पहाड़ां विच रेहन वालिये

भर दे साडे पल्ले माँ मंदिरा च रेहन वालिये,
तू भरदे साडे पल्ले पहाडा विच रेहन वालिये,
हथ मेहर दा सिर ते धर दे
ऐसी नदिर मेहर दी करदे
हो जाए बल्ले बल्ले पहाड़ा विच रेहन वालिये
भर दे साडे पल्ले माँ मंदिरा च.......

तेरा दिल सुमुन्दरो ढुंगा सारी दुनिया मने माँ
तेरा छोहिया राह दे कंकर बंदे हीरे पने माँ
हर दिल दी गल केहन दी खातिर,
असा वी खुशिया लेन दी खातिर
डर दरवाजे मले पहाड़ा विच रेहन वालिये
भर दे साडे पल्ले माँ मंदिरा च

जिदा तेरा इशारा होया रुता चोले बदले माँ
पल्ला च मिटी सोना हो गई पत्थर वी ने पिघले माँ
धरती गगन पाताल दे उते
वक़्त दी हर चाल दे उते
हुकम तेरा ही चले पहाड़ा विच रेहन वालिये
भर दे साडे पल्ले माँ मंदिरा च

तू चाहे ता टोटे हो जाए य्मदुता दा फंदा माँ
चंदरमा दी कइया तप जाए सूरज हो जाए ठंडा माँ
कहंदे ने निर्दोष सिकंदर
तेरी मर्जी बिन जग अन्दर
पता वी न हिले पहाड़ा विच रेहन वालिये

भर दे साडे पल्ले माँ मंदिरा च रेहन वालिये,
तू भरदे साडे पल्ले पहाडा विच रेहन वालिये,
हथ मेहर दा सिर ते धर दे
ऐसी नदिर मेहर दी करदे
हो जाए बल्ले बल्ले पहाड़ा विच रेहन वालिये
बचेया ने बहे मले माँ मंदिरा च रेहन वालिये
तू भरदे साडे पल्ले पहाडा विच रेहन वालिये

ਭਰਦੇ ਸਾਡੇ ਪੱਲੇ, ਮਾਂ ਮੰਦਿਰਾਂ 'ਚ ਰਹਿਣ ਵਾਲੀਏ l
ਤੂੰ ਭਰਦੇ ਸਾਡੇ ਪੱਲੇ, ਪਹਾੜਾਂ ਵਿੱਚ ਰਹਿਣ ਵਾਲੀਏ ll
*ਹੱਥ ਮੇਹਰ ਦਾ, ਸਿਰ ਤੇ ਧਰ ਦੇ,
ਐਸੀ ਨਦਿਰ, ਮੇਹਰ ਦੀ ਕਰਦੇ,
ਹੋ ਜਾਏ ਬੱਲੇ ਬੱਲੇ,ਪਹਾੜਾਂ ਵਿੱਚ ਰਹਿਣ ਵਾਲੀਏ,,,  
ਭਰਦੇ ਸਾਡੇ ਪੱਲੇ, ਮਾਂ ਮੰਦਿਰਾਂ 'ਚ,,,,,,,,,,,,,,,,,,,

ਤੇਰਾ ਦਿਲ, ਸਮੁੰਦਰੋਂ ਢੂੰਘਾ, ਸਾਰੀ ਦੁਨੀਆਂ ਮੰਨੇ ਮਾਂ l
ਤੇਰੇ ਛੋਹਿਆਂ, ਰਾਹ ਦੇ ਕੰਕਰ, ਬਣਦੇ ਹੀਰੇ ਪੰਨੇ ਮਾਂ ll
*ਹਰ ਦਿਲ ਦੀ ਗੱਲ, ਕਹਿਣ ਦੀ ਖ਼ਾਤਿਰ,
ਅਸਾਂ ਵੀ ਖੁਸ਼ੀਆਂ, ਲੈਣ ਦੀ ਖ਼ਾਤਿਰ,
ਦਰ ਦਰਵਾਜ਼ੇ ਮੱਲ੍ਹੇ, ਪਹਾੜਾਂ ਵਿੱਚ ਰਹਿਣ ਵਾਲੀਏ,,,  
ਭਰਦੇ ਸਾਡੇ ਪੱਲੇ, ਮਾਂ ਮੰਦਿਰਾਂ 'ਚ,,,,,,,,,,,,,,,,,,,

ਜਿੱਦਾਂ ਤੇਰਾ, ਇਸ਼ਾਰਾ ਹੋਇਆ, ਰੁੱਤਾਂ ਚੋਲੇ ਬਦਲੇ ਮਾਂ l
ਪਲਾਂ 'ਚ ਮਿੱਟੀ, ਸੋਨਾ ਹੋ ਗਈ, ਪੱਥਰ ਵੀ ਨੇ ਪਿੰਘਲੇ ਮਾਂ ll
*ਧਰਤੀ ਗਗਨ, ਪਾਤਾਲ ਦੇ ਉੱਤੇ,
ਵਕਤ ਦੀ, ਹਰ ਚਾਲ ਦੇ ਉੱਤੇ,
ਹੁਕਮ ਤੇਰਾ ਹੀ ਚੱਲੇ, ਪਹਾੜਾਂ ਵਿੱਚ ਰਹਿਣ ਵਾਲੀਏ,,,  
ਭਰਦੇ ਸਾਡੇ ਪੱਲੇ, ਮਾਂ ਮੰਦਿਰਾਂ 'ਚ,,,,,,,,,,,,,,,,,,,

ਤੂੰ ਚਾਹੇ ਤਾਂ, ਟੋਟੇ ਹੋ ਜਾਏ, ਯਮਦੂਤਾਂ ਦਾ ਫੰਦਾ ਮਾਂ l
ਚੰਦਰਮਾ ਦੀ, ਕਾਇਆ ਤੱਪ ਜਾਏ, ਸੂਰਜ ਹੋ ਜਾਏ ਠੰਡਾ ਮਾਂ ll
*ਕਹਿੰਦੇ ਨੇ, ਨਿਰਦੋਸ਼ ਸਿਕੰਦਰ,
ਤੇਰੀ ਮਰਜ਼ੀ, ਬਿਨ ਜੱਗ ਅੰਦਰ,
ਪੱਤਾ ਵੀ ਨਾ ਹਿੱਲੇ, ਪਹਾੜਾਂ ਵਿੱਚ ਰਹਿਣ ਵਾਲੀਏ,,,  

ਭਰਦੇ ਸਾਡੇ ਪੱਲੇ, ਮਾਂ ਮੰਦਿਰਾਂ 'ਚ ਰਹਿਣ ਵਾਲੀਏ l
ਤੂੰ ਭਰਦੇ ਸਾਡੇ ਪੱਲੇ, ਪਹਾੜਾਂ ਵਿੱਚ ਰਹਿਣ ਵਾਲੀਏ l
*ਹੱਥ ਮੇਹਰ ਦਾ, ਸਿਰ ਤੇ ਧਰ ਦੇ,
ਐਸੀ ਨਦਿਰ, ਮੇਹਰ ਦੀ ਕਰਦੇ,
ਹੋ ਜਾਏ ਬੱਲੇ ਬੱਲੇ,ਪਹਾੜਾਂ ਵਿੱਚ ਰਹਿਣ ਵਾਲੀਏ,,,
ਭਰਦੇ ਸਾਡੇ ਪੱਲੇ, ਮਾਂ ਮੰਦਿਰਾਂ 'ਚ ਰਹਿਣ ਵਾਲੀਏ l
ਬੱਚਿਆਂ ਨੇ ਬੂਹੇ ਮੱਲ੍ਹੇ, ਮਾਂ ਮੰਦਿਰਾਂ 'ਚ ਰਹਿਣ ਵਾਲੀਏ l
ਤੂੰ ਭਰਦੇ ਸਾਡੇ ਪੱਲੇ, ਪਹਾੜਾਂ ਵਿੱਚ ਰਹਿਣ ਵਾਲੀਏ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (633 downloads)