चुनरी माँ दी

वे मैं चुनरी माँ दी लै के जानी ऐ दरबार
शेरा वाली मैया मेरी ने आ के
सुपने च दिते ने दीदार
वे मैं चुनरी माँ दी लै के जानी ऐ दरबार

गोटा ला के सोने रंग दा उते
श्रधा नाल जय माँ लिखियाँ
आंबे माँ ने किती किरपा मेनू
ततडी  नु गल नाल लाया
मेनू दर्श दिखा के अम्डी ने किता उपकार
वे मैं चुनरी माँ दी लै के जानी ऐ दरबार

चुडा लै के लाल रंग दा
शेरावाली माँ दे बाहा विच पाऊना
हथी मेहँदी कनी झुमके मथे
बिंदी ला के मिया नु सजाऊना
पाउना प्यार मैया दा करके मैं हार शिंगार
वे मैं चुनरी माँ दी लै के जानी ऐ दरबार

रीज एहो मेरे दिल दी बस
माँ दा दीदार करी जावा
तारा रुक्मण वांगरा मैं बी
भोली माँ दी दासी बन जावा
पिंड चक करमा दा राणा की दिता माँ ने तार
वे मैं चुनरी माँ लै के जानी ऐ दरबार


ਵੇ ਮੈਂ ਚੁੰਨਰੀ ਮਾਂ ਦੀ, ਲੈ ਕੇ ਜਾਣੀ ਏ ਦਰਬਾਰ xll
*ਸ਼ੇਰਾਂ ਵਾਲੀ, ਮਈਆ ਮੇਰੀ ਨੇ ਆ ਕੇ,
ਸੁਪਨੇ 'ਚ ਦਿੱਤੇ ਨੇ ਦੀਦਾਰ,,,
ਵੇ ਮੈਂ ਚੁੰਨਰੀ ਮਾਂ ਦੀ, ਲੈ ਕੇ ਜਾਣੀ ਏ ਦਰਬਾਰ xll

ਗੋਟਾ ਲਾ ਕੇ, ਸੋਨੇ ਰੰਗ ਦਾ ਉੱਤੇ,
ਸ਼ਰਧਾਂ ਨਾਲ, ਜੈ ਮਾਂ ਲਿਖਾਇਆ l
ਅੰਬੇ ਮਾਂ ਨੇ, ਕੀਤੀ ਕਿਰਪਾ ਮੈਨੂੰ,
ਤੱਤੜੀ ਨੂੰ, ਗਲ਼ ਨਾਲ ਲਾਇਆ ll
ਮੈਨੂੰ ਦਰਸ਼ ਦਿਖਾ ਕੇ, ਅੰਮੜੀ ਨੇ ਕੀਤਾ ਉਪਕਾਰ,,,
ਵੇ ਮੈਂ ਚੁੰਨਰੀ ਮਾਂ ਦੀ, ਲੈ ਕੇ ਜਾਣੀ ਏ ਦਰਬਾਰ xll

ਚੂੜ੍ਹਾ ਲੈ ਕੇ, ਲਾਲ ਰੰਗ ਦਾ,
ਸ਼ੇਰਾਂ ਵਾਲੀ ਮਾਂ ਦੇ, ਬਾਂਹਾਂ ਵਿੱਚ ਪਾਉਣਾ l
ਹੱਥੀ ਮਹਿੰਦੀ, ਕੰਨੀ ਝੁੰਮਕੇ ਮੱਥੇ,
ਬਿੰਦੀ ਲਾ ਕੇ, ਮਈਆ ਨੂੰ ਸਜਾਉਣਾ ll
ਪਾਉਣਾ ਪਿਆਰ ਮਈਆ ਦਾ, ਕਰਕੇ ਮੈਂ ਹਾਰ ਸ਼ਿੰਗਾਰ,,,
ਵੇ ਮੈਂ ਚੁੰਨਰੀ ਮਾਂ ਦੀ, ਲੈ ਕੇ ਜਾਣੀ ਏ ਦਰਬਾਰ xll

ਰੀਝ ਏਹੋ, ਮੇਰੇ ਦਿਲ ਦੀ ਬੱਸ,
ਮਾਂ ਦਾ, ਦੀਦਾਰ ਕਰੀਂ ਜਾਵਾਂ l
ਤਾਰਾ ਰੁਕਮਣ, ਵਾਂਗਰਾਂ ਮੈਂ ਵੀ,
ਭੋਲੀ ਮਾਂ ਦੀ, ਦਾਸੀ ਬਣ ਜਾਂਵਾ ll
ਪਿੰਡ ਚੱਕ ਕਰਮਾਂ ਦਾ, ਰਾਣਾ ਵੀ ਦਿੱਤਾ ਮਾਂ ਨੇ ਤਾਰ,,,
ਵੇ ਮੈਂ ਚੁੰਨਰੀ ਮਾਂ ਦੀ, ਲੈ ਕੇ ਜਾਣੀ ਏ ਦਰਬਾਰ xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (604 downloads)