मींह छम छम बरस रिहा

मींह छम छम बरस रिहा बदल गरजे बिजली गडके,
संग आ गए मंदिरा ते पाऊंदे भंगडे झंडे फडके
मींह छम छम बरस रिहा बदल गरजे बिजली गडके,
संग आ गए मंदिरा ते पाऊंदे भंगडे झंडे फडके

अज मसा मसा आया साहणु भागा वाला दिन माँ
साल औखा लंगदा ऐ हथा दे पोटे गिन गिन गिन माँ
दिल वांग पपीहे दे तेरे दर्शन नु माँ तरसे
मींह छम छम बरस रिहा ...........

तेरा मंदिरा विच अम्निये रहंदे टल नगाड़े वजदे
तेरा आऊन जान नु माँ बगे शेर ने रहंदे गजदे
मिटियो सोना करदे माँ तू इक वारी सर हथ धरके
मींह छम छम बरस रिहा ...........

असर ध्यानु कर दिता जीह्बा कटी जोई जोड़े
तेरा इतहास माँ दसदे ऐ किसे नु खाली कदे न मोड़े
तेरे सचे द्वारे तो जांदे भगत झोलियाँ भरके
मींह छम छम बरस रिहा ...........

सारी दुनिया विचो माँ तेरिया सब तो वध मनोता
कई आउंदे गाड़िया ते कई करके आउंन दंदोता
गिल सिधवा वाला माँ आ गया कठिन चडाईआ चडके
मींह छम छम बरस रिहा ...........


ਮੀਂਹ ਛਮ ਛਮ ਬਰਸ ਰਿਹਾ, ਬਦਲ ਗਰਜ਼ੇ ਬਿਜਲੀ ਗੜ੍ਹਕੇ l
*ਸੰਗ ਆ ਗਏ ਮੰਦਿਰਾਂ ਤੇ,,, ll, ਪਾਉਂਦੇ ਭੰਗੜੇ ਝੰਡੇ ਫੜ੍ਹਕੇ,
ਮੀਂਹ ਛਮ ਛਮ ਬਰਸ ਰਿਹਾ, ਬਦਲ ਗਰਜ਼ੇ ਬਿਜਲੀ ਗੜ੍ਹਕੇ,
ਸੰਗ ਆ ਗਏ ਮੰਦਿਰਾਂ ਤੇ, ਪਾਉਂਦੇ ਭੰਗੜੇ ਝੰਡੇ ਫੜ੍ਹਕੇ,,,

ਅੱਜ ਮਸਾਂ ਮਸਾਂ ਆਇਆ, ਸਾਨੂੰ ਭਾਗਾਂ ਵਾਲਾ ਦਿਨ ਮਾਂ,
ਸਾਲ ਔਖਾ ਲੰਘਦਾ ਏ, ਹੱਥਾਂ ਦੇ ਪੋਟੇ ਗਿਣ ਗਿਣ ਗਿਣ ਮਾਂ ll
*ਦਿਲ ਵਾਂਗ ਪਪੀਹੇ ਦੇ,,, ll, ਤੇਰੇ ਦਰਸ਼ਨ ਨੂੰ ਮਾਂ ਤਰਸੇ,
ਮੀਂਹ ਛਮ ਛਮ ਬਰਸ ਰਿਹਾ,,,,,,,,,,,,,,,,,,,,,,,,,,,,,

ਤੇਰਾ ਮੰਦਿਰਾਂ ਵਿੱਚ ਅੰਮੀਏ, ਰਹਿੰਦੇ ਟੱਲ ਨਗਾੜੇ ਵੱਜਦੇ,
ਤੇਰਾ ਆਉਣ ਜਾਣ ਨੂੰ ਮਾਂ, ਵੱਗੇ ਸ਼ੇਰ ਨੇ ਰਹਿੰਦੇ ਗੱਜਦੇ ll
*ਮਿੱਟੀਓਂ ਸੋਨਾ ਕਰਦੇ ਮਾਂ,,, ll, ਤੂੰ ਇੱਕ ਵਾਰੀ ਸਿਰ ਹੱਥ ਧਰਕੇ,
ਮੀਂਹ ਛਮ ਛਮ ਬਰਸ ਰਿਹਾ,,,,,,,,,,,,,,,,,,,,,,,,,,,,,

ਅਮਰ ਧਿਆਨੂੰ ਕਰ ਦਿੱਤਾ, ਜੀਹਭਾ ਕੱਟੀ ਹੋਈ ਜੋੜੇ,
ਤੇਰਾ ਇਤਿਹਾਸ ਮਾਂ ਦੱਸਦਾ ਏ, ਕਿਸੇ ਨੂੰ ਖ਼ਾਲੀ ਕਦੇ ਨਾ ਮੋੜੇ ll
*ਤੇਰੇ ਸੱਚੇ ਦਵਾਰੇ ਤੋਂ,,, ll, ਜਾਂਦੇ ਭਗਤ ਝੋਲੀਆਂ ਭਰਕੇ,
ਮੀਂਹ ਛਮ ਛਮ ਬਰਸ ਰਿਹਾ,,,,,,,,,,,,,,,,,,,,,,,,,,,,,

ਸਾਰੀ ਦੁਨੀਆਂ ਵਿੱਚੋਂ ਮਾਂ, ਤੇਰੀਆਂ ਸਭ ਤੋਂ ਵੱਧ ਮਨੌਤਾਂ,
ਕਈ ਆਉਂਦੇ ਗੱਡੀਆਂ ਤੇ, ਕਈ ਕਰਕੇ ਆਉਣ ਡੰਡੌਤਾਂ ll
ਗਿੱਲ ਸਿਧਵਾਂ ਵਾਲਾ ਮਾਂ,,, ll, ਆ ਗਿਆ ਕਠਿਨ ਚੜ੍ਹਾਈਆਂ ਚੜ੍ਹਕੇ,
ਮੀਂਹ ਛਮ ਛਮ ਬਰਸ ਰਿਹਾ,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (636 downloads)