तेरा ही दित्ता खावां माँ

तेरा ही दित्ता खावां  माँ चिंतापुरनी,
तेरा लख लख शुकर मनावा माँ चिंतापुरनी
तू दुःख हरनी माँ
तू सुख करनी माँ
मैं तेरियां भेटा गावा माँ चिंतापुरनी
तेरा ही दिता खावा ...

मेरे घर विच जो कुझ भी है सब तेरी किरपा होई ऐ,
तू देवे दे के भूल जावे माँ तेरे जेहा न कोई ऐ,
तेरे खेड निराले माँ वेखन वाले
मैं मुड़ मुड़ वेखन आवा माँ चिंतापुरनी
तेरा ही दिता खावा ....

मेरे बचेया दे सिर उते माँ ममता दी छा बन रहनी ऐ,
दुःख दर्द कदे जे आ जावे तू आपे ही हर लेने ऐ,
असी शुकर गुजार हां असी देन दार हां
दस माये किवे भुलावा माँ चिंतापुरनी
तेरा ही दिता खावा .....

तेरे बोल ते बोह्डा वाली माँ मैं जद वी मोली बनी ऐ,
मेरे अवगुण सारे भूल के माँ तू हर गल मेरी मनी ऐ,
उपकार माँ तेरा एह प्यार माँ तेरा
तेरे दर तो सदके जावा माँ चिंतापुरनी
तेरा ही दिता खावा ....


संदीप कदे नी भूल सकदा
तू किते जो उपकार नि माँ
मैं सारी दुनिया छड देनी ना छडना तेरा द्वार नी माँ
भावे झिडके दे लै भावे धके दे लै
मैं दर छड के नी जाना माँ चिंतापुरनी
तेरा ही दिता खावा

ਤੇਰਾ ਹੀ ਦਿੱਤਾ ਖਾਵਾਂ, ਮਾਂ ਚਿੰਤਾਪੁਰਨੀ l
( ਜੈ ਜੈ, ਮਾਂ ਚਿੰਤਾਪੁਰਨੀ, ਜੈ ਹੋ, ਮਾਂ ਚਿੰਤਾਪੁਰਨੀ )
ਤੇਰਾ ਲੱਖ ਲੱਖ ਸ਼ੁਕਰ ਮਨਾਵਾਂ, ਮਾਂ ਚਿੰਤਾਪੁਰਨੀ l
( ਜੈ ਜੈ, ਮਾਂ ਚਿੰਤਾਪੁਰਨੀ, ਜੈ ਹੋ, ਮਾਂ ਚਿੰਤਾਪੁਰਨੀ )
ਤੂੰ ਦੁੱਖ ਹਰਨੀ ਮਾਂ, ( ਜੈ ਜੈ ਮਾਂ )
ਤੂੰ ਸੁੱਖ ਕਰਨੀ ਮਾਂ, ( ਜੈ ਜੈ ਮਾਂ )
*ਮੈਂ ਤੇਰੀਆਂ ਭੇਟਾਂ ਗਾਵਾਂ, ਮਾਂ ਚਿੰਤਾਪੁਰਨੀ*,
ਤੇਰਾ ਹੀ ਦਿੱਤਾ ll ਖਾਵਾਂ,,,,,,,,,,,,,,

ਮੇਰੇ ਘਰ ਵਿੱਚ ਜੋ ਕੁਝ ਵੀ ਹੈ ਮਾਂ,
"ਸਭ ਤੇਰੀ ਕਿਰਪਾ ਹੋਈ ਏ" l
ਤੂੰ ਦੇਵੇਂ ਦੇ ਕੇ ਭੁੱਲ ਜਾਵੇਂ,
"ਮਾਂ ਤੇਰੇ ਜੇਹਾ ਨਾ ਕੋਈ ਏ" l
ਤੇਰੇ ਖ਼ੇਡ ਨਿਰਾਲੇ, ( ਜੈ ਜੈ ਮਾਂ )
ਮਾਂ ਵੇਖਣ ਵਾਲੇ, ( ਜੈ ਜੈ ਮਾਂ )
*ਮੈਂ ਮੁੜ ਮੁੜ ਵੇਖਣ ਆਵਾਂ, ਮਾਂ ਚਿੰਤਾਪੁਰਨੀ*,
ਤੇਰਾ ਹੀ ਦਿੱਤਾ ll ਖਾਵਾਂ,,,,,,,,,,,,,,

ਮੇਰੇ ਬੱਚਿਆਂ ਦੇ ਸਿਰ ਉੱਤੇ ਮਾਂ,
''ਮਮਤਾ ਦੀ ਛਾਂ ਬਣ ਰਹਿੰਦੀ ਏ'' l
ਦੁੱਖ ਦਰਦ ਕਦੀ ਜੇ ਆ ਜਾਵੇ,
"ਤੂੰ ਆਪੇ ਹੀ ਹਰ ਲੈਂਦੀ ਏ" l
ਅਸੀਂ ਸ਼ੁਕਰ ਗੁਜ਼ਾਰ ਹਾਂ, ( ਤੇਰੇ ਮਾਂ )
ਅਸੀਂ ਦੇਣ ਦਾਰ ਹਾਂ, ( ਤੇਰੇ ਮਾਂ )
*ਦੱਸ ਮਾਈਏ ਕਿਵੇਂ ਭੁਲਾਵਾਂ, ਮਾਂ ਚਿੰਤਾਪੁਰਨੀ*,
ਤੇਰਾ ਹੀ ਦਿੱਤਾ ll ਖਾਵਾਂ,,,,,,,,,,,,,,


ਤੇਰੇ ਬੋਲ ਤੇ ਬੋਹੜਾਂ ਵਾਲੀ ਮਾਂ,
"ਮੈਂ ਜਦ ਵੀ ਮੌਲੀ ਬੰਨ੍ਹੀ ਐਂ" l
ਮੇਰੇ ਅਵਗੁਣ ਸਾਰੇ ਭੁੱਲ ਕੇ ਮਾਂ,
"ਤੂੰ ਹਰ ਗੱਲ ਮੇਰੀ ਮੰਨੀ ਐਂ" l
ਉਪਕਾਰ ਮਾਂ ਤੇਰਾ, ( ਜੈ ਜੈ ਮਾਂ )
ਏਹ ਪਿਆਰ ਮਾਂ ਤੇਰਾ, ( ਜੈ ਜੈ ਮਾਂ )  
*ਤੇਰੇ ਦਰ ਤੋਂ ਸਦਕੇ ਜਾਵਾਂ, ਮਾਂ ਚਿੰਤਾਪੁਰਨੀ*,
ਤੇਰਾ ਹੀ ਦਿੱਤਾ ll ਖਾਵਾਂ,,,,,,,,,,,,,,


ਸੰਦੀਪ ਕਦੇ ਨੀ ਭੁੱਲ ਸਕਦਾ,
"ਤੂੰ ਕੀਤੇ ਜੋ ਉਪਕਾਰ ਨੀ ਮਾਂ" l
ਮੈਂ ਸਾਰੀ ਦੁਨੀਆਂ ਛੱਡ ਦੇਣੀ,
''ਨਾ ਛੱਡਣਾ ਤੇਰਾ ਦਵਾਰ ਨੀ ਮਾਂ" l
ਭਾਵੇਂ ਝਿੜਕਾਂ ਦੇ ਲੈ, ( ਜੈ ਜੈ ਮਾਂ )
ਭਾਵੇਂ ਧੱਕੇ ਦੇ ਲੈ, ( ਜੈ ਜੈ ਮਾਂ )
*ਮੈਂ ਦਰ ਛੱਡ ਕੇ ਨੀ ਜਾਣਾ, ਮਾਂ ਚਿੰਤਾਪੁਰਨੀ*,
ਤੇਰਾ ਹੀ ਦਿੱਤਾ ll ਖਾਵਾਂ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (759 downloads)