नचदी रुक्मणि

वेहड़े दे विच भवन सजाया
भगता ने रल जगन रचाया
इस घर ते हो गई रेहमत माँ दी
सचिया सरकारा दी
नचदी रुकमनी नही थक्दी,
ओहनू चढ़ गई लोर दीदारा दी

सुखी जो सुखना भूल गई सी ओह माँ ने याद कर दिति
पुत्र नु नो वर नो करके ठण्ड तपदे सीने पा दिति
चा चक न हुंदा बचडी तो लगी झड़ी खुमारा दी
नचदी रुकमनी नही थक्दी
ओहनू चढ़ गई लोर दीदारा दी

जस गाऊंदी तारा रानी ऐ पये भगत जयकारे बोल रहे
हर सुख तो मस्ती छलक रही संग वज छैने  ते ढोल रहे
वेहड़े विच रोनक भागी ऐ माँ दे सेवादारा दी
नचदी रुकमनी नही थक्दी
ओहनू चढ़ गई लोर दीदारा दी  

जिस माँ ने उस ते मेहर करी ओहना दे काज अरंब ने
पाई लख लख शुकर गुजार करे कर दिति किरपा आंबे ने
भगती ते शक्ति एक होई जुडी तार प्यारा दी
नचदी रुकमनी नही थक्दी
ओहनू चढ़ गई लोर दीदारा दी

रुक्मण तो लै जे जगराता माँ दाह्ड़ी ही खुशहाल होइ
कर दिते दूर दलिदर ने भगती ते मात दयाल होई
गल करदा नाह्टी गोनिआना हर था पो बारा दी
नचदी रुकमनी नही थक्दी
ओहनू चढ़ गई लोर दीदारा दी

ਵੇਹੜੇ ਦੇ ਵਿੱਚ ਭਵਨ ਸਜਾਇਆ,
ਭਗਤਾਂ ਨੇ ਰਲ ਜਗਨ ਰਚਾਇਆ ll
ਇਸ ਘਰ ਤੇ ਹੋ ਗਈ ਰਹਿਮਤ ਮਾਂ ਦੀ,,
ਸੱਚੀਆਂ ਸਰਕਾਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll

ਸੁੱਖੀ ਜੋ ਸੁੱਖਣਾ ਭੁੱਲ ਗਈ ਸੀ, "ਓਹ ਮਾਂ ਨੇ ਯਾਦ ਕਰ ਦਿੱਤੀ" l
ਪੁੱਤਰ ਨੂੰ ਨੌਂ ਵਰ ਨੌਂ ਕਰਕੇ, "ਠੰਡ ਤੱਪਦੇ ਸੀਨੇ ਪਾ ਦਿੱਤੀ" l
ਚਾਅ ਚੱਕ ਨਾ ਹੁੰਦਾ ਬੱਚੜੀ ਤੋਂ,, ਲੱਗੀ ਝੜ੍ਹੀ ਖ਼ੁਮਾਰਾ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll

ਜੱਸ ਗਾਉਂਦੀ ਤਾਰਾ ਰਾਣੀ ਏ, "ਪਏ ਭਗਤ ਜੈਕਾਰੇ ਬੋਲ ਰਹੇ" l
ਹਰ ਮੁੱਖ ਤੋਂ ਮਸਤੀ ਛਲਕ ਰਹੀ, "ਸੰਗ ਵੱਜ ਛੈਣੇ ਤੇ ਢੋਲ ਰਹੇ" l
ਵੇਹੜੇ ਵਿੱਚ ਰੌਣਕ ਭਾਰੀ ਏ,, ਮਾਂ ਦੇ ਸੇਵਾਦਾਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll


ਜਿਸ ਮਾਂ ਨੇ ਉਸ ਤੇ ਮੇਹਰ ਕਰੀ, "ਉਸਨਾ ਦੇ ਕਾਜ਼ ਅਰੰਭੇ ਨੇ" l
ਪਈ ਲੱਖ ਲੱਖ ਸ਼ੁਕਰ ਗੁਜ਼ਾਰ ਕਰੇ, "ਕਰ ਦਿੱਤੀ ਕਿਰਪਾ ਅੰਬੇ ਨੇ" l
ਭਗਤੀ ਤੇ ਸ਼ਕਤੀ ਇੱਕ ਹੋਈ,, ਜੁੜੀ ਤਾਰ ਪਿਆਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll

ਰੁਕਮਣ ਤੋਂ ਲੈ ਕੇ ਜਗਰਾਤਾ, "ਮਾਂ ਡਾਹਢੀ ਹੀ ਖੁਸ਼ਹਾਲ ਹੋਈ" l
ਕਰ ਦਿੱਤੇ ਦੂਰ ਦਲਿੱਦਰ ਨੇ, "ਭਗਤੀ ਤੇ ਮਾਤ ਦਿਆਲ ਹੋਈ" l
ਗੱਲ ਕਰਦਾ ਨਾਹਟੀ ਗੋਨਿਆਣਾ,, ਹਰ ਥਾਂ ਪੌਂ ਬਾਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll
ਅਪਲੋਡਰ-  ਅਨਿਲਕਰਾਮੂਰਤੀਭੋਪਾਲ

download bhajan lyrics (607 downloads)