निक्का जेहा श्याम

निक्का जेहा श्याम मेरा रूस के नी बेह गया
हूँ तेरे नहियो औना जांदी वारी केह गया

दसो नी सहेलियों मिजाज किना रखदा,
नखरा दिखावे ओह ता सवा सवा लख दा,
उहने लुटिया खजाना मेरे ही मन दा,
हूँ तेरे नहियो औना जांदी वारी केह गया
निक्का जेहा श्याम .........

नित दे उलामेया तो मैं वी तंग आ गई
देख ओहदी लीला ते मं होश वी वुला गई
ओहदे गुण पेया गावे पता वन वन दा,
हूँ तेरे नहियो औना जांदी वारी केह गया
निक्का जेहा श्याम .........

नित उठ सोहनी सोहनी बंसी वजांवदा
आप वी नचदा ते मेनू वी नचानवदा,
मिठा लगे बोल पाइल दी छम छम दा,
हूँ तेरे नहियो औना जांदी वारी केह गया
निक्का जेहा श्याम .........

नित उठ मखन दे पेडे मैं ख्वांदी आ
फिर वी नही मन्दा वखेरा समजानदी आ
ओहने लुटिया कलेजा मेरे ही मन दा
हूँ तेरे नहियो औना जांदी वारी केह गया
निक्का जेहा श्याम .........

दसो नी सहेलियों किस तरा मनावा मैं
उजड़ी होई प्यार वाली बस्ती वसावा मैं
मसा मसा हसना सीखी रोना पल्ले पै गया
हूँ तेरे नहियो औना जांदी वारी केह गया
निक्का जेहा श्याम .........

घर आ के कहंदा सखी मखन खवा दे तू
आखियाँ मैं अगो पेहला बंसरी सुना दे तू
निक्की जिनी गल दा पुआडा किनी पै गया
हूँ तेरे नहियो औना जांदी वारी केह गया
निक्का जेहा श्याम .........

सोचेया सी बंसी सुन मन नु लुबावांगी
रज रज सांवरेदा दर्शन पावांगी
चाह मेरे दिल वाला दिल विच रेह गया
हूँ तेरे नहियो औना जांदी वारी केह गया
निक्का जेहा श्याम .........

सांवरे वगैर मेरा दिल नहियो लगदा
ओहदे बिना जग सारा सुना सुना  लगदा
कड के कलेजा मेरा श्याम आ के लै गया
हूँ तेरे नहियो औना जांदी वारी केह गया
निक्का जेहा श्याम .........

ਨਿੱਕਾ ਜੇਹਾ ਸ਼ਿਆਮ ਮੇਰਾ, ਰੁੱਸ ਕੇ ਨੀ ਬਹਿ ਗਿਆ xll,
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll -ll

ਦੱਸੋ ਨੀ ਸਹੇਲੀਓ, ਮਿਜ਼ਾਜ਼ ਕਿੰਨਾ ਰੱਖਦਾ,
ਨੱਖਰਾ ਦਿਖਾਵੇ ਓਹ ਤਾਂ, ਸਵਾ ਸਵਾ ਲੱਖ ਦਾ ll
ਓਹਨੇ ਲੁੱਟਿਆ ਖਜ਼ਾਨਾ, ਮੇਰੇ ਹੀ ਮਨ ਦਾ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,

ਨਿੱਤ ਦੇ ਉਲ੍ਹਾਮਿਆਂ ਤੋਂ, ਮੈਂ ਵੀ ਤੰਗ ਆ ਗਈ*,
ਦੇਖ ਓਹਦੀ ਲੀਲਾ ਤੇ ਮੈਂ, ਹੋਸ਼ ਵੀ ਭੁਲਾ ਗਈ ll
ਓਹਦੇ ਗੁਣ ਪਿਆ ਗਾਵੇ, ਪੱਤਾ ਵਣ ਵਣ ਦਾ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,

ਨਿੱਤ ਉੱਠ ਸੋਹਣੀ ਸੋਹਣੀ, ਬੰਸੀ ਵਜਾਂਵਦਾ*,
ਆਪ ਵੀ ਨੱਚਦਾ ਤੇ, ਮੈਨੂੰ ਵੀ ਨਚਾਂਵਦਾ ll
ਮਿੱਠਾ ਲੱਗੇ ਬੋਲ, ਪਾਇਲ ਦੀ ਛਮ ਛਮ ਦਾ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,

ਨਿੱਤ ਉੱਠ ਮੱਖਣਾ ਦੇ, ਪੇੜੇ ਮੈਂ ਖਵਾਂਦੀ ਆਂ*,
ਫਿਰ ਵੀ ਨਹੀਂ ਮੰਨਦਾ, ਵਥੇਰਾ ਸਮਝਾਂਦੀ ਆਂ ll
ਓਹਨੇ ਲੁੱਟਿਆ ਕਲੇਜ਼ਾ, ਮੇਰੇ ਹੀ ਮਨ ਦਾ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,

ਦੱਸੋ ਨੀ ਸਹੇਲੀਓ, ਕਿਸ ਤਰਾਂ ਮਨਾਵਾਂ ਮੈਂ*,
ਉੱਜੜੀ ਹੋਈ ਪਿਆਰ ਵਾਲੀ, ਬਸਤੀ ਵਸਾਂਵਾਂ ਮੈਂ ll
ਮਸਾਂ ਮਸਾਂ ਹੱਸਣਾ ਸਿੱਖੀ, ਰੋਣਾ ਪੱਲੇ ਪੈ ਗਿਆ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,

ਘਰ ਆ ਕੇ ਕਹਿੰਦਾ ਸਖ਼ੀ, ਮੱਖਣ ਖਵਾ ਦੇ ਤੂੰ*,
ਆਖਿਆ ਮੈਂ ਅੱਗੋਂ ਪਹਿਲਾਂ, ਬੰਸਰੀ ਸੁਣਾ ਦੇ ਤੂੰ ll
ਨਿੱਕੀ ਜਿੰਨੀ ਗੱਲ ਦਾ, ਪੁਆੜਾ ਕਿੰਨਾ ਪੈ ਗਿਆ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,

ਸੋਚਿਆ ਸੀ ਬੰਸੀ ਸੁਣ, ਮਨ ਨੂੰ ਲੁਭਾਵਾਂਗੀ*,
ਰੱਜ ਰੱਜ ਸਾਂਵਰੇ ਦਾ, ਦਰਸ਼ਨ ਪਾਵਾਂਗੀ ll
ਚਾਅ ਮੇਰੇ ਦਿਲ ਵਾਲਾ, ਦਿਲ ਵਿੱਚ ਰਹਿ ਗਿਆ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,

ਸਾਂਵਰੇ ਵਗੈਰ ਮੇਰਾ, ਦਿਲ ਨਹੀਂਓਂ ਲੱਗਦਾ*,
ਓਹਦੇ ਬਿਨਾਂ ਜੱਗ ਸਾਰਾ, ਸੁੰਨ੍ਹਾ ਸੁੰਨ੍ਹਾ ਲੱਗਦਾ ll
ਕੱਢ ਕੇ ਕਲੇਜ਼ਾ ਮੇਰਾ, ਸ਼ਿਆਮ ਆ ਕੇ ਲੈ ਗਿਆ l
ਹੁਣ ਤੇਰੇ ਨਹੀਂਓਂ ਆਉਣਾ, ਜਾਂਦੀ ਵਾਰੀ ਕਹਿ ਗਿਆ xll
ਨਿੱਕਾ ਜੇਹਾ ਸ਼ਿਆਮ ਮੇਰਾ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (625 downloads)