तेरे सोहणे दर नूं छड्ड सतगुर

सुन वे सजना तेरे दर ते हूँ मैं जिओना मरना
चरना तो दूर ना जावा तेथो एही बस मैं मंगना
ना करी चरना तो मेनू दूर तेरा दर छड के जाना नही

तेरे सोहणे दर नूं छड्ड सतगुर साडा होर ठिकाना नही
ना करी चरना तो मेनू दूर तेरा दर छड के जाना नही

झूठे जग ने बहुत सताया ताहियो तेरे दर ते आया
तेरे दर विच काहदा घाटा हीरा ऐवे जन्म गवाया
तेरे बाझो मेरा पापी दा कोई होर ठिकाना नही
ना करी चरना तो मेनू दूर तेरा दर छड के जाना नही

नाम दा रंग चड़ा दे मेनू डूबदा पार लगा दे मेनू
पंज चोर जो मगर पये ने ओहना कोलो बचा लै मेनू
तेरे दर दा मीठा अमृत छड के जेहर मैं खाना नही
ना करी चरना तो मेनू दूर तेरा दर छड के जाना नही

सतिगुरु तेरी बंदगी करनी ताहियो तेरे डिगिया चरनी
तेरे दर विच काहदा घाटा तुहियो साडी रक्शा करनी
काहे दास निमाना दाता तेनु दिलो भुलाउना नही
ना करी चरना तो मेनू दूर तेरा दर छड के जाना नही

( ਸੁਣ ਵੇ ਸੱਜਣਾ, ਤੇਰੇ ਦਰ ਤੇ, ਹੁਣ ਮੈਂ, ਜਿਓਣਾ ਮਰਨਾ l
ਚਰਨਾਂ ਤੋਂ, ਦੂਰ ਨਾ ਜਾਵਾਂ, ਤੈਥੋਂ ਏਹੀ ਬੱਸ ਮੈਂ ਮੰਗਣਾ l
ਨਾ ਕਰੀਂ ਚਰਨਾਂ ਤੋਂ ਮੈਨੂੰ ਦੂਰ, ਤੇਰਾ ਦਰ ਛੱਡ ਕੇ ਜਾਣਾ ਨਹੀਂ ll )

ਤੇਰੇ ਸੋਹਣੇ ਦਰ ਨੂੰ ਛੱਡ ਸਤਿਗੁਰ, ਸਾਡਾ ਹੋਰ ਠਿਕਾਣਾ ਨਹੀਂ ll,  
ਨਾ ਕਰੀਂ ਚਰਨਾਂ ਤੋਂ ਮੈਨੂੰ ਦੂਰ,,, "ਤੇਰਾ ਦਰ ਛੱਡ ਕੇ ਜਾਣਾ ਨਹੀਂ" ll-ll

ਝੂਠੇ ਜਗ ਨੇ ਬਹੁਤ ਸਤਾਇਆ, ਤਾਂਹੀਓਂ ਤੇਰੇ ਦਰ ਤੇ ਆਇਆ,
ਤੇਰੇ ਦਰ ਵਿੱਚ ਕਾਹਦਾ ਘਾਟਾ, "ਹੀਰਾ ਐਵੇਂ ਜਨਮ ਗਵਾਇਆ" ll
*ਤੇਰੇ ਬਾਝੋਂ ਮੇਰਾ ਪਾਪੀ ਦਾ ll ਕੋਈ ਹੋਰ ਠਿਕਾਣਾ ਨਹੀਂ ll,
ਨਾ ਕਰੀਂ ਚਰਨਾਂ ਤੋਂ ਮੈਨੂੰ ਦੂਰ,,, "ਤੇਰਾ ਦਰ ਛੱਡ ਕੇ ਜਾਣਾ ਨਹੀਂ" ll

ਨਾਮ ਦਾ ਰੰਗ ਚੜ੍ਹਾ ਦੇ ਮੈਨੂੰ, ਡੁੱਬਦਾ ਪਾਰ ਲਗਾ ਦੇ ਮੈਨੂੰ,
ਪੰਜ ਚੋਰ ਜੋ ਮਗਰ ਪਏ ਨੇ, "ਓਹਨਾਂ ਕੋਲੋਂ ਬਚਾ ਲੈ ਮੈਨੂੰ" ll
*ਤੇਰੇ ਦਰ ਦਾ ਮਿੱਠਾ ਅਮ੍ਰਿਤ ਛੱਡ ਕੇ ll, ਜ਼ਹਿਰ ਮੈਂ ਖਾਣਾ ਨਹੀਂ ll,
ਨਾ ਕਰੀਂ ਚਰਨਾਂ ਤੋਂ ਮੈਨੂੰ ਦੂਰ,,, "ਤੇਰਾ ਦਰ ਛੱਡ ਕੇ ਜਾਣਾ ਨਹੀਂ" ll

ਸਤਿਗੁਰੂ ਤੇਰੀ ਬੰਦਗੀ ਕਰਨੀ, ਤਾਂਹੀਓਂ ਤੇਰੇ ਡਿੱਗਿਆ ਚਰਣੀ,
ਤੇਰੇ ਦਰ ਵਿੱਚ ਕਾਹਦਾ ਘਾਟਾ, "ਤੂੰਹੀਓਂ ਸਾਡੀ ਰਕਸ਼ਾ ਕਰਨੀ" l
*ਕਹੇ ਦਾਸ ਨਿਮਾਣਾ ਦਾਤਾ ਤੈਨੂੰ ll, ਦਿਲੋਂ ਭੁਲਾਉਣਾ ਨਹੀਂ ll,  
ਨਾ ਕਰੀਂ ਚਰਨਾਂ ਤੋਂ ਮੈਨੂੰ ਦੂਰ,,, "ਤੇਰਾ ਦਰ ਛੱਡ ਕੇ ਜਾਣਾ ਨਹੀਂ" ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (701 downloads)