कर्म

शेरावालिये माये तू करम कीता,
मेरी जिन्दगी नु जन्नत बना दिता
मैं दुनिया ते रुल्दा फिरदा सी
तू खोटे सिक्के दा मूल पुआ दिता

मैं कुझ वी नही मैं कुझ वी नही
पर कर्म कमाया तू दाती,
मैं जो मंगेया मैं जो चाहया ,
मेरी झोली पाया तू दाती
मैं कुझ वी नही .....

मेरी हर फरयाद काबुल किती
एह सदका तेरी रेहमत दा,
दुखा तो मिल गई राहत ऐ,
मेरा टल गया वेला जेहमत दा,
उस घर नु उजाड़े कौन भला
जिस घर नु वसाया तू दाती,
मैं कुझ वी नही ..........


जिहनू लगन लगी तेरे नाम वाली
ओहदी वखरी जेही जमात हॉवे,
हर सभा च मिलदा मान ओहनू
भावे कोई न ओहदी औकात हॉवे
मैं रुडा कूड़ा गलियां दा
मेनू मेहल बिठाया तू दाती,
मैं कुझ वी नही ..........

सच काहे प्रीत बलिहार माये,
तू जो चाहवे ओह हो सकदा,
खो सकदा ऐ कोई हथा चो
मेरी कौन मथे दी खो सकदा,
ओहनू अगे वधनो कौन रोके,
जेह्नु आप वधाया तू दाती,
मैं कुझ वी नही ..........

(ਸ਼ੇਰਾਂਵਾਲੀਏ ਮਾਂਏਂ ਤੂੰ, ਕਰਮ ਕੀਤਾ,
ਮੇਰੀ ਜਿੰਦਗੀ ਨੂੰ, ਜੰਨਤ ਬਣਾ ਦਿੱਤਾ l
ਮੈਂ ਦੁਨੀਆਂ ਤੇ, ਰੁੱਲਦਾ ਫਿਰਦਾ ਸੀ,
ਤੂੰ ਖੋਟੇ ਸਿੱਕੇ ਦਾ, ਮੁੱਲ ਪੁਆ ਦਿੱਤਾ ll )

ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ,
ਪਰ ਕਰਮ ਕਮਾਇਆ ਤੂੰ ਦਾਤੀ ll
ਮੈਂ ਜੋ ਮੰਗਿਆ ਮੈਂ ਜੋ ਚਾਹਿਆ ll,
ਮੇਰੀ ਝੋਲੀ ਪਾਇਆ ਤੂੰ ਦਾਤੀ,,,
ਮੈਂ ਕੁਝ ਵੀ ਨਹੀਂ ,,,,,,,,,,,,,,,

ਮੇਰੀ ਹਰ ਫਰਿਆਦ ਕਬੂਲ ਕੀਤੀ,
"ਏਹ ਸਦਕਾ ਤੇਰੀ ਰਹਿਮਤ ਦਾ" l
ਦੁੱਖਾਂ ਤੋਂ ਮਿਲ ਗਈ ਰਾਹਤ ਏ,
"ਮੇਰਾ ਟੱਲ੍ਹ ਗਿਆ ਵੇਲਾ ਜ਼ਹਿਮਤ ਦਾ" ll
ਉਸ ਘਰ ਨੂੰ ਉਜਾੜੇ ਕੌਣ ਭਲਾ ll,
ਜਿਸ ਘਰ ਨੂੰ ਵਸਾਇਆ ਤੂੰ ਦਾਤੀ,,,
ਮੈਂ ਕੁਝ ਵੀ ਨਹੀਂ ,,,,,,,,,,,,,,,

ਜੇਹਨੂੰ ਲਗਨ ਲਗੀ ਤੇਰੇ ਨਾਮ ਵਾਲੀ,
"ਓਹਦੀ ਵੱਖਰੀ ਜੇਹੀ ਜ਼ਮਾਤ ਹੋਵੇ" l
ਹਰ ਸਭਾ 'ਚ ਮਿਲਦਾ ਮਾਣ ਓਹਨੂੰ,
"ਭਾਵੇਂ ਕੋਈ ਨਾ ਓਹਦੀ ਔਕਾਤ ਹੋਵੇ" ll
ਮੈਂ ਰੂੜ੍ਹਾ ਕੂੜ੍ਹਾ ਗਲੀਆਂ ਦਾ ll,
ਮੈਨੂੰ ਮਹਿਲ ਬਿਠਾਇਆ ਤੂੰ ਦਾਤੀ,,,
ਮੈਂ ਕੁਝ ਵੀ ਨਹੀਂ ,,,,,,,,,,,,,,,

ਸੱਚ ਕਹੇ ਪ੍ਰੀਤ ਬਲਿਹਾਰ ਮਾਂਏਂ,
''ਤੂੰ ਜੋ ਚਾਹਵੇਂ ਓਹ ਹੋ ਸਕਦਾ'' l
ਖੋਹ ਸਕਦਾ ਏ ਕੋਈ ਹੱਥਾਂ ਚੋਂ,
''ਮੇਰੀ ਕੌਣ ਮੱਥੇ ਦੀ ਖ਼ੋਹ ਸਕਦਾ'' ll
ਓਹਨੂੰ ਅੱਗੇ ਵਧਣੋਂ ਕੌਣ ਰੋਕੇ ll,
ਜੇਹਨੂੰ ਆਪ ਵਧਾਇਆ ਤੂੰ ਦਾਤੀ,,,
ਮੈਂ ਕੁਝ ਵੀ ਨਹੀਂ ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (752 downloads)