माई दे भवन दे सोहने नज़ारे

माई दे भवन दे सोहने नज़ारे
आईया सगता माँ दे द्वारे
नी मैं वी चुनी चडा आई आ
बचेयानु मथा टिका आई आ,

सब दिया मनता पुरिया करदी
सब दी सखनी झोली भरदी
सब दी मैया आस पूजावे
सब दी गोदी लाल खिडावे,
भगतो काहदा रखा मैं ओहला
सुखियाँ सी मैं माँ दा चोला
नि मैं चोला चडा आई आ
बचेया नु मथा टिका आई आ


घर मेरे न थोड है दाती,
इक कंजक दी लोड है दाती
शनशन वेहड़े पायल वजदी
माँ ने सुनी पुकार है मेरी
मिट गई मेरी रात हनेरी
नी मैं बी कंजका बिठा आई आ
बचेया नु मथा टिका आई अ

किती मेहर मेरे ते माई
घर मेरे विच वजी शेहनाई
मेरे वेहड़े रोनक आई
मेरी माँ नु देयो वधाई
लै के रंग बिरंगा चुडा.
चुडा रता सुहा गुडा,
नि मैं वी चुडा चडान आई आ
बचेया नु मथा टिका आई आ


मेनू वी एक दे दे काका
करांगी मैं वी धूम धडाका
जगराता करवावांगी मैं
चंचल नु बुलावावांगी मैं
भूल गई कोल करार जो किते
फिर मैं जाना किवे दिन बीते
हूँ मैं वी व्हुल बख्शा आई आ
बचेया नु मथा टिका आई आ

माई दे भवन दे सोहने नजारे
संगता आइया माँ दे द्वारे
नि मैं वी चुनी चड़ा आई आ
बचेया नु मथा टिका आई आ

ਮਾਈ ਦੇ ਭਵਨ ਦੇ, ਸੋਹਣੇ ਨਜ਼ਾਰੇ l
ਆਈਆਂ ਸੰਗਤਾਂ, ਮਾਂ ਦੇ ਦਵਾਰੇ l
"ਨੀ ਮੈਂ ਵੀ ਚੁੰਨੀ, ਚੜ੍ਹਾ ਆਈ ਆਂ,
ਬੱਚਿਆਂ ਨੂੰ ਮੱਥਾ, ਟਿਕਾ ਆਈ ਆਂ" xll

*ਸਭ ਦੀਆਂ ਮੰਨਤਾਂ, ਪੂਰੀਆਂ ਕਰਦੀ l
ਸਭ ਦੀ ਸੱਖਣੀ, ਝੋਲੀ ਭਰਦੀ l
*ਸਭ ਦੀ ਮਈਆ, ਆਸ ਪੁਜਾਵੇ l
ਸਭ ਦੀ ਗੋਦੀ, ਲਾਲ ਖਿਡਾਵੇ l
ਭਗਤੋ ਕਾਹਦਾ, ਰੱਖਾਂ ਮੈਂ ਓਹਲਾ l
ਸੁੱਖਿਆ ਸੀ ਮੈਂ, ਮਾਂ ਦਾ ਚੋਲਾ l
"ਨੀ ਮੈਂ ਚੋਲਾ, ਚੜ੍ਹਾ ਆਈ ਆਂ,
ਬੱਚਿਆਂ ਨੂੰ ਮੱਥਾ, ਟਿਕਾ ਆਈ ਆਂ" xll

*ਘਰ ਮੇਰੇ ਨਾ, ਥੋੜ ਹੈ ਦਾਤੀ l
ਇੱਕ ਕੰਜਕ ਦੀ, ਲੋੜ ਹੈ ਦਾਤੀ l
*ਕੰਜ਼ਕਾਂ ਬਿਨਾਂ ਨਾ, ਰੌਣਕ ਲੱਗਦੀ l
ਛਣਛਣ ਵੇਹੜੇ, ਪਾਇਲ ਵੱਜਦੀ l
ਮਾਂ ਨੇ ਸੁਣੀ, ਪੁਕਾਰ ਹੈ ਮੇਰੀ l
ਮਿੱਟ ਗਈ ਮੇਰੀ, ਰਾਤ ਹਨੇਰੀ l
"ਨੀ ਮੈਂ ਵੀ ਕੰਜ਼ਕਾਂ, ਬਿਠਾ ਆਈ ਆਂ,
ਬੱਚਿਆਂ ਨੂੰ ਮੱਥਾ, ਟਿਕਾ ਆਈ ਆਂ" xll


*ਕੀਤੀ ਮੇਹਰ, ਮੇਰੇ ਤੇ ਮਾਈ l
ਘਰ ਮੇਰੇ ਵਿੱਚ, ਵੱਜੀ ਸ਼ਹਿਨਾਈ l
*ਮੇਰੇ ਵੇਹੜੇ, ਰੌਣਕ ਆਈ l
ਮੇਰੀ ਮਾਂ ਨੂੰ, ਦਿਓ ਵਧਾਈ l
ਲੈ ਕੇ ਰੰਗ, ਬਿਰੰਗਾ ਚੂੜਾ l
ਚੂੜਾ ਰੱਤਾ, ਸੂਹਾ ਗੂੜ੍ਹਾ l
"ਨੀ ਮੈਂ ਵੀ ਚੂੜਾ, ਚੜ੍ਹਾ ਆਈ ਆਂ,
ਬੱਚਿਆਂ ਨੂੰ ਮੱਥਾ, ਟਿਕਾ ਆਈ ਆਂ" xll

*ਮੈਨੂੰ ਵੀ, ਇਕ ਦੇ ਦੇ ਕਾਕਾ l
ਕਰਾਂਗੀ ਮੈਂ ਵੀ, ਧੂਮ ਧੜਾਕਾ l
*ਜਗਰਾਤਾ, ਕਰਵਾਵਾਂਗੀ ਮੈਂ l
ਚੰਚਲ ਨੂੰ, ਬੁਲਵਾਵਾਂਗੀ ਮੈਂ l
ਭੁੱਲ ਗਈ ਕੌਲ, ਕਰਾਰ ਜੋ ਕੀਤੇ l
ਫਿਰ ਮੈਂ ਜਾਣਾ, ਕਿਵੇਂ ਦਿਨ ਬੀਤੇ l
"ਹੁਣ ਮੈਂ ਵੀ ਭੁੱਲ, ਬਖਸ਼ਾ ਆਈ ਆਂ,
ਬੱਚਿਆਂ ਨੂੰ ਮੱਥਾ, ਟਿਕਾ ਆਈ ਆਂ" xll

ਮਾਈ ਦੇ ਭਵਨ ਦੇ, ਸੋਹਣੇ ਨਜ਼ਾਰੇ l
ਸੰਗਤਾਂ ਆਈਆਂ, ਮਾਂ ਦੇ ਦਵਾਰੇ l
"ਨੀ ਮੈਂ ਵੀ ਚੁੰਨੀ, ਚੜ੍ਹਾ ਆਈ ਆਂ,
ਬੱਚਿਆਂ ਨੂੰ ਮੱਥਾ, ਟਿਕਾ ਆਈ ਆਂ" xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (722 downloads)