दस मेरी मायें तैनू किवें मैं मनावां

मैं बछड़ा तेरे दर दा नि माये
मैया आन डिगा दर तेरे
कुल दुनिया दी मालिक तुहियो
मैया भाग जगा दे मेरे

दस मेरी मायें तैनू किवें मैं मनावां
पूत रूस जांदे कदी रुसिया ना मावा
दस मेरी माये तेनु किवे मैं मनावा

मेरे औगना नु मैया दिल चो विसार दे
गोदी विच लै के मेनू मावा वाला प्यार दे
पुत्रा दे लई मावा ठंडिया ने छावा
दस मेरी मायें तैनू किवें मैं मनावां
 

माँ पुत्रा दा प्यार अनोखा
बाकी है जग सारा धोखा ही धोखा
तेरे हुंदिया माँ काहनू ठोकरा मैं खावा
दस मेरी मायें तैनू किवें मैं मनावां

दुःख वेले याद जदों आउंदीआ ने मावा
मावा बिन केहडा पूछे दिला दिया हावा,
बचिया नु होंसला देंदिया ने मावा
दस मेरी मायें तैनू किवें मैं मनावां

( ਮੈਂ ਬੱਚੜਾ ਤੇਰੇ ਦਰ ਦਾ ਨੀ ਮਾਂਏਂ,
ਮਈਆ ਆਣ ਡਿੱਗਾ ਦਰ ਤੇਰੇ l
ਕੁੱਲ ਦੁਨੀਆਂ ਦੀ ਮਲਿਕ ਤੂੰਹੀਓਂ,
ਮਈਆ ਭਾਗ ਜਗਾ ਦੇ ਮੇਰੇ ll )  

ਦੱਸ ਮੇਰੀ ਮਾਂਏਂ ਤੈਨੂੰ, ਕਿਵੇਂ ਮੈਂ ਮਨਾਵਾਂ ll
*ਪੁੱਤ ਰੁੱਸ ਜਾਂਦੇ ਕਦੀ, ਰੁੱਸੀਆਂ ਨਾ ਮਾਵਾਂ ll
ਦੱਸ ਮੇਰੀ ਮਾਂਏਂ ਤੈਨੂੰ, ਕਿਵੇਂ ਮੈਂ ਮਨਾਵਾਂ ll

ਹੋ ਕੇ ਲਾਚਾਰ ਮਈਆ, ਤੇਰੇ ਦਵਾਰੇ ਆਇਆ l
ਕਰਮਾਂ ਦੇ ਭੋਗਾਂ ਮੈਨੂੰ, ਦਰ ਦਰ ਰੁਲਾਇਆ ll
*ਮੇਰੇ ਲਈ ਮੁੱਕ ਗਈਆਂ, ਸਾਰੀਆਂ ਮਾਂ ਸਾਹਵਾਂ* l
ਦੱਸ ਮੇਰੀ ਮਾਂਏਂ ਤੈਨੂੰ, ਕਿਵੇਂ ਮੈਂ ਮਨਾਵਾਂ ll

ਮੇਰੇ ਔਗਣਾਂ ਨੂੰ ਮਈਆ, ਦਿਲ 'ਚੋਂ ਵਿਸਾਰ ਦੇ l
ਗੋਦੀ ਵਿੱਚ ਲੈ ਕੇ ਮੈਨੂੰ, ਮਾਵਾਂ ਵਾਲਾ ਪਿਆਰ ਦੇ ll
*ਪੁੱਤਰਾਂ ਦੇ ਲਈ ਮਾਵਾਂ, ਠੰਡੀਆਂ ਨੇ ਛਾਂਵਾਂ* l
ਦੱਸ ਮੇਰੀ ਮਾਂਏਂ ਤੈਨੂੰ, ਕਿਵੇਂ ਮੈਂ ਮਨਾਵਾਂ ll

ਮਾਂ ਪੁੱਤਰਾਂ ਦਾ, ਪਿਆਰ ਅਨੋਖਾ l
ਬਾਕੀ ਹੈ ਜੱਗ ਸਾਰਾ, ਧੋਖਾ ਹੀ ਧੋਖਾ ll
*ਤੇਰੇ ਹੁੰਦਿਆਂ ਮਾਂ ਕਾਹਨੂੰ, ਠੋਕਰਾਂ ਮੈਂ ਖਾਵਾਂ* l
ਦੱਸ ਮੇਰੀ ਮਾਂਏਂ ਤੈਨੂੰ, ਕਿਵੇਂ ਮੈਂ ਮਨਾਵਾਂ ll

ਦੁੱਖ ਵੇਲੇ ਯਾਦ ਜਦੋਂ, ਆਉਂਦੀਆਂ ਨੇ ਮਾਵਾਂ l
ਮਾਵਾਂ ਬਿਨਾਂ ਕੇਹੜਾ ਪੁੱਛੇ, ਦਿਲਾਂ ਦੀਆਂ ਹਾਵਾਂ ll
*ਬੱਚਿਆਂ ਨੂੰ ਹੌਸਲਾ, ਦੇਂਦੀਆਂ ਨੇ ਮਾਵਾਂ* l
ਦੱਸ ਮੇਰੀ ਮਾਂਏਂ ਤੈਨੂੰ, ਕਿਵੇਂ ਮੈਂ ਮਨਾਵਾਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (625 downloads)