नी मैं हस हस प्रीतां ला लइयां

नी मैं हस हस प्रीतां ला लइयां  सांवरे दे नाल
प्रीत लाउनी बड़ी सोखी ऐ सांवरे दे नाल
ते निभाऊनी बड़ी औखी ऐ सांवरे दे नाल
नी मैं हस हस प्रीता ला लाईआ सांवरे दे नाल

इक दिन साइओ सुफने दे विच श्याम मुरारी आया
अधि राती सूती पई नु मेनू आन जगाया
नी मैं सुत्ती सुत्ती तुर पई संवारे दे नाल
नी मैं हस हस प्रीता ला लाईआ सांवरे दे नाल

तुरदिया तुरदियाँ वेखो साईंओ मोड़ गली दा आया ,
जद मैं पीछे मुड के वेख्या श्याम नजर नही आया
नि मैं हकी बकी रेह संवारे दे नाल
नी मैं हस हस प्रीता ला लाईआ सांवरे दे नाल

इक दिन सइओ सुफने दे विच श्याम मेरे घर आये
घर वाले मेनू जान न देखन झांझर शोर मचाये
नि मैं ओथे ही रासा पा लाईया संवारे दे नाल
नी मैं हस हस प्रीता ला लाईआ सांवरे दे नाल

इक दिन साइओ श्याम मेरे ने ऐसी बंसी वजाई
बंसी ने ऐसा जादू किता सुध बुध मैं बिसराई
नी मैं उठे ही नचन लग पई संवारे दे नाल
नी मैं हस हस प्रीता ला लाईआ सांवरे दे नाल

इक दिन सइयो श्याम मेरे ने गुजरी रूप बनिया,
मखन दे दे मखन दे दे गलियां च शोर मचाया
नि मैं मटकी लै के बेह गई संवारे दे नाल
नी मैं हस हस प्रीता ला लाईआ सांवरे दे नाल

इक दिन सइयो यमुना किनारे भरन गई मैं पानी
श्याम ने ऐसा ठोकर मारी ढुल गैयाँ सारा पानी
नी मैं उठे ही झगड़ा पा लिया संवारे दे नाल
नी मैं हस हस प्रीता ला लाईआ सांवरे दे नाल

तुरदी तुरदी जा पोहंची मैं वृंदावन दे गाव
एह्धर वेखा उधर वेखा मेनू नजर ना आवे श्याम
नी मैं ओथे ही थक के बेह गई संवारे दे नाल
नी मैं हस हस प्रीता ला लाईआ सांवरे दे नाल

तुरदी तुरदी जा पौह्ची मैं वृंदावन दियां गलियां
फुला दे मैं हार प्रोवा नाल प्रोवा कलियाँ
नी मैं रज रज दर्शन पा लिया संवारे दे नाल
नी मैं हस हस प्रीता ला लाईआ सांवरे दे नाल

ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ, ਸਾਂਵਰੇ ਦੇ ਨਾਲ xll
ਪ੍ਰੀਤ ਲਾਉਣੀ ਬੜੀ ਸੌਖੀ ਏ, ਸਾਂਵਰੇ ਦੇ ਨਾਲ xll
ਤੇ ਨਿਭਾਉਣੀ ਬੜੀ ਔਖੀ ਏ, ਸਾਂਵਰੇ ਦੇ ਨਾਲ xll
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ, ਸਾਂਵਰੇ ਦੇ ਨਾਲ xll

ਇਕ ਦਿਨ ਸਈਓ ਸੁਫ਼ਨੇ ਦੇ ਵਿੱਚ, ਸ਼ਿਆਮ ਮੁਰਾਰੀ ਆਇਆ l
ਅੱਧੀ ਰਾਤੀਂ ਸੁੱਤੀ ਪਈ ਨੂੰ, ਮੈਨੂੰ ਆਣ ਜਗਾਇਆ ll
ਨੀ ਮੈਂ ਸੁੱਤੀ ਸੁੱਤੀ ਤੁਰ ਪਈ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,

ਤੁਰਦਿਆ ਤੁਰਦਿਆ ਵੇਖੋ ਸਈਓ, ਮੋੜ ਗਲੀ ਦਾ ਆਇਆ l
ਜਦ ਮੈਂ ਪਿੱਛੇ ਮੁੜ ਕੇ ਵੇਖਿਆ, ਸ਼ਿਆਮ ਨਜ਼ਰ ਨਹੀਂ ਆਇਆ ll
ਨੀ ਮੈਂ ਹੱਕੀ ਬੱਕੀ ਰਹਿ ਗਈ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,

ਇਕ ਦਿਨ ਸਈਓ ਸੁਫ਼ਨੇ ਦੇ ਵਿੱਚ, ਸ਼ਿਆਮ ਮੇਰੇ ਘਰ ਆਏ l
ਘਰ ਵਾਲੇ ਮੈਨੂੰ ਜਾਣ ਨਾ ਦੇਵਣ, ਝਾਂਜਰ ਸ਼ੋਰ ਮਚਾਏ ll
ਨੀ ਮੈਂ ਉੱਥੇ ਹੀ ਰਾਸਾਂ ਪਾ ਲਾਈਆਂ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,

ਇੱਕ ਦਿਨ ਸਈਓ ਸ਼ਿਆਮ ਮੇਰੇ ਨੇ, ਐਸੀ ਬੰਸੀ ਵਜਾਈ l
ਬੰਸੀ ਨੇ ਐਸਾ ਜਾਦੂ ਕੀਤਾ, ਸੁੱਧ ਬੁੱਧ ਮੈਂ ਬਿਸਰਾਈ ll
ਨੀ ਮੈਂ ਓਥੇ ਹੀ ਨੱਚਣ ਲੱਗ ਪਈ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,

ਇੱਕ ਦਿਨ ਸਈਓ ਸ਼ਿਆਮ ਮੇਰੇ ਨੇ, ਗੁਜ਼ਰੀ ਰੂਪ ਬਣਾਇਆ l
ਮੱਖਣ ਦੇ ਦੇ ਮੱਖਣ ਦੇ ਦੇ, ਗਲੀਆਂ 'ਚ ਸ਼ੋਰ ਮਚਾਇਆ ll
ਨੀ ਮੈਂ ਮੱਟਕੀ ਲੈ ਕੇ ਬਹਿ ਗਈ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,

ਇੱਕ ਦਿਨ ਸਈਓ ਯਮੁਨਾ ਕਿਨਾਰੇ, ਭਰਨ ਗਈ ਮੈਂ ਪਾਣੀ l
ਸ਼ਿਆਮ ਨੇ ਐਸੀ ਠੋਕਰ ਮਾਰੀ, ਡੁੱਲ੍ਹ ਗਿਆ ਸਾਰਾ ਪਾਣੀ ll
ਨੀ ਮੈਂ ਓਥੇ ਹੀ ਝਗੜਾ ਪਾ ਲਿਆ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,

ਤੁਰਦੀ ਤੁਰਦੀ ਜਾ ਪਹੁੰਚੀ ਮੈਂ, ਵ੍ਰਿੰਦਾਵਨ ਦੇ ਗਾਂਵ l
ਐਧਰ ਵੇਖਾਂ ਓਧਰ ਵੇਖਾਂ, ਮੈਨੂੰ ਨਜ਼ਰ ਨਾ ਆਵੇ ਸ਼ਿਆਮ ll
ਨੀ ਮੈਂ ਓਥੇ ਹੀ ਥੱਕ ਕੇ ਬਹਿ ਗਈ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,

ਤੁਰਦੀ ਤੁਰਦੀ ਜਾ ਪਹੁੰਚੀ ਮੈਂ, ਵ੍ਰਿੰਦਾਵਨ ਦੀਆਂ ਗਲੀਆਂ l
ਫੁੱਲਾਂ ਦੇ ਮੈਂ ਹਾਰ ਪਰੋਵਾਂ, ਨਾਲ ਪਰੋਵਾਂ ਕਲੀਆਂ ll
ਨੀ ਮੈਂ ਰੱਜ ਰੱਜ ਦਰਸ਼ਨ ਪਾ ਲਿਆ, ਸਾਂਵਰੇ ਦੇ ਨਾਲ,
ਨੀ ਮੈਂ ਹੱਸ ਹੱਸ ਪ੍ਰੀਤਾਂ ਲਾ ਲਈਆਂ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (653 downloads)