मांवां ठंडियाँ छांवां-चँचल

मांवां ठंडियाँ छांवां माँ तेरे सदके जावा
मांवां वरगा होर ना कोई केहंदे लोग सयाने
मांवां बाजो कोई न पूछदा एह गल हर कोई जाने
मांवां ठंडियाँ छांवां............

इक पासे माँ इकली दूजे पासे श्रृष्टि सारी
दोवे पलडे तोल के देखो माँ दा पलडा भारी
पीर पैगंबर वाई ओलीऐ सबनू जमिया माँ ने
मांवां ठंडियाँ छांवां,..........

सर्दी गर्मी धुप हनेरी बचिया दे लई सेह्न्दी,
हर पल लाड लडावे अपनी कोई न सुध बुध रेह्न्दी,
राता जाग जाग के कटदी बेह बचिया दे सिरहाने
मांवां ठंडियाँ छांवां........

माँ ही रब दा रूप है सच्चा माँ जग पालन वाली
माँ दे डर तो कदे वी चंचल कोई न मुड़ीआ खाली
भर भर मुठिया वंडी जावे रेहमत भरे खजाने
मांवां ठंडियाँ छांवां.........


"ਮਾਵਾਂ ਠੰਡੀਆਂ ਛਾਂਵਾਂ, ਮਾਂ ਤੇਰੇ ਸਦਕੇ ਜਾਵਾਂ" ll
ਮਾਵਾਂ ਵਰਗਾ ਹੋਰ ਨਾ ਕੋਈ, ਕਹਿੰਦੇ ਲੋਗ ਸਿਆਣੇ l
ਮਾਵਾਂ ਬਾਝੋਂ ਕੋਈ ਨਾ ਪੁੱਛਦਾ, ਇਹ ਗੱਲ ਹਰ ਕੋਈ ਜਾਣੇ*,
"ਮਾਵਾਂ ਠੰਡੀਆਂ ਛਾਂਵਾਂ, ਮਾਂ ਤੇਰੇ ਸਦਕੇ ਜਾਵਾਂ" ll

ਇੱਕ ਪਾਸੇ ਮਾਂ ਇਕੱਲੀ, ਦੂਜੇ ਪਾਸੇ ਸ੍ਰਿਸ਼ਟੀ ਸਾਰੀ l
ਦੋਵੇਂ ਪੱਲੜੇ ਤੋਲ ਕੇ ਦੇਖੋ, ਮਾਂ ਦਾ ਪੱਲੜਾ ਭਾਰੀ ll
ਪੀਰ ਪੈਗ਼ੰਬਰ ਵਲ਼ੀ ਔਲੀਏ, ਸਭਨੂੰ ਜੰਮਿਆਂ ਮਾਂ ਨੇ*,
"ਮਾਵਾਂ ਠੰਡੀਆਂ ਛਾਂਵਾਂ, ਮਾਂ ਤੇਰੇ ਸਦਕੇ ਜਾਵਾਂ" ll

ਸਰਦੀ ਗਰਮੀ ਧੁੱਪ ਹਨੇਰੀ, ਬੱਚਿਆਂ ਦੇ ਲਈ ਸਹਿੰਦੀ l
ਹਰ ਪਲ ਲਾਡ ਲਡਾਵੇ ਆਪਣੀ, ਕੋਈ ਨਾ ਸੁੱਧ ਬੁੱਧ ਰਹਿੰਦੀ ll
ਰਾਤਾਂ ਜਾਗ ਜਾਗ ਕੇ ਕੱਟਦੀ, ਬਹਿ ਬੱਚਿਆਂ ਦੇ ਸਿਰਹਾਣੇ*,
"ਮਾਵਾਂ ਠੰਡੀਆਂ ਛਾਂਵਾਂ, ਮਾਂ ਤੇਰੇ ਸਦਕੇ ਜਾਵਾਂ" ll

ਮਾਂ ਹੀ ਰੱਬ ਦਾ ਰੂਪ ਹੈ ਸੱਚਾ, ਮਾਂ ਜੱਗ ਪਾਲਣ ਵਾਲੀ l
ਮਾਂ ਦੇ ਦਰ ਤੋਂ ਕਦੇ ਵੀ ਚੰਚਲ, ਕੋਈ ਨਾ ਮੁੜਿਆ ਖ਼ਾਲੀ ll
ਭਰ ਭਰ ਮੁੱਠੀਆਂ ਵੰਡੀ ਜਾਵੇ, ਰਹਿਮਤ ਭਰੇ ਖਜ਼ਾਨੇ*,
"ਮਾਵਾਂ ਠੰਡੀਆਂ ਛਾਂਵਾਂ, ਮਾਂ ਤੇਰੇ ਸਦਕੇ ਜਾਵਾਂ" llll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (541 downloads)