तेरे नाम वाला चोला

पाया दातिए नी तेरे नाम वाला चोला,
पाया अम्बिके माँ तेरे नाम वाला चोला।।
तार देवी सानू देके ठंडा ठंडा झोला,
पाया अम्मिये नी तेरे नाम वाला चोला,
पाया दातिए नी तेरे नाम वाला चोला।

रोम रोम विच तेरा नाम गया रच माँ,
जिंदगी दे पल्ले नाल बन्न लिया सच माँ।।
तेरे साडे विच हुन रिहा ना कोई ओहला,
पाया दातिए नी तेरे नाम.......

जदो तो माँ शेरावालीं पल्ला तेरा फड़या,
रंग तेरा भगतां नू भगती दा चढ़या।।
जग लग्गे झूठा तेरा नाम अनमोला,
पाया दातिए नी तेरे नाम.......

काम ते क्रोध उत्ते पा लई असी जीत माँ,
लोभ मोह हंकार विच जांदा नहिओ चित्त माँ।।
हार गया साथो पंजा चोरा वाला टोला,
पाया दातिए नी तेरे नाम.......

जिहड़े राहां जा के सरदूल दर मलिया,
पैड़ दब करमा भी पीछे पीछे चलया।।
ओखा तेरा पैंडा पब रखे पोला पोला,
पाया दातिए नी तेरे नाम वाला चोला।
पाया अम्बिके माँ तेरे नाम वाला चोला।
पाया अम्मिये नी तेरे नाम वाला चोला।


ਪਾਇਆ ਦਾਤੀਏ ਨੀ, ਤੇਰੇ ਨਾਮ ਵਾਲਾ ਚੋਲਾ l
ਪਾਇਆ ਅੰਬਿਕੇ ਮਾਂ, ਤੇਰੇ ਨਾਮ ਵਾਲਾ ਚੋਲਾ ll
*ਤਾਰ ਦੇਵੀਂ ਸਾਨੂੰ ਦੇ ਕੇ, ਠੰਡਾ ਠੰਡਾ ਝੋਲ੍ਹਾ,,,
ਪਾਇਆ ਅੰਮੀਏ ਨੀ, ਤੇਰੇ ਨਾਮ ਵਾਲਾ ਚੋਲਾ l
ਪਾਇਆ ਦਾਤੀਏ ਨੀ, ਤੇਰੇ ਨਾਮ ਵਾਲਾ ਚੋਲਾ l

ਰੋਮ ਰੋਮ ਵਿੱਚ ਤੇਰਾ, ਨਾਮ ਗਿਆ ਰੱਚ ਮਾਂ l
ਜਿੰਦਗੀ ਦੇ ਪੱਲੇ ਨਾਲ, ਬੰਨ੍ਹ ਲਿਆ ਸੱਚ ਮਾਂ ll
*ਤੇਰੇ ਸਾਡੇ ਵਿੱਚ ਹੁਣ ,ਰਿਹਾ ਨਾ ਕੋਈ ਓਹਲਾ,,,
ਪਾਇਆ ਦਾਤੀਏ ਨੀ, ਤੇਰੇ ਨਾਮ,,,,,,,,,,,,,,,,,,,

ਜਦੋਂ ਤੋਂ ਮਾਂ ਸ਼ੇਰਾਂਵਾਲੀ, ਪੱਲਾ ਤੇਰਾ ਫੜ੍ਹਿਆ l
ਰੰਗ ਤੇਰਾ ਭਗਤਾਂ ਨੂੰ, ਭਗਤੀ ਦਾ ਚੜ੍ਹਿਆ ll
*ਜੱਗ ਲੱਗੇ ਝੂਠਾ, ਤੇਰਾ ਨਾਮ ਅਨਮੋਲਾ,,,
ਪਾਇਆ ਦਾਤੀਏ ਨੀ, ਤੇਰੇ ਨਾਮ,,,,,,,,,,,,,,,,,,,

ਕਾਮ ਤੇ ਕ੍ਰੋਧ ਉੱਤੇ, ਪਾ ਲਈ ਅਸੀਂ ਜਿੱਤ ਮਾਂ l
ਲੋਭ ਮੋਹ ਹੰਕਾਰ ਵਿੱਚ, ਜਾਂਦਾ ਨਹੀਂਓਂ ਚਿੱਤ ਮਾਂ ll
*ਹਾਰ ਗਿਆ ਸਾਥੋਂ ਪੰਜਾਂ, ਚੋਰਾਂ ਵਾਲਾ ਟੋਲਾ,,,
ਪਾਇਆ ਦਾਤੀਏ ਨੀ, ਤੇਰੇ ਨਾਮ,,,,,,,,,,,,,,,,,,,

ਜੇਹੜੇ ਰਾਹਾਂ ਜਾ ਕੇ, ਸਰਦੂਲ ਦਰ ਮੱਲ੍ਹਿਆ  l
ਪੈੜ੍ਹ ਦੱਬ ਕਰਮਾਂ ਵੀ, ਪਿੱਛੇ ਪਿੱਛੇ ਚੱਲਿਆ ll
*ਔਖਾ ਤੇਰਾ ਪੈਂਡਾ ਪੱਬ, ਰੱਖੇ ਪੋਲਾ ਪੋਲਾ,,,
ਪਾਇਆ ਦਾਤੀਏ ਨੀ, ਤੇਰੇ ਨਾਮ ਵਾਲਾ ਚੋਲਾ l
ਪਾਇਆ ਅੰਬਿਕੇ ਮਾਂ, ਤੇਰੇ ਨਾਮ ਵਾਲਾ ਚੋਲਾ l
ਪਾਇਆ ਅੰਮੀਏ ਨੀ, ਤੇਰੇ ਨਾਮ ਵਾਲਾ ਚੋਲਾ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (547 downloads)