मेरा सुनेहा लै जाईं नाल

( माँ दे दर ते जांदिया राहीया,
इक जाई सुनेहा ले के।
अर्ज सुनाई मेरी उस नु,
ओहदे चरणा च बहके।। )

सुन मईया दे.....
सुन दाती दे....
सुन मईया दे लाल,
जे चलया ए मंदिरा ते,
मेरा सुनेहा लै जाई नाल,
जे चलया ए मंदिरा ते।।
सुन मईया दे लाल.......


हर कोई आउंदा तेरे द्वार,
माँ मेरे मंदड़े नसीब ने।
इक वारी करन दीदार,
माँ तेरे बचड़े गरीब ने।।
जा के सुनाई सारा.....हाल
जे चलया ए मंदिरा ते,
मेरा सुनेहा लै जाई नाल,
जे चलया ए मंदिरा ते।
सुन मईया दे लाल.......


मेरे वलों करी फ़रियाद,
काहतो दिल तो भुलाया ए।
हर वेले आवे तेरी याद,
सानू इंझ क्यों रुलाया ए।।
पल भी ना भूले तेरा......प्यार
कदे भी ना भूले तेरा......प्यार
जे चलया ए मंदिरा ते,
मेरा सुनेहा लै जाई नाल,
जे चलया ए मंदिरा ते।
सुन मईया दे लाल.......


रख सरदूल दा भी मान,
कदो पाउनी ए तरीक माँ।
मुक्क जाए संजीव भावे जान,
नहिओ मुकनी उडीक माँ।।
बैठे हां असी कह दई,
बैठे हां नैना दे दीवे बाल,
जे चलया ए मंदिरा ते,
मेरा सुनेहा लै जाई नाल,
जे चलया ए मंदिरा ते।
सुन मईया दे लाल.......  


( ਮਾਂ ਦੇ ਦਰ ਤੇ, ਜਾਂਦਿਆਂ ਰਾਹੀਆ,
ਇੱਕ ਜਾਈਂ, ਸੁਨੇਹਾ ਲੈ ਕੇ l
ਅਰਜ਼ ਸੁਣਾਈਂ ਮੇਰੀ ਉਸਨੂੰ,
ਓਹਦੇ ਚਰਨਾਂ ਦੇ ਵਿੱਚ ਬਹਿ ਕੇ ll

ਸੁਣ ਮਈਆ/ਦਾਤੀ ਦੇ lll ਲਾਲ,
ਜੇ ਚੱਲਿਆਂ ਏ ਮੰਦਿਰਾਂ ਤੇ,
ਮੇਰਾ ਸੁਨੇਹਾ ਲੈ ਜਾਈਂ ਨਾਲ,
ਜੇ ਚੱਲਿਆਂ ਏ ਮੰਦਿਰਾਂ ਤੇ ll
ਸੁਣ ਮਈਆ ਦੇ ਲਾਲ,,,,,,,,,

ਹਰ ਕੋਈ ਆਉਂਦਾ ਤੇਰੇ ਦਵਾਰ,
ਮਾਂ ਮੇਰੇ 'ਮੰਦੜੇ ਨਸੀਬ ਨੇ l
ਇੱਕ ਵਾਰੀ ਕਰਨ ਦੀਦਾਰ,
ਮਾਂ ਤੇਰੇ 'ਬੱਚੜੇ ਗਰੀਬ ਨੇ ll
ਜਾ ਕੇ ਸੁਣਾਈ ਸਾਰਾ lll ਹਾਲ,
ਜੇ ਚੱਲਿਆਂ ਏ ਮੰਦਿਰਾਂ ਤੇ,
ਮੇਰਾ ਸੁਨੇਹਾ ਲੈ ਜਾਈਂ ਨਾਲ,
ਜੇ ਚੱਲਿਆਂ ਏ ਮੰਦਿਰਾਂ ਤੇ l
ਸੁਣ ਮਈਆ ਦੇ ਲਾਲ,,,,,,,,,,

ਮੇਰੇ ਵਲੋਂ ਕਰੀਂ ਫ਼ਰਿਆਦ,
ਕਾਹਤੋਂ 'ਦਿਲ ਤੋਂ ਭੁਲਾਇਆ ਏ l
ਹਰ ਵੇਲੇ ਆਵੇ ਤੇਰੀ ਯਾਦ,
ਸਾਨੂੰ 'ਇੰਝ ਕਿਓਂ ਰੁਲਾਇਆ ਏ ll
ਪਲ/ਕਦੇ/ਪਲ ਵੀ ਨਾ ਭੁੱਲੇ ਤੇਰਾ lll ਪਿਆਰ,
ਜੇ ਚੱਲਿਆਂ ਏ ਮੰਦਿਰਾਂ ਤੇ,
ਮੇਰਾ ਸੁਨੇਹਾ ਲੈ ਜਾਈਂ ਨਾਲ,
ਜੇ ਚੱਲਿਆਂ ਏ ਮੰਦਿਰਾਂ ਤੇ ll
ਸੁਣ ਮਈਆ ਦੇ ਲਾਲ,,,,,,,,,,

ਰੱਖ ਸਰਦੂਲ ਦਾ ਵੀ ਮਾਣ,
ਕਦੋਂ 'ਪਾਉਣੀ ਏ ਤਰੀਕ ਮਾਂ l
ਮੁੱਕ ਜਾਏ  ਸੰਜੀਵ ਭਾਵੇਂ ਜਾਨ,
ਨਹੀਂਓਂ 'ਮੁੱਕਣੀ ਉਡੀਕ ਮਾਂ ll
ਬੈਠੇ ਹਾਂ ਅਸੀਂ ਕਹਿ ਦੇਈਂ ll,
ਬੈਠੇ ਹਾਂ ਨੈਣਾਂ ਦੇ ਦੀਵੇ ਬਾਲ,
ਜੇ ਚੱਲਿਆਂ ਏ ਮੰਦਿਰਾਂ ਤੇ,
ਮੇਰਾ ਸੁਨੇਹਾ ਲੈ ਜਾਈਂ ਨਾਲ,
ਜੇ ਚੱਲਿਆਂ ਏ ਮੰਦਿਰਾਂ ਤੇ ll
ਸੁਣ ਮਈਆ ਦੇ ਲਾਲ,,,,,,,,,,

ਜੈ ਨੀ ਦੇਵੀਏ, ਜੈ,,, l
ਮਾਂ ਦਾ ਭਜਨ, ਸਮਾਪਤ ਹੈ,,,
ਬੋਲੋ,,, ਭਗਤ ਪਿਆਰਿਓ,,,
ਸੱਤੇ ਭੈਣਾਂ ਦੀ, ਜੈ,,,
ਜੈਕਾਰਾ,,, ਸ਼ੇਰਾਂਵਾਲੀ ਦਾ,,,
ਬੋਲ ਸੱਚੇ ਦਰਬਾਰ ਦੀ ਜੈ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (538 downloads)