माँ बावे वालीए

एह बख्सनहारेया बख्श लवी
ऐब गुनाह सब मेरे
छड के झूठी दुनिया दाती
आन डिगा दर तेरे

बावे वालिये मैं आया तेरे द्वार हां
वीजे पुरिये दी रख लई लाज माँ
तू ते रखदी ऐ सब दिया इजता,
बेडी मेरी वी तू लावी हूँ पार माँ
बावे वालिये मैं आया तेरे द्वार हां

मैं सुनिया तू दाती वंडदी डर तेरे जो आ गया
सखनी झोली अड़ के खलोता तेनु दुखड़ा सूना लिया
हो क्यों सुनदी न मेरी तू पुकार माँ
थक गया तेनु वाजा हूँ मार माँ
तू ते रखदी इ सब दिया इज्ज्ता
बेड़ी मेरी वी तू लावी हूँ पार माँ


तेरे ते मैं सुनिया डोरा तू ते जानी जान नी माँ
सब दे दिला दिया जांदी एह तू केह्डा क्यों परेशान नि माँ
हो खेडा खेड गए ने नसीब साडे नाल माँ
अज मेरी वी तू रख लवी लाज  माँ
तू ते रखदी ऐ सब दिया इजता
बेडी मेरी वी तू लावी हूँ पार माँ

इस दुनिया विच कोई नही अपना एह मेनू एहसास होया
हर पल मेरे नाल तू मैया एह पका विस्वाश होया
हो रवी करदा इ तेरा गुणगान माँ
करी किरपा तू बड़ी दयावान माँ
तू ते रखदी ऐ सब दिया इजता
बेडी मेरी वि तू लावी हूँ पार माँ
माँ बावे वालिये माँ बावे वालिये


ਧੁਨ- ਜ਼ਰਾ ਸਾਮਣੇ ਤੋਂ ਆਓ ਓ ਛਲੀਏ

( ਐ ਬਖਸ਼ਣਹਾਰੀਏ ਬਖਸ਼ ਲਵੀਂ,
ਐਬ ਗੁਨਾਹ ਸਭ ਮੇਰੇ l
ਛੱਡ ਕੇ ਝੂਠੀ ਦੁਨੀਆਂ ਦਾਤੀ,
ਆਣ ਡਿੱਗਾ ਦਰ ਤੇਰੇ ll )  

ਬਾਵੇ ਵਾਲੀਏ, ਮੈਂ ਆਇਆ ਤੇਰੇ ਦਵਾਰ ਹਾਂ ll,
ਵਿਜੇ ਪੁਰੀਏ ਦੀ, ਰੱਖ ਲਈਂ ਲਾਜ ਮਾਂ,  
"ਤੂੰ ਤੇ ਰੱਖਦੀ ਏਂ, ਸਭ ਦੀਆਂ ਇੱਜ਼ਤਾਂ,
ਬੇੜੀ ਮੇਰੀ ਵੀ ਤੂੰ, ਲਾਵੀਂ ਹੁਣ ਪਾਰ ਮਾਂ ll"
*ਬਾਵੇ ਵਾਲੀਏ, ਮੈਂ ਆਇਆ ਤੇਰੇ ਦਵਾਰ ਹਾਂ,,,,

ਮੈਂ ਸੁਣਿਆਂ ਤੂੰ, ਦਾਤਾਂ ਵੰਡਦੀ, ਦਰ ਤੇਰੇ ਜੋ ਆ ਗਿਆ l
ਸੱਖਣੀ ਝੋਲੀ, ਅੱਡ ਕੇ ਖਲੋਤਾ, ਤੈਨੂੰ ਦੁੱਖੜਾ ਸੁਣਾ ਲਿਆ ll
ਹੋ ਕਿਓਂ ਸੁਣਦੀ ਨਾ ll ਮੇਰੀ ਤੂੰ ਪੁਕਾਰ ਮਾਂ,
ਥੱਕ ਗਿਆਂ ਤੈਨੂੰ, ਵਾਜ਼ਾਂ ਹੁਣ ਮਾਰ ਮਾਂ,
''ਤੂੰ ਤੇ ਰੱਖਦੀ ਏਂ, ਸਭ ਦੀਆਂ ਇੱਜ਼ਤਾਂ,
ਬੇੜੀ ਮੇਰੀ ਵੀ ਤੂੰ, ਲਾਵੀਂ ਹੁਣ ਪਾਰ ਮਾਂ ll"

ਤੇਰੇ ਤੇ ਮੈਂ, ਸੁੱਟੀਆਂ ਡੋਰਾਂ, ਤੂੰ ਤੇ ਜਾਣੀ ਜਾਣ ਨੀ ਮਾਂ l
ਸਭ ਦੇ ਦਿਲਾਂ ਦੀਆਂ, ਜਾਣਦੀ ਏ ਤੂੰ, ਕੇਹੜਾ ਕਿਓਂ ਪ੍ਰੇਸ਼ਾਨ ਨੀ ਮਾਂ ll
ਹੋ ਖੇਡਾਂ ਖੇਡ ਗਏ ਨੇ lll ਨਸੀਬ ਸਾਡੇ ਨਾਲ ਮਾਂ,
ਅੱਜ ਮੇਰੀ ਵੀ ਤੂੰ, ਰੱਖ ਲਵੀਂ ਲਾਜ ਮਾਂ,
"ਤੂੰ ਤੇ ਰੱਖਦੀ ਏਂ, ਸਭ ਦੀਆਂ ਇੱਜ਼ਤਾਂ,
ਬੇੜੀ ਮੇਰੀ ਵੀ ਤੂੰ, ਲਾਵੀਂ ਹੁਣ ਪਾਰ ਮਾਂ ll"
 
ਇਸ ਦੁਨੀਆਂ ਵਿੱਚ, ਕੋਈ ਨਹੀਂ ਆਪਣਾ, ਏਹ ਮੈਨੂੰ ਅਹਿਸਾਸ ਹੋਇਆ l
ਹਰ ਪਲ ਮੇਰੇ, ਨਾਲ ਤੂੰ ਮਈਆ, ਏਹ ਪੱਕਾ ਵਿਸ਼ਵਾਸ ਹੋਇਆ ll
ਹੋ ਰਵੀ ਕਰਦਾ ਏ lll ਤੇਰਾ ਗੁਣਗਾਨ ਮਾਂ,
ਕਰੀਂ ਕਿਰਪਾ ਤੂੰ, ਬੜੀ ਦਇਆਵਾਣ ਮਾਂ,
"ਤੂੰ ਤੇ ਰੱਖਦੀ ਏਂ, ਸਭ ਦੀਆਂ ਇੱਜ਼ਤਾਂ,
ਬੇੜੀ ਮੇਰੀ ਵੀ ਤੂੰ, ਲਾਵੀਂ ਹੁਣ ਪਾਰ ਮਾਂ ll"
ਮਾਂ ਬਾਵੇ ਵਾਲੀਏ*, ਮਾਂ ਬਾਵੇ ਵਾਲੀਏ*,
ਮਾਂ ਬਾਵੇ ਵਾਲੀਏ*, ਮਾਂ ਬਾਵੇ ਵਾਲੀਏ* llll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (709 downloads)