दाती दा दीदार दीदार मैनू होया
अम्बे दाती दा दीदार मैनू होया
विच्च भवन दे महक खिलारी,
हसदी आवे आध्कवारी ।
ओहदे नाल रौनका भारी
अम्बे दाती दा दीदार...
लंगर वीर जयकारे लावे,
तारा रुक्मण महिमा गावे ।
कंजका रज रज गिध्धे पावे
अम्बे दाती दा दीदार...
खुल्ला दर्शन माँ दा पाया
विच्च ख़ुशी दे मन भर आया ।
माँ ‘सरदूल’ नु चरनी लाया
अम्बे दाती दा दीदार...
मन विच सोचा ते घबरावां
माँ नु केहड़ीजगह बिठावा ।
कित्थो पलंग निवारी लेआवा
अम्बे दाती दा दीदार...
ਦਾਤੀ ਦਾ ਦੀਦਾਰ ਦੀਦਾਰ ਸਾਨੂੰ ਹੋ ਗਿਆ
ਚਰਨਾਂ ਦੇ ਨਾਲ ਪਿਆਰ ਪਿਆਰ ਸਾਨੂੰ ਹੋ ਗਿਆ
ਦਾਤੀ ਦਾ ਦੀਦਾਰ...
ਵਿਚ ਭਵਨ ਦੇ ਮਹਿਕ ਖਿਲਾਰੀ ,ਹੱਸਦੀ ਆਵੇ ਅਰਧ ਕੁਵਾਰੀ
ਓਹਦੇ ਨਾਮ ਦੀ ਮਹਿਮਾ ਭਾਰੀ, ਹੋ ਮਾਂ...
ਚਰਨਾਂ ਦੇ ਨਾਲ ਪਿਆਰ ਪਿਆਰ ਸਾਨੂੰ ਹੋ ਗਿਆ
ਦਾਤੀ ਦਾ ਦੀਦਾਰ...
ਲੰਗੂਰ ਵੀਰ ਜੈਕਾਰੇ ਲਾਵੇ ,ਸਾਰਾ ਰੁਕਮਣ ਮਈਆ ਗਾਵੇ
ਕੰਜ਼ਕਾਂ ਰੱਜ ਰੱਜ ਗਿੱਧੇ ਪਾਵੇ,, ਹੋ ਮਾਂ...
ਨਾਮ ਦਾ ਖੁਮਾਰ ਖੁਮਾਰ ਸਾਨੂੰ ਹੋ ਗਿਆ
ਦਾਤੀ ਦਾ ਦੀਦਾਰ...
ਮਨ ਵਿਚ ਸੋਚਾਂ ਤੇ ਘਬਰਾਵਾਂ, ਮਾਂ ਨੂੰ ਕਿਹੜੀ ਜਗਾਹ ਬਿਠਾਵਾਂ
ਕਿਥੋਂ ਪਲੰਘ ਨਿਵਾਰੀ ਲਿਆਵਾਂ, ਹੋ ਮਾਂ...
ਕਰਮਾਂ ਤੇ ਮਾਣ ਮਾਣ ਸਾਨੂੰ ਹੋ ਗਿਆ
ਦਾਤੀ ਦਾ ਦੀਦਾਰ...
ਖੁੱਲ੍ਹਾ ਦਰਸ਼ਨ ਮਾਂ ਦਾ ਪਾਇਆ, ਵਿਚ ਖੁਸ਼ੀ ਦੇ ਮਨ ਭਰ ਆਇਆ
ਮਾਂ ਨੇ ਦਾਸ ਨੂੰ ਚਰਣੀ ਲਾਇਆ, ਹੋ ਮਾਂ...
ਨਾਮ ਦਾ ਖੁਮਾਰ ਖੁਮਾਰ ਸਾਨੂੰ ਹੋ ਗਿਆ
ਦਾਤੀ ਦਾ ਦੀਦਾਰ...