माँ तेरे मन्दिराँ ते

भगत प्यारे लाऊंन जयकारे
लाऊंन जय कारे भगत प्यारे
माँ तेरी लगदी संगत प्यारी
माँ तेरे मंदिरा ते जय हो अज लगियां रोनका भारी

विच पहाड़ी डेरे माँ दे आये चड़ाईआ चढ़ के
सर ते चुनिया लाल सजा के हथ विच झंडे फड के
लगदा ऐ अज माँ दे दर ते खलकत आ गई सारी
माँ तेरे मंदिरा ते जय हो अज लगियां रोनका भारी

माता दे दरबार ते आ के भगत वेनतीया करदे.
जिहदे उते हो जान मेहरा भव सागर चो तरदे
ज्योता वाली माता मेरी करदी शेर सवारी
माँ तेरे मंदिरा ते जय हो अज लगियां रोनका भारी

साऊन महीने चाला आवे असू विच अवराते
कर्मा वालेया दे घर हुँदै माता दे जगराते
रीझा दे नाल भगत मैया दे जांदे भवन शिंगारी
माँ तेरे मंदिरा ते जय हो अज लगियां रोनका भारी

माँ दे नाम दी ज्योत जगावे कोई फेरदा माला
दर्शन करके माँ दे तर गया सिविया उपला वाला
खुशिया दे विच मानक गावे चढ़ गई नाम खुमारी
माँ तेरे मंदिरा ते जय हो अज लगियां रोनका भारी

ਭਗਤ ਪਿਆਰੇ, ਲਾਉਣ ਜੈਕਾਰੇ l
ਲਾਉਣ ਜੈਕਾਰੇ, ਭਗਤ ਪਿਆਰੇ ll,,
*ਮਾਂ ਤੇਰੀ ਲੱਗਦੀ ਸੰਗਤ ਪਿਆਰੀ ll,
ਮਾਂ ਤੇਰੇ ਮੰਦਿਰਾਂ ਤੇ,,, ਜੈ ਹੋ ll, ਅੱਜ ਲੱਗੀਆਂ ਰੌਣਕਾਂ ਭਾਰੀ ll

ਵਿੱਚ ਪਹਾੜੀ ਡੇਰੇ ਮਾਂ ਦੇ, ਆਏ ਚੜ੍ਹਾਈਆਂ ਚੜ੍ਹ ਕੇ l
ਸਿਰ ਤੇ ਚੁੰਨੀਆਂ ਲਾਲ ਸਜਾ ਕੇ, ਹੱਥ ਵਿੱਚ ਝੰਡੇ ਫੜ੍ਹਕੇ ll
*ਲੱਗਦਾ ਏ ਅੱਜ ਮਾਂ ਦੇ ਦਰ ਤੇ ll, ਖ਼ਲਕਤ ਆ ਗਈ ਸਾਰੀ,
ਮਾਂ ਤੇਰੇ ਮੰਦਿਰਾਂ ਤੇ,,, ਜੈ ਹੋ ll, ਅੱਜ ਲੱਗੀਆਂ ਰੌਣਕਾਂ ਭਾਰੀ ll

ਮਾਤਾ ਦੇ ਦਰਬਾਰ ਤੇ ਆ ਕੇ, ਭਗਤ ਬੇਨਤੀਆਂ ਕਰਦੇ l
ਜੀਹਦੇ ਉੱਤੇ ਹੋ ਜਾਣ ਮੇਹਰਾਂ, ਭਵ ਸਾਗਰ 'ਚੋਂ ਤਰਦੇ ll
*ਜੋਤਾਂ ਵਾਲੀ ਮਾਤਾ ਮੇਰੀ ll, ਕਰਦੀ ਸ਼ੇਰ ਸਵਾਰੀ,
ਮਾਂ ਤੇਰੇ ਮੰਦਿਰਾਂ ਤੇ,,, ਜੈ ਹੋ ll, ਅੱਜ ਲੱਗੀਆਂ ਰੌਣਕਾਂ ਭਾਰੀ ll

ਸਾਉਣ ਮਹੀਨੇ ਚਾਲਾ ਆਵੇ, ਅੱਸੂ ਵਿੱਚ ਨਰਾਤੇ l
ਕਰਮਾਂ ਵਾਲਿਆਂ ਦੇ ਘਰ ਹੁੰਦੇ, ਮਾਤਾ ਦੇ ਜਗਰਾਤੇ ll
*ਰੀਝਾਂ ਦੇ ਨਾਲ ਭਗਤ ਮਈਆ ਦੇ ll, ਜਾਂਦੇ ਭਵਨ ਸ਼ਿੰਗਾਰੀ,
ਮਾਂ ਤੇਰੇ ਮੰਦਿਰਾਂ ਤੇ,,, ਜੈ ਹੋ ll, ਅੱਜ ਲੱਗੀਆਂ ਰੌਣਕਾਂ ਭਾਰੀ ll

ਮਾਂ ਦੇ ਨਾਂਅ ਦੀ ਜੋਤ ਜਗਾਵੇ, ਕੋਈ ਫੇਰਦਾ ਮਾਲਾ l
ਦਰਸ਼ਨ ਕਰਕੇ ਮਾਂ ਦੇ ਤਰ ਗਿਆ, ਸੀਵਿਆ ਉਪੱਲਾ ਵਾਲਾ ll
*ਖੁਸ਼ੀਆਂ ਦੇ ਵਿੱਚ ਮਾਣਕ ਗਾਵੇ ll, ਚੜ੍ਹ ਗਈ ਨਾਮ ਖ਼ੁਮਾਰੀ,
ਮਾਂ ਤੇਰੇ ਮੰਦਿਰਾਂ ਤੇ,,, ਜੈ ਹੋ ll, ਅੱਜ ਲੱਗੀਆਂ ਰੌਣਕਾਂ ਭਾਰੀ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (551 downloads)