मंदिरा विचो बोल नि माये
दुःख सुख मेरे फोल नी माये
जावा ता मैं जावा माये
जावा केहड़े चावा नाल
हो माँ मैं दर नी छडके जाना
बच्चे हुँदै मावा नाल
बचपन दे विच माँ पयो तुर गए
ना मिलिया कोई सहारा माँ
मामिया चाचिया ने ना झलेया
मैं ता करमा मारा माँ
उदो तो मेनू नफरत हो गई
अपने पिंड दिया राहवा नाल
हो माँ मैं दर नी छड के जाना
बच्चे हुँदै मावा नाल....
एक न विछडन माँ पेयों माये
दूजी होवे गरीबी ना
औखे वेले न खडदा कोई
छड दे साथ करीबी माँ
बेकदरा दी दुनिया दे विच
काहदा मान भरावा नाल
हो माँ मैं दर नी छड के जाना
बच्चे हुँदै मावा नाल....
अज तक तेरे दर तो माये
मुड़ीआ न कोई खाली ऐ,
कखो लख बना देवे जो
दर ते आन सवाली ऐ
रणबीर दे वांगु नाम तेरा मैं
जपदा रहांगा साहवा नाल
हो माँ मैं दर नी छड के जाना
बच्चे हुँदै मावा नाल....
ਮੰਦਿਰਾਂ ਵਿੱਚੋਂ ਬੋਲ ਨੀ ਮਾਂਏਂ,
ਦੁੱਖ ਸੁੱਖ ਮੇਰੇ ਫ਼ੋਲ ਨੀ ਮਾਂਏਂ ll,
ਜਾਵਾਂ ਤਾਂ ਮੈਂ ਜਾਵਾਂ ਮਾਂਏਂ,,, ll,
ਜਾਵਾਂ ਕੇਹੜੇ ਚਾਵਾਂ ਨਾਲ,
ਹੋ ਮਾਂ ਮੈਂ ਦਰ ਨੀ, ਛੱਡਕੇ ਜਾਣਾ,
ਬੱਚੇ ਹੁੰਦੇ ਮਾਵਾਂ ਨਾਲ ll
ਬਚਪਨ ਦੇ ਵਿੱਚ, ਮਾਂ ਪਿਓ ਤੁਰ ਗਏ,,, ll,
ਨਾ ਮਿਲਿਆ ਕੋਈ ਸਹਾਰਾ ਮਾਂ,
ਮਾਸੀਆਂ ਚਾਚੀਆਂ, ਨੇ ਨਾ ਝੱਲਿਆ,
ਮੈਂ ਤਾਂ ਕਰਮਾਂ ਮਾਰਾ ਮਾਂ l
ਉਦੋਂ ਤੋਂ ਮੈਨੂੰ, ਨਫ਼ਰਤ ਹੋ ਗਈ,,, ll,
ਆਪਣੇ ਪਿੰਡ ਦਿਆਂ ਰਾਹਵਾਂ ਨਾਲ,
ਹੋ ਮਾਂ ਮੈਂ ਦਰ ਨੀ, ਛੱਡਕੇ ਜਾਣਾ,
ਬੱਚੇ ਹੁੰਦੇ ਮਾਵਾਂ ਨਾਲ ll
ਇੱਕ ਨਾ ਵਿੱਛੜਨ, ਮਾਂ ਪਿਓ ਮਾਂਏਂ,,, ll,
ਦੂਜੀ ਹੋਵੇ ਗਰੀਬੀ ਨਾ,
ਔਖ਼ੇ ਵੇਲੇ, ਨਾ ਖੜਦਾ ਕੋਈ,
ਛੱਡਦੇ ਸਾਥ ਕਰੀਬੀ ਮਾਂ l
ਬੇਕਦਰਾਂ ਦੀ, ਦੁਨੀਆਂ ਦੇ ਵਿੱਚ,,, ll,
ਕਾਹਦਾ ਮਾਣ ਭਰਾਵਾਂ ਨਾਲ,
ਹੋ ਮਾਂ ਮੈਂ ਦਰ ਨੀ, ਛੱਡਕੇ ਜਾਣਾ,
ਬੱਚੇ ਹੁੰਦੇ ਮਾਵਾਂ ਨਾਲ ll
ਅੱਜ ਤਕ ਤੇਰੇ, ਦਰ ਤੋਂ ਮਾਂਏਂ,,, ll,
ਮੁੜਿਆ ਨਾ ਕੋਈ ਖ਼ਾਲੀ ਏ,
ਕੱਖੋਂ ਲੱਖ, ਬਣਾ ਦੇਵੇਂ ਜੋ,
ਦਰ ਤੇ ਆਣ ਸਵਾਲੀ ਏ l
ਰਣਬੀਰ ਦੇ ਵਾਂਗੂ, ਨਾਂਅ ਤੇਰਾ ਮੈਂ,,, ll,
ਜਪਦਾ ਰਹਾਂਗਾ ਸਾਹਵਾਂ ਨਾਲ,
ਹੋ ਮਾਂ ਮੈਂ ਦਰ ਨੀ, ਛੱਡਕੇ ਜਾਣਾ,
ਬੱਚੇ ਹੁੰਦੇ ਮਾਵਾਂ ਨਾਲ ll
ਅਪਲੋਡਰ- ਅਨਿਲਰਾਮੂਰਤੀਭੋਪਾਲ