तेरियां ने खेडां माँ न्यारियाँ

सुन शेरांवाली माँ, सुन मेहरावली माँ,
तेरिया ने खेडा माँ न्यारियां...माँ,
तेरिया ने खेडा माँ न्यारियां।
साडे ते कर्म कमा, तू बेड़ी बन्ने ला,
कर कर, मिन्नता मैं हारी आ....माँ,
तेरिया ने खेडा माँ न्यारियां।


दुरो दुरो भगत, तेरे दर आउंदे ने।
श्रद्धा दे नाल, चरनी भेंट चढ़ौन्दे ने।।
मंजूर है तू करदी, दुःख दूर है तू करदी,
साडिया ना, गल्लां तू विचारियां....माँ,
तेरिया ने खेडा माँ न्यारियां...माँ,
तेरिया ने खेडा माँ न्यारियां।


भगत ध्यानू वांगु, करदे मेहरा माँ।
साडे घर वल, पा जा इक तू फेरा माँ।।
तू किथे बह गई ए, या किथे रह गई ए,
लब लब, मैं ता हारी आ....माँ,
तेरिया ने खेडा माँ न्यारियां...माँ,
तेरिया ने खेडा माँ न्यारियां।


कोट खालसा, ज्योत जगाई बैठी आ।
दर्श तेरे दीं, आस लगायी बैठी आ।।
तेनू किदां चाहवा मैं, रुस्सी नु मनावा मैं,
कन्नू वांगु, रो रो अवाज़ा मारिया...माँ,
तेरिया ने खेडा माँ न्यारियां...माँ,
तेरिया ने खेडा माँ न्यारियां।




ਸੁਣ ਸ਼ੇਰਾਂਵਾਲੀ ਮਾਂ, ਸੁਣ ਮੇਹਰਾਂਵਾਲੀ ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ,,, ਮਾਂ,  
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ l
ਸਾਡੇ ਤੇ ਕਰਮ ਕਮਾ, ਤੂੰ ਬੇੜੀ ਬੰਨ੍ਹੇ ਲਾ,
ਕਰ ਕਰ, ਮਿੰਨਤਾਂ ਮੈਂ ਹਾਰੀ ਆਂ,,, ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ l

ਦੂਰੋਂ ਦੂਰੋਂ ਭਗਤ, ਤੇਰੇ ਦਰ ਆਉਂਦੇ ਨੇ l
ਸ਼ਰਧਾ ਦੇ ਨਾਲ, ਚਰਣੀ ਭੇਂਟ ਚੜ੍ਹਾਉਂਦੇ ਨੇ ll
ਮਨਜ਼ੂਰ ਹੈ ਤੂੰ ਕਰਦੀ, ਦੁੱਖ ਦੂਰ ਹੈ ਤੂੰ ਕਰਦੀ,
ਸਾਡੀਆਂ ਨਾ, ਗੱਲਾਂ ਤੂੰ ਵਿਚਾਰੀਆਂ,,, ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ,,, ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ l

ਭਗਤ ਧਿਆਨੂੰ ਵਾਂਗੂ, ਕਰਦੇ ਮੇਹਰਾਂ ਮਾਂ l
ਸਾਡੇ ਘਰ ਵੱਲ, ਪਾ ਜਾ  ਇੱਕ ਤੂੰ ਫੇਰਾ ਮਾਂ ll
ਤੂੰ ਕਿੱਥੇ ਬਹਿ ਗਈ ਏ, ਜਾਂ ਕਿੱਥੇ ਰਹਿ ਗਈ ਏ,
ਲੱਭ ਲੱਭ, ਮੈਂ ਤਾਂ ਹਾਰੀ ਆਂ,,, ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ,,, ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ l

ਕੋਟ ਖਾਲਸਾ, ਜੋਤ ਜਗਾਈ ਬੈਠੀ ਆਂ l
ਦਰਸ਼ ਤੇਰੇ ਦੀ, ਆਸ ਲਗਾਈ ਬੈਠੀ ਆਂ ll
ਤੈਨੂੰ ਕਿੱਦਾਂ ਚਾਹਵਾਂ ਮੈਂ, ਰੁੱਸੀ ਨੂੰ ਮਨਾਵਾਂ ਮੈਂ,
ਕੰਨੂੰ ਵਾਂਗੂ, ਰੋ ਰੋ ਵਾਜ਼ਾਂ ਮਾਰੀਆਂ,,, ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ,,, ਮਾਂ,
ਤੇਰੀਆਂ ਨੇ ਖੇਡਾਂ ਮਾਂ ਨਿਆਰੀਆਂ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (458 downloads)