लगदे साउन नु मेले माँ तेरे मंदिरा ते
सत रंग दी पींघ माँ पै गई
नीले नीले अम्बरा ते
लगदे साउन नु मेले माँ तेरे मंदिरा ते
घटा छाई घन घोर अम्बर ते बदल करदे छावा
गलियां विच वी भगता दे नाल रेहन माँ भरिया राहवा
तेरी माँ तस्वीर बनाई दिल दे खाली मंदिरा ते
लगदे साउन नु मेले माँ तेरे मंदिरा ते
हर पल लगियां रेहन रोनका कोई आवे कोई जावे
कोई माँ तेरिया भेटा गाउंदा कोई जयकारे लावे
नाले लगइया रेहन रोनका तेरे चलदे लंगरा ते
लगदे साउन नु मेले माँ तेरे मंदिरा ते
चडदा ऐ जग साऊन महिना भगत त्यारिया करदे
साईंकला गाड़िया ते ला झंडिया आऊन चडाईया करदे
बचिया उते मेहरा करदी भगता अते सिकंदरा ते
लगदे साऊन नु मेले माँ तेरे मंदिरा ते
ਲੱਗਦੇ ਸਾਉਣ ਨੂੰ ਮੇਲੇ, ਮਾਂ ਤੇਰੇ ਮੰਦਿਰਾਂ ਤੇ ll
ਸੱਤ ਰੰਗ ਦੀ ਪੀਂਘ ਮਾਂ ਪੈ ਗਈ ll,
ਨੀਲੇ ਨੀਲੇ ਅੰਬਰਾਂ ਤੇ*,,,
ਲੱਗਦੇ ਸਾਉਣ ਨੂੰ ll ਮੇਲੇ, ਮਾਂ ਤੇਰੇ ਮੰਦਿਰਾਂ ਤੇ ll
ਘਟਾ ਛਾਈ ਘਨਘੋਰ ਅੰਬਰ ਤੇ, "ਬੱਦਲ ਕਰਦੇ ਛਾਂਵਾਂ" l
ਗਲ਼ੀਆਂ ਵਿੱਚ ਵੀ ਭਗਤਾਂ ਦੇ ਨਾਲ, "ਰਹਿਣ ਮਾਂ ਭਰੀਆਂ ਰਾਹਵਾਂ" ll
ਤੇਰੀ ਮਾਂ ਤਸਵੀਰ ਬਣਾਈ ll ਦਿਲ ਦੇ ਖ਼ਾਲੀ ਮੰਦਿਰਾਂ ਤੇ*,
ਲੱਗਦੇ ਸਾਉਣ ਨੂੰ ll ਮੇਲੇ, ਮਾਂ ਤੇਰੇ ਮੰਦਿਰਾਂ ਤੇ ll
ਹਰ ਪਲ ਲੱਗੀਆਂ ਰਹਿਣ ਰੌਣਕਾਂ, "ਕੋਈ ਆਵੇ ਕੋਈ ਜਾਵੇ" l
ਕੋਈ ਮਾਂ ਤੇਰੀਆਂ ਭੇਟਾਂ ਗਾਉਂਦਾ, "ਕੋਈ ਜੈਕਾਰੇ ਲਾਵੇ" ll
ਨਾਲੇ ਲੱਗੀਆਂ ਰਹਿਣ ਰੌਣਕਾਂ ll ਤੇਰੇ ਚੱਲਦੇ ਲੰਗਰਾਂ ਤੇ*,
ਲੱਗਦੇ ਸਾਉਣ ਨੂੰ ll ਮੇਲੇ, ਮਾਂ ਤੇਰੇ ਮੰਦਿਰਾਂ ਤੇ ll
ਚੜ੍ਹਦਾ ਏ ਜਦ ਸਾਉਣ ਮਹੀਨਾ, "ਭਗਤ ਤਿਆਰੀਆਂ ਕਰਦੇ" l
ਸਾਈਕਲਾਂ ਗੱਡੀਆਂ ਤੇ ਲਾ ਝੰਡੀਆਂ, "ਆਉਣ ਚੜ੍ਹਾਈਆਂ ਚੜ੍ਹਦੇ" ll
ਬੱਚਿਆਂ ਉੱਤੇ ਮੇਹਰਾਂ ਕਰਦੀ ll ਭਗਤਾਂ ਅਤੇ ਸਿਕੰਦਰਾਂ ਤੇ*,
ਲੱਗਦੇ ਸਾਉਣ ਨੂੰ ll ਮੇਲੇ, ਮਾਂ ਤੇਰੇ ਮੰਦਿਰਾਂ ਤੇ llll
ਅਪਲੋਡਰ- ਅਨਿਲਰਾਮੂਰਤੀਭੋਪਾਲ