गरीबाँ नू माँ तार

( मायें नी मायें, मैं एत्थे दुनिया दा ठुकराया।
दर दर तो....मैनु मिले ने धक्के,
मैं ता तेरे घर आया।। )

तेरे रहमता दे खुले ने, रहमता दे खुले,
तेरे रहमता दे खुले ने, भंडारे शेरवालिये,
सानु भी गरीबां नु माँ तार,
शेरवालिये......
सानु भी गरीबां नु माँ तार।

सोहने सोहने भवना ते लाल झंडिया,
हर वेले जांदिया मुरादा जिथे वंडियां।।
वेखना एह ओहिओ...... दरबार शेरवालिये,
सानु भी गरीबां नु माँ तार,
ज्योतावलिये......
सानु भी गरीबां नु माँ तार।

जगमग ज्योत तेरी हल ए सवालां दी,
विच मझधार फसी बेड़ी तेरे लाला दी।।
डिक डोले खांदी आ....लादे पार शेरावालिये,
सानु भी गरीबां नु माँ तार,
मिहरावलिये......
सानु भी गरीबां नु माँ तार।

हो दिल्ली भी है इक तेरा बचड़ा संदीप माँ,
देके दीदार खोल ओहदे भी नसीब माँ।।
पूछ सरदूल दी भी..... सार शेरावालिये,
सानु भी गरीबां नु माँ तार,
पहाड़ावालिये ......
सानु भी गरीबां नु माँ तार......



( ਮਾਂਏਂ ਨੀ ਮਾਂਏਂ, ਮੈਂ ਏਥੇ ਦੁਨੀਆਂ ਦਾ, ਠੁੱਕਰਾਇਆ l
ਦਰ ਦਰ ਤੋਂ,,, ll ਮੈਨੂੰ ਮਿਲੇ ਨੇ ਧੱਕੇ,
ਮੈਂ ਤਾਂ ਤੇਰੇ ਘਰ, ਆਇਆ ll )

ਤੇਰੇ ਰਹਿਮਤਾਂ ਦੇ ਖੁੱਲੇ ਨੇ, ਰਹਿਮਤਾਂ ਦੇ ਖੁੱਲੇ,
ਤੇਰੇ ਰਹਿਮਤਾਂ ਦੇ ਖੁੱਲੇ ਨੇ, ਭੰਡਾਰੇ ਸ਼ੇਰਾਂ ਵਾਲੀਏ,
ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ,
ਸ਼ੇਰਾਂ ਵਾਲੀਏ,,,
"ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ" l

ਸੋਹਣੇ ਸੋਹਣੇ ਭਵਨਾਂ ਤੇ, ਲਾਲ ਝੰਡੀਆਂ,
ਹਰ ਵੇਲੇ ਜਾਂਦੀਆਂ, ਮੁਰਾਦਾਂ ਜਿੱਥੇ ਵੰਡੀਆਂ ll
ਵੇਖਣਾ ਏ ਓਹੀਓ lll, ਦਰਬਾਰ ਸ਼ੇਰਾਂ ਵਾਲੀਏ,
ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ,
ਜੋਤਾਂ ਵਾਲੀਏ,,,,
"ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ" l

ਜਗਮਗ ਜੋਤ ਤੇਰੀ, ਹਲ ਏਹ ਸਵਾਲਾਂ ਦੀ,
ਵਿੱਚ ਮੰਝਧਾਰ ਫੱਸੀ, ਬੇੜੀ ਤੇਰੇ ਲਾਲਾਂ ਦੀ ll
ਡਿੱਕ ਡੋਲੇ ਖਾਂਦੀ ਆ lll ਲਾ ਦੇ, ਪਾਰ ਸ਼ੇਰਾਂ ਵਾਲੀਏ,
ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ,
ਮੇਹਰਾਂ ਵਾਲੀਏ,,,,
"ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ" l

ਹੋ ਦਿੱਲੀ ਵੀ ਹੈ ਇੱਕ ਤੇਰਾ, ਬੱਚੜਾ ਸੰਜੀਵ ਮਾਂ,
ਦੇ ਕੇ ਦੀਦਾਰ ਖੋਲ, ਓਹਦੇ ਵੀ ਨਸੀਬ ਮਾਂ ll
ਪੁੱਛ ਸਰਦੂਲ ਦੀ ਵੀ lll, ਸਾਰ ਸ਼ੇਰਾਂ ਵਾਲੀਏ,
ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ,
ਪਹਾੜਾਂ ਵਾਲੀਏ,,,,
"ਸਾਨੂੰ ਵੀ, ਗਰੀਬਾਂ ਨੂੰ ਮਾਂ ਤਾਰ" llll

ਅਪਲੋਡਰ- ਅਨਿਲਰਾਮੂਰਤੀਭੋਪਾਲ




download bhajan lyrics (587 downloads)