खा लै ठाकरा वे

गन्दला दा साग रोटी मक्की दी बनाई आ,
खा लै ठाकरा वे ऐनी देर क्यों लगाई आ
मखनी दा पेडा लस्सी छने विच पाई आ
खा लै ठाकरा वे ऐनी देर क्यों लगाई आ

सारे कम छड के मैं तेरे मोहरे बेह गया,
देखन तमाशा जग मेरे पीछे पै गया,
तेरे लई मैं यारा हो जींद तली ते टकाई आ,
खा लै ठाकरा वे ऐनी देर क्यों लगाई आ

छड के जमाना लाइया तेरे नाल यारियां ,
भुखियाँ प्यासे राता बेठ के गुजारियां,
लोका देयां ताहनेया  हो आरी सीने ते चलाई आ
खा लै ठाकरा वे ऐनी देर क्यों लगाई आ


हथ जोड़ के आखा जग दा हासा होर बनाई न
दुनिया ने मुख फेर लिया हूँ तू वी मुख प्रताई ना
तू अगर है जिदी ते फिर मैं वी हठ पका हां
पथरा चो बुलाओ मैं वी करन जांदा थका हां
कन खोल के सुन लै तेनु धने जट दा केहना ऐ,
इस निमाने जट दे हथो भोग लगाउना पेना ऐ,
तेनु औना पेना ऐ


ਧੁਨ- ਯਸ਼ੋਮਤੀ ਮਈਆ ਸੇ ਬੋਲੇ ਨੰਦਲਾਲਾ

ਗੰਦਲਾਂ ਦਾ ਸਾਗ ਰੋਟੀ, ਮੱਕੀ ਦੀ ਬਣਾਈ ਆ,
ਖਾ ਲੈ ਠਾਕਰਾ ਵੇ ਐਨੀ, ਦੇਰ ਕਿਓਂ ਲਗਾਈ ਆ ll
ਮੱਖਣੀ ਦਾ ਪੇੜਾ ਲੱਸੀ, ਛੰਨੇ ਵਿੱਚ ਪਾਈ ਆ,
ਖਾ ਲੈ ਠਾਕਰਾ ਵੇ ਐਨੀ, ਦੇਰ ਕਿਓਂ ਲਗਾਈ ਆ ll

ਸਾਰੇ ਕੰਮ ਛੱਡ ਕੇ ਮੈਂ, ਤੇਰੇ ਮੋਹਰੇ ਬਹਿ ਗਿਆ l
ਦੇਖਣ ਤਮਾਸ਼ਾ ਜੱਗ, ਮੇਰੇ ਪਿੱਛੇ ਪੈ ਗਿਆ ll
ਤੇਰੇ ਲਈ ਮੈਂ ਯਾਰਾ ਹੋ,,,,ll ਜਿੰਦ, ਤਲੀ ਤੇ ਟਿਕਾਈ ਆ,
ਖਾ ਲੈ ਠਾਕਰਾ ਵੇ ਐਨੀ, ਦੇਰ ਕਿਓਂ ਲਗਾਈ ਆ,
ਗੰਦਲਾਂ ਦਾ ਸਾਗ ਰੋਟੀ,,,,,,,,,,,,,,,,,,,,,,,,,

ਛੱਡ ਕੇ ਜ਼ਮਾਨਾ ਲਾਈਆਂ, ਤੇਰੇ ਨਾਲ ਯਾਰੀਆਂ l
ਭੁੱਖਿਆਂ ਪਿਆਸੇ ਰਾਤਾਂ, ਬੈਠ ਕੇ ਗੁਜ਼ਾਰੀਆਂ ll
ਲੋਕਾਂ ਦਿਆਂ ਤਾਹਨਿਆਂ ਹੋ,,,,ll ਆਰੀ, ਸੀਨੇ ਤੇ ਚਲਾਈ ਆ,
ਖਾ ਲੈ ਠਾਕਰਾ ਵੇ ਐਨੀ, ਦੇਰ ਕਿਓਂ ਲਗਾਈ ਆ,
ਗੰਦਲਾਂ ਦਾ ਸਾਗ ਰੋਟੀ,,,,,,,,,,,,,,,,,,,,,,,,,

ਹੱਥ ਜੋੜ ਕੇ ਆਖਾਂ ਜੱਗ ਦਾ, ਹਾਸਾ ਹੋਰ ਬਣਾਈ ਨਾ l
ਦੁਨੀਆਂ ਨੇ ਮੁੱਖ ਫੇਰ ਲਿਆ ਹੁਣ, ਤੂੰ ਵੀ ਮੁੱਖ ਪ੍ਰਤਾਈਂ ਨਾ l
ਤੂੰ ਅਗਰ ਹੈ ਜਿੱਦੀ ਤੇ ਫਿਰ, ਮੈਂ ਵੀ ਹਠ ਦਾ ਪੱਕਾ ਹਾਂ l
ਪੱਥਰਾਂ ਚੋਂ ਬੁਲਾਊਂ ਮੈਂ ਵੀ, ਕਰਨ ਜਾਣਦਾ ਧੱਕਾ ਹਾਂ l
ਕੰਨ ਖੋਲ ਕੇ ਸੁਣ ਲੈ ਤੈਨੂੰ, ਧੰਨੇ ਜੱਟ ਦਾ ਕਹਿਣਾ ਏ l
ਇਸ ਨਿਮਾਣੇ ਜੱਟ ਦੇ ਹੱਥੋਂ, ਭੋਗ ਲਗਾਉਣਾ ਪੈਣਾ ਏ l
ਤੈਨੂੰ ਆਉਣਾ ਪੈਣਾ ਏ xll
ਅਪਲੋਡਰ - ਅਨਿਲਰਾਮੂਰਤੀਭੋਪਾਲ
download bhajan lyrics (818 downloads)