तक्किया सहारा तेरा

तक्किया सहारा तेरा असी दातिए,
हुन साडा दुनिया ते कोई होर ना।।
दर तेरे झोलियां विछा के बैठ गए,
दरों माए भगतां नु खाली मोड़ ना।
तक्किया सहारा तेरा.....

जग वाल्या ने दित्ते दुःख दातिए,
फेर ना तू साडे कोलो मुख़ दातिए।।
चरना दे नाल सानु लाके रख ले।।
सानु किसे चीज दी भी कोई लोड़ ना,
तक्किया सहारा तेरा.....

दिल विच रहे तेरी ज्योत जगदी,
दुनिया ना हुन सानु चंगी लगदी।।
दर दर खादियां ने असी ठोकरां।।
तू भी एहना बच्चया दा दिल तोड़ ना,
तक्किया सहारा तेरा.....

लखां ही नियामता माँ वंडदी ए तू,
बदले च कुझ भी ना मंगदी ए तू ।।
राज कमल तेरा दास दातिए ।।
नसरां दे माहीं नु भी खाली मोड़ ना,
तक्किया सहारा तेरा.....



ਤੱਕਿਆ ਸਹਾਰਾ ਤੇਰਾ, ਅਸੀਂ ਦਾਤੀਏ,
ਹੁਣ ਸਾਡਾ ਦੁਨੀਆਂ ਤੇ, ਕੋਈ ਹੋਰ ਨਾ ll
ਦਰ ਤੇਰੇ ਝੋਲੀਆਂ, ਵਿਛਾ ਕੇ ਬੈਠ ਗਏ,
ਦਰੋਂ ਮਾਂਏਂ ਭਗਤਾਂ ਨੂੰ, ਖ਼ਾਲੀ ਮੋੜ ਨਾ l
ਤੱਕਿਆ ਸਹਾਰਾ, ਤੇਰਾ,,,,,,,,,,,,,,,,,,,

ਜੱਗ ਵਾਲਿਆਂ ਨੇ ਦਿੱਤੇ, ਦੁੱਖ ਦਾਤੀਏ,
ਫ਼ੇਰ ਨਾ ਤੂੰ ਸਾਡੇ ਕੋਲੋਂ, ਮੁਖ਼ ਦਾਤੀਏ ll
ਚਰਨਾਂ ਦੇ ਨਾਲ, ਸਾਨੂੰ ਲਾ ਕੇ ਰੱਖ ਲੈ ll,
ਸਾਨੂੰ ਕਿਸੇ ਚੀਜ਼ ਦੀ ਵੀ, ਕੋਈ ਲੋੜ ਨਾ,,,
ਤੱਕਿਆ ਸਹਾਰਾ, ਤੇਰਾ,,,,,,,,,,,,,,,,,,,

ਦਿਲ ਵਿੱਚ ਰਹੇ ਤੇਰੀ, ਜੋਤ ਜੱਗਦੀ,
ਦੁਨੀਆਂ ਨਾ ਹੁਣ, ਸਾਨੂੰ ਚੰਗੀ ਲੱਗਦੀ ll
ਦਰ ਦਰ ਖਾਧੀਆਂ ਨੇ, ਅਸੀਂ ਠੋਕਰਾਂ ll,
ਤੂੰ ਵੀ ਏਹਨਾਂ ਬੱਚਿਆਂ ਦਾ, ਦਿਲ ਤੋੜ ਨਾ,,,
ਤੱਕਿਆ ਸਹਾਰਾ, ਤੇਰਾ,,,,,,,,,,,,,,,,,,,

ਲੱਖਾਂ ਹੀ ਨਿਆਮਤਾਂ, ਮਾਂ ਵੰਡਦੀ ਏ ਤੂੰ,
ਬਦਲੇ 'ਚ ਕੁਝ ਵੀ ਨਾ, ਮੰਗਦੀ ਏ ਤੂੰ ll
ਰਾਜ ਕਮਲ ਤੇਰਾ, ਦਾਸ ਦਾਤੀਏ ll,
ਨੱਸਰਾਂ ਦੇ ਮਾਹੀ ਨੂੰ ਵੀ, ਖ਼ਾਲੀ ਮੋੜ ਨਾ,,,
ਤੱਕਿਆ ਸਹਾਰਾ, ਤੇਰਾ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (482 downloads)