तेरे दर ते खड़े सवाली माँ,
कुझ झोली पा ते तुर जाईये।।
मायें रोज़ तरीका चंगिया नहीं।।
कोई हुकम सुना ते तुर जाईये,
तेरे दर ते खड़े.......
बिन तेरे अर्जिया दस ते सही,
असी होर केहड़े दर लाइये माँ।
कोई होर सहारा नई साडा,
केहनू दिल दा हाल सुनाईये माँ।।
तेरे चरनी हाज़र हो गए हां।।
माँ कर्म कमा ते तुर जाईये,
तेरे दर ते खड़े.......
माँ तारनहार कहाउँदी ए,
सारे जग नू खैरा पावे तू।
तेरे द्वारियो दाती नहिओ जाना,
जद तक ना गल नाल लावे तू।।
धन दौलता दी सानू लोड़ नहीं।।
सानू दर्श दिखा ते तुर जाईये,
तेरे दर ते खड़े.......
मन मंदिर वास करो मेरे,
मुक्क जान गिले जेहे नित्त दे माँ।
दर्शन सरजीवन वांग मेरे,
बस लेखां दे विच लिखदे माँ।।
तेरा लाल फिरोज उडीके माँ।।
हुन गल मुका ते तुर जाईये,
तेरे दर ते खड़े.......
ਤੇਰੇ ਦਰ ਤੇ ਖੜੇ, ਸਵਾਲੀ ਮਾਂ,
ਕੁਝ ਝੋਲੀ ਪਾ, ਤੇ ਤੁਰ ਜਾਈਏ ll
ਮਾਂਏਂ 'ਰੋਜ਼ ਤਰੀਕਾਂ ਚੰਗੀਆਂ ਨਹੀਂ,,, ll,
*ਕੋਈ ਹੁਕਮ ਸੁਣਾ, ਤੇ ਤੁਰ ਜਾਈਏ,,,
ਤੇਰੇ ਦਰ ਤੇ ਖੜੇ,,,,,,,,,,,,,,,,,,,
ਬਿਨ ਤੇਰੇ ਅਰਜ਼ੀਆਂ, ਦੱਸ ਤੇ ਸਹੀ,
"ਅਸੀਂ ਹੋਰ ਕੇਹੜੇ, ਦਰ ਲਾਈਏ ਮਾਂ" l
ਕੋਈ ਹੋਰ ਸਹਾਰਾ, ਨਹੀਂ ਸਾਡਾ,
"ਕੇਹਨੂੰ ਦਿਲ ਦਾ, ਹਾਲ ਸੁਣਾਈਏ ਮਾਂ" ll
ਤੇਰੇ 'ਚਰਣੀ ਹਾਜ਼ਰ ਹੋ ਗਏ ਹਾਂ,,, ll,
*ਮਾਂ ਕਰਮ ਕਮਾ, ਤੇ ਤੁਰ ਜਾਈਏ,,,,
ਤੇਰੇ ਦਰ ਤੇ ਖੜੇ,,,,,,,,,,,,,,,,,,,
ਮਾਂ ਤਾਰਣਹਾਰ, ਕਹਾਉਂਦੀ ਏ,
"ਸਾਰੇ ਜੱਗ ਨੂੰ, ਖ਼ੈਰਾਂ ਪਾਵੇ ਤੂੰ" l
ਤੇਰੇ ਦਵਾਰਿਓ, ਦਾਤੀ ਨਹੀਂਓਂ ਜਾਣਾ,
"ਜਦ ਤੱਕ ਨਾ, ਗਲ਼ ਨਾਲ ਲਾਵੇਂ ਤੂੰ" ll
ਧੰਨ 'ਦੌਲਤਾਂ ਦੀ ਸਾਨੂੰ, ਲੋੜ ਨਹੀਂ,,, ll,
*ਸਾਨੂੰ ਦਰਸ਼ ਦਿਖਾ, ਤੇ ਤੁਰ ਜਾਈਏ,,,
ਤੇਰੇ ਦਰ ਤੇ ਖੜੇ,,,,,,,,,,,,,,,,,,,
ਮਨ ਮੰਦਿਰ, ਵਾਸ ਕਰੋ ਮੇਰੇ,
"ਮੁੱਕ ਜਾਣ, ਗਿਲ਼ੇ ਜੇਹੇ ਨਿੱਤ ਦੇ ਮਾਂ" l
ਦਰਸ਼ਨ ਸਰਜੀਵਨ, ਵਾਂਗ ਮੇਰੇ,
"ਬੱਸ ਲੇਖਾਂ, ਦੇ ਵਿੱਚ ਲਿਖ ਦੇ ਮਾਂ" ll
ਤੇਰਾ 'ਲਾਲ ਫਰੋਜ਼ ਉਡੀਕੇ ਮਾਂ,,, ll,
*ਹੁਣ ਗੱਲ ਮੁਕਾ, ਤੇ ਤੁਰ ਜਾਈਏ,,,
ਤੇਰੇ ਦਰ ਤੇ ਖੜੇ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ