आवाँगे दरबार मईया जी तेरे आवाँगे

आवागें.....आवागें दरबार, मईया जी तेरे आवागें।।
पैरा दे विच गुंगरू पाके, मथे सोहना तिलक लगाके।।,
बोलके जय जयकार, मईया जी तेरे आवागें,
आवागें.....आवागें दरबार, मईया जी तेरे आवागें।
असी आवागें.....आवागें दरबार, मईया जी तेरे आवागें।


फूलां वाले हार बनाके, रखे खूब सजाके, अमड़िये....,
साक्षात् ने दर्शन करने, माँ तेरे दरबार ते, दातिए....,
दिल दे विच ने रिझा बढीया, सोऊंन दिया लगिया ने झड़िया।।
हर पासे.....गुलज़ार, मईया जी तेरे आवागें,
आवागें.....आवागें दरबार......


तेरे रंग विच रंग बचड़े, करदे रहन उडीका, अमड़िये....,
दाती बहुती देर ना लायी, छेती पायी तरीका, अमड़िये....,
ऊंगला उत्ते दिन माँ गीनदे, अखियाँ दे नाल राह माँ मिनदे,
कर कृपा....सरकार, मईया जी तेरे आवागें,
आवागें.....आवागें दरबार......

 
जन्नत नालो वध के माए, तेरा भवन प्यारा, अमड़िये....,
जिसदा जग ते कोई ना दर्दी, तुहिओ बने सहारा, अमड़िये....,
अर्ज़ करी मंजूर नी माए, शीरा बैठा दूर नी माए,
माँ दे दर्शन....इक वार, मईया जी तेरे आवागें,
आवागें.....आवागें दरबार......



ਆਵਾਂਗੇ,,, ਆਵਾਂਗੇ ਦਰਬਾਰ, ਮਈਆ ਜੀ ਤੇਰੇ ਆਵਾਂਗੇ ll
ਪੈਰਾਂ ਦੇ ਵਿੱਚ ਘੁੰਘਰੂ ਪਾ ਕੇ, ਮੱਥੇ ਸੋਹਣਾ ਤਿਲਕ ਲਗਾ ਕੇ ll,
ਬੋਲ ਕੇ ਜੈ ਜੈਕਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ, ਮਈਆ ਜੀ ਤੇਰੇ ਆਵਾਂਗੇ l
ਅਸੀਂ ਆਵਾਂਗੇ,,, ਆਵਾਂਗੇ ਦਰਬਾਰ, ਮਈਆ ਜੀ ਤੇਰੇ ਆਵਾਂਗੇ l

ਫੁੱਲਾਂ ਵਾਲੇ, ਹਾਰ ਬਣਾ ਕੇ, "ਰੱਖੇ ਖੂਬ ਸਜਾ ਕੇ" ਅੰਮੜੀਏ*,,, l
ਸਾਕਸ਼ਾਤ ਨੇ, ਦਰਸ਼ਨ ਕਰਨੇ, "ਮਾਂ ਤੇਰੇ ਦਰਬਾਰ ਤੇ" ਦਾਤੀਏ*,,, l
ਦਿਲ ਦੇ ਵਿੱਚ ਨੇ, ਰੀਝਾਂ ਬੜੀਆਂ, ਸਾਉਣ ਦੀਆਂ, ਲੱਗੀਆਂ ਨੇ ਝੜੀਆਂ ll,
ਹਰ ਪਾਸੇ lll ਗੁਲਜ਼ਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ.......

ਤੇਰੇ ਰੰਗ ਵਿੱਚ, ਰੰਗੇ ਬੱਚੜੇ, "ਕਰਦੇ ਰਹਿਣ ਉਡੀਕਾਂ" ਅੰਮੜੀਏ*,,, l
ਦਾਤੀ ਬਹੁਤੀ, ਦੇਰ ਨਾ ਲਾਵੀਂ, "ਛੇਤੀ ਪਾਈਂ ਤਰੀਕਾਂ" ਅੰਮੜੀਏ*,,, l
ਉਂਗਲਾਂ ਉੱਤੇ, ਦਿਨ ਮਾਂ ਗਿਣਦੇ, ਅੱਖੀਆਂ ਦੇ ਨਾਲ, ਰਾਹ ਮਾਂ ਮਿਣਦੇ ll,  
ਕਰ ਕਿਰਪਾ lll ਸਰਕਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ..........

ਜੰਨਤ ਨਾਲੋਂ, ਵੱਧ ਕੇ ਮਾਂਏਂ, "ਤੇਰਾ ਭਵਨ ਪਿਆਰਾ" ਦਾਤੀਏ*,,, l
ਜਿਸਦਾ ਜੱਗ ਤੇ, ਕੋਈ ਨਾ ਦਰਦੀ, "ਤੂੰਹੀਓਂ ਬਣੇ ਸਹਾਰਾ" ਅੰਮੜੀਏ*,,, l
ਅਰਜ਼ ਕਰੀਂ, ਮਨਜ਼ੂਰ ਨੀ ਮਾਂਏਂ, ਸ਼ੀਰਾ ਬੈਠਾ ਦੂਰ ਨੀ ਮਾਂਏਂ ll,
ਮਾਂ ਦੇ ਦਰਸ਼ਨ lll ਇੱਕ ਵਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ........

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (465 downloads)