श्याम सुंदर तू एह चन वरगा,
ते असी अम्ब्रो टूटदे तारे हा
साहणु एहना न तड फाया कर
की असी पेहला ही गमा दे मारे हां
ओ साडा मुड मुड मरण नु जी करदा
ते असी जिउंदे तेरे सहारे हां
साडे नैना इम्तिहान लै आकर
ते असी थोड़ीया उमरा वाले हां
मोहन मुरली वालियां तू आजा वे
आजा वे इक वार फेरा पा जा वे
दिलो मैं तेनु प्यार करा
मुहो न इजहार करा
एह अखियाँ बोल पईया
मै लख इनकार करा
किनी देर तेरे कोल प्यार लुकाया ऐ,
हो के मजबूर हाल दिल दा सुनाया ऐ
किनी देर तेरे कोलो प्यार लुकाया ऐ,
हो के मजबूर हाल दिल सुनाया ऐ,
किना मैं तेनु प्यार करा
किदा मैं इजहार करा
एह अखियाँ बोल पईआ
मैं लख इनकार करा
सांवरी सूरत वालेया मुख मोडी न
चरण कमल ते रख लै प्रीत तोड़ी ना
एक पासे जग सारा दूजे पासे प्यार ऐ
मर्जी ऐ तेरी हूँ ढोब भावे तार दे
असा ला इन्तजार करा
मैं तेरा इतवार करा
एह अखियाँ बोल पाईया
मैं लख इनकार करा
पीले पीतांबर वालेया रूस जाई न
मेरा प्रेम निराला तू अजमाई न
मिल जावे मिट जावे अखियाँ दी प्यास वे
जागेगा नसीब मेरा पूरी कर आस वे
मैं तेरा दीदार करा
वे सो सो वार करा
एह अखियाँ बोल पईया
मैं लख इनकार करा
मोहन मुरली वालेया तू आजा वे
आजा वे इक वार फेरा पा जा वे
( ਸ਼ਿਆਮ ਸੁੰਦਰ ਤੂੰ ਏ, ਚੰਨ ਵਰਗਾ,
ਤੇ ਅਸੀਂ ਅੰਬਰੋਂ ਟੁੱਟਦੇ ਤਾਰੇ ਹਾਂ l
ਸਾਨੂੰ ਇੰਨਾ ਨਾ, ਤੜਫਾਇਆ ਕਰ,
ਕਿ ਅਸੀਂ ਪਹਿਲਾਂ ਹੀ, ਗਮਾਂ ਦੇ ਮਾਰੇ ਹਾਂ ll
ਓ ਸਾਡਾ ਮੁੜ ਮੁੜ, ਮਰਨ ਨੂੰ ਜੀ ਕਰਦਾ,
ਤੇ ਅਸੀਂ ਜਿਉਂਦੇ, ਤੇਰੇ ਸਹਾਰੇ ਹਾਂ l
ਸਾਡੇ ਨੈਣਾਂ, ਇਮਤਿਹਾਨ ਲੈ ਆਕਰ,
ਤੇ ਅਸੀਂ ਥੋੜੀਆਂ, ਉਮਰਾਂ ਵਾਲੇ ਹਾਂ ll )
ਮੋਹਨ, ਮੁਰਲੀ ਵਾਲਿਆ, ਤੂੰ ਆਜਾ ਵੇ ll,
ਆਜਾ ਵੇ, ਇੱਕ ਵਾਰ ਫੇਰਾ, ਪਾ ਜਾ ਵੇ ll-ll
ਦਿਲੋਂ ਮੈਂ ਤੈਨੂੰ ਪਿਆਰ ਕਰਾਂ,
ਮੂੰਹੋਂ ਨਾ ਇਜ਼ਹਾਰ ਕਰਾਂ ll
ਇਹ ਅੱਖੀਆਂ ਬੋਲ ਪਈਆਂ,
ਮੈਂ ਲੱਖ ਇਨਕਾਰ ਕਰਾਂ, xllxll
ਕਿੰਨੀ ਦੇਰ ਤੇਰੇ ਕੋਲੋਂ, ਪਿਆਰ ਲੁਕਾਇਆ ਏ ll,
ਹੋ ਕੇ ਮਜ਼ਬੂਰ ਹਾਲ, ਦਿਲ ਦਾ ਸੁਣਾਇਆ ਏ ll
ਕਿੰਨਾ ਮੈਂ ਤੈਨੂੰ ਪਿਆਰ ਕਰਾਂ,
ਕਿਦਾ ਮੈਂ ਇਜ਼ਹਾਰ ਕਰਾਂ ll
ਇਹ ਅੱਖੀਆਂ ਬੋਲ ਪਈਆਂ,
ਮੈਂ ਲੱਖ ਇਨਕਾਰ ਕਰਾਂ, xllxll
ਸਾਂਵਰੀ ਸੂਰਤ ਵਾਲਿਆ, ਮੁੱਖ ਮੋੜੀ ਨਾ ll,
ਚਰਨ ਕਮਲ ਤੇ ਰੱਖ ਲੈ, ਪ੍ਰੀਤ ਤੋੜੀ ਨਾ ll
ਇੱਕ ਪਾਸੇ ਜੱਗ ਸਾਰਾ, ਦੂਜੇ ਪਾਸੇ ਪਿਆਰ ਏ ll,
ਮਰਜ਼ੀ ਏ ਤੇਰੀ ਹੁਣ, ਡੋਬ ਭਾਵੇਂ ਤਾਰ ਦੇ ll
ਅਸਾਂ ਲਾ ਇੰਤਜ਼ਾਰ ਕਰਾਂ,
ਮੈਂ ਤੇਰਾ ਇਤਬਾਰ ਕਰਾਂ ll,
ਇਹ ਅੱਖੀਆਂ ਬੋਲ ਪਈਆਂ,
ਮੈਂ ਲੱਖ ਇਨਕਾਰ ਕਰਾਂ, xllxll
ਪੀਲੇ ਪੀਤਾਂਬਰ ਵਾਲਿਆ, ਰੁੱਸ ਜਾਈਂ ਨਾ ll,
ਮੇਰਾ ਪ੍ਰੇਮ ਨਿਰਾਲਾ, ਤੂੰ ਅਜ਼ਮਾਈ ਨਾ ll
ਮਿਲ ਜਾਵੇ ਮਿੱਟ ਜਾਵੇ, ਅੱਖੀਆਂ ਦੀ ਪਿਆਸ ਵੇ ll,
ਜਾਗੇਗਾ ਨਸੀਬ ਮੇਰਾ, ਪੂਰੀ ਕਰ ਆਸ ਵੇ ll
ਮੈਂ ਤੇਰਾ ਦੀਦਾਰ ਕਰਾਂ,
ਵੇ ਸੌ ਸੌ ਵਾਰ ਕਰਾਂ ll,
ਇਹ ਅੱਖੀਆਂ ਬੋਲ ਪਈਆਂ,
ਮੈਂ ਲੱਖ ਇਨਕਾਰ ਕਰਾਂ, xllxll
ਮੋਹਨ, ਮੁਰਲੀ ਵਾਲਿਆ, ਤੂੰ ਆਜਾ ਵੇ ll,
ਆਜਾ ਵੇ, ਇੱਕ ਵਾਰ ਫੇਰਾ, ਪਾ ਜਾ ਵੇ ll-ll
ਅਪਲੋਡਰ- ਅਨਿਲਰਾਮੂਰਤੀਭੋਪਾਲ