
बूहे खोल मन्दिरां.........................
कदो तू सद्देगीं, ते कदो असी आवांगे
माँ तेरी गोदी दा, निग्ग कदो पावांगे
इह सोचां सोचदे ही, माँ सवेर हो गई
बूहे खोल मन्दिरां.........................
भवनां ते जल्दी, रौनकां ला लै माँ
"अदिति" दी ऐ अरज, भगत सारे ही बुलालै माँ
माँ कोई ऐहो न कहे, ऐथे मेर तेर हो गई
बूहे खोल मन्दिरां...........................
तेरे भवना ते आइयां.......................
ਬੂਹੇ ਖੋਲ੍ਹ ਮੰਦਰਾਂ ਦੇ, ਬੜੀ ਦੇਰ ਹੋ ਗਈ
ਤੇਰੇ ਭਵਨਾਂ ਤੇ ਆਇਆਂ, ਬੜੀ ਦੇਰ ਹੋ ਗਈ
ਸਾਡੇ ਚਿੱਤ ਵਿੱਚ ਮਾਂ, ਉਦਾਸੀ ਜਿਹੀ ਛਾਈ ਏ
ਚਿੱਤ ਕਰੇ ਰੋਣ ਨੂੰ, ਤੇਰੀ ਯਾਦ ਡਾਢੀ ਆਈ ਏ
ਮਾਂ ਸਾਨੂੰ ਤਾਂ ਹਸਿਆਂ, ਬੜੀ ਦੇਰ ਹੋ ਗਈ
ਬੂਹੇ ਖੋਲ੍ਹ ਮੰਦਰਾਂ..........................
ਤੇਰੇ ਭਵਨਾਂ ਤੇ ਭੱਜੇ, ਭੱਜੇ ਅਸੀ ਆਉਂਦੇ ਸਾਂ
ਭੇਟਾਂ ਗਾ ਕੇ ਲਾਲ ਤੈਨੂੰ, ਚੁੰਨੀਆਂ ਚੜਾਉਂਦੇ ਸਾਂ
ਚੁੰਨੀ ਗੋਟੇ ਵਾਲੀ ਵੇਖੇ, ਬੜੀ ਦੇਰ ਹੋ ਗਈ
ਬੂਹੇ ਖੋਲ੍ਹ ਮੰਦਰਾਂ...........................
ਕਦੋਂ ਤੂੰ ਸੱਦੇਗੀਂ, ਤੇ ਕਦੋਂ ਅਸੀਂ ਆਵਾਂਗੇ
ਮਾਂ ਤੇਰੀ ਗੋਦੀ ਦਾ, ਨਿੱਘ ਕਦੋਂ ਪਾਵਾਂਗੇ
ਇਹ ਸੋਚਾਂ ਸੋਚਦੇ ਹੀ, ਮਾਂ ਸਵੇਰ ਹੋ ਗਈ
ਬੂਹੇ ਖੋਲ੍ਹ ਮੰਦਰਾਂ...........................
ਭਵਨਾਂ ਤੇ ਜਲਦੀ, ਰੌਣਕਾਂ ਲਾ ਲੈ ਮਾਂ
"ਅਦਿਤੀ" ਦੀ ਏ ਅਰਜ, ਭਗਤ ਸਾਰੇ ਹੀ ਬੁਲਾ ਲੈ ਮਾਂ
ਮਾਂ ਕੋਈ ਇਹੋ ਨਾ ਕਹੇ, ਇਥੇ ਮੇਰ ਤੇਰ ਹੋ ਗਈ
ਬੂਹੇ ਖੋਲ੍ਹ ਮੰਦਰਾਂ...........................
ਤੇਰੇ ਭਵਨਾਂ ਤੇ ਆਇਆਂ...................
7888344149