मावाँ ठण्डीया छाँवा वे लोको मावा ठंडिया छावा,
माँ दे बाजो सब जग सुना सुनिया ने सब राहवा
मावाँ ठण्डीया छाँवा........
उसदा काहदा जीना वे लोको जिसदी माँ ना हॉवे
चैन दिने न नींद रात नु मुह छिपा के रोवे
ओह माँ सबनू वाजा मारे कर कर लमिया बाहवा,
मावाँ ठण्डीया छाँवा ............
जिसदी माँ है उस नु वेखो हिक तान के तुरदा
जिसने माँ दा दूध न पीता न जिउंदा न मरदा,
माँ पुत्रा नु गोद बिठा के मंगदी लख दुआवा
मावाँ ठण्डीया छाँवा ............
माँ पुत्रा दा सुचा रिश्ता होर न मेनू कोई
माँ दे बाजो इस जग अन्दर किते न मिलदी डोई,
दुखा तो आजाद है करदी होवन दूर बलावा
मावाँ ठण्डीया छाँवा ............
ਮਾਵਾਂ ਠੰਡੀਆਂ ਛਾਂਵਾਂ ਵੇ ਲੋਕੋ, ਮਾਵਾਂ ਠੰਡੀਆਂ ਛਾਂਵਾਂ
ਮਾਂ ਦੇ ਬਾਝੋਂ, ਸਭ ਜੱਗ ਸੁੰਨ੍ਹਾ, ਸੁੰਨ੍ਹੀਆਂ ਨੇ ਸਭ ਰਾਹਵਾਂ*,
ਮਾਵਾਂ ਠੰਡੀਆਂ ਛਾਂਵਾਂ,,,,,,,,,,,,,,,,,,,,,,,,,,,,,,,
ਉਸਦਾ ਕਾਹਦਾ, ਜੀਣਾ ਵੇ ਲੋਕੋ, ਜਿਸਦੀ ਮਾਂ ਨਾ ਹੋਵੇ l
ਚੈਨ ਦਿਨੇ ਨਾ, ਨੀਂਦ ਰਾਤ ਨੂੰ, ਮੂੰਹ ਛਿਪਾ ਕੇ ਰੋਵੇ ll
ਓਹ ਮਾਂ ਸਭਨੂੰ, ਵਾਜ਼ਾਂ ਮਾਰੇ, ਕਰ ਕਰ ਲੰਮੀਆਂ ਬਾਂਹਵਾਂ*,
ਮਾਵਾਂ ਠੰਡੀਆਂ ਛਾਂਵਾਂ,,,,,,,,,,,,,,,,,,,,,,,,,,,,,,,
ਜਿਸਦੀ ਮਾਂ ਹੈ, ਉਸ ਨੂੰ ਵੇਖੋ, ਹਿੱਕ ਤਾਣ ਕੇ ਤੁਰਦਾ l
ਜਿਸਨੇ ਮਾਂ ਦਾ, ਦੁੱਧ ਨਾ ਪੀਤਾ, ਨਾ ਜਿਓਂਦਾ ਨਾ ਮਰਦਾ ll
ਮਾਂ ਪੁੱਤਰਾਂ ਨੂੰ, ਗੋਦ ਬਿਠਾ ਕੇ, ਮੰਗਦੀ ਲੱਖ ਦੁਆਵਾਂ*,
ਮਾਵਾਂ ਠੰਡੀਆਂ ਛਾਂਵਾਂ,,,,,,,,,,,,,,,,,,,,,,,,,,,,,,,
ਮਾਂ ਪੁੱਤਰਾਂ ਦਾ, ਸੁੱਚਾ ਰਿਸ਼ਤਾ, ਹੋਰ ਨਾ ਮੈਨੂੰ ਕੋਈ l
ਮਾਂ ਦੇ ਬਾਝੋਂ, ਇਸ ਜੱਗ ਅੰਦਰ, ਕਿਤੇ ਨਾ ਮਿਲਦੀ ਢੋਈ ll
ਦੁੱਖਾਂ ਤੋਂ, ਆਜ਼ਾਦ ਹੈ ਕਰਦੀ, ਹੋਵਣ ਦੂਰ ਬਲਾਵਾਂ*
ਮਾਵਾਂ ਠੰਡੀਆਂ ਛਾਂਵਾਂ,,,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ