किड्डा सोहणा, तेरा दरबार अम्मिये।।
तेरे दर आवां, तैनू मैं मनावां।।
मंगा तैथों, झोली मैं पसार...... अम्मिये,
किड्डा सोहणा, तेरा दरबार,
किड्डा सोहणा, तेरा दरबार अम्मिये।।
जदो दा मैं अम्मिये हां, तेरे लड़ लगया,
माँ पुत्ता वाला प्यार, दुना होके जगया।।
तू है जगदाती, लावे नाल छाती।।
देदे फिर मावां वाला प्यार.....अम्मिये,
किड्डा सोहणा, तेरा दरबार,
किड्डा सोहणा, तेरा दरबार अम्मिये।।
मंगते जो दाती, ने तेरे दर आवंदे,
खाली झोलियाँ दे, भर भर के लै जावंदे।।
आखदे ने सारे, असी जाईये वारे।।
तू है अम्बे, अपरम्पार.....अम्मिये,
किड्डा सोहणा, तेरा दरबार,
किड्डा सोहणा, तेरा दरबार अम्मिये।।
सच्चिया ने ज्योता नाले, सच्चा तेरा दर माँ,
जिथे ज्योत जगे ओह, सुच्चा हो जाए घर माँ।।
तू ही जग तारे, तू ही पार उतारे।।
पूजे तैनू ताहिओ संसार.....अम्मिये,
किड्डा सोहणा, तेरा दरबार,
किड्डा सोहणा, तेरा दरबार अम्मिये।।
भगत तेरे दर दा, मंगता माँ भोलिये,
फड़ तेरा लड़ असी कदे भी ना डोलिये।।
बचड़े हां तेरे, दुःखा पाए घेरे।।
दुःख विचो कड्ड सानु बाहर.....अम्मिये,
किड्डा सोहणा, तेरा दरबार,
किड्डा सोहणा, तेरा दरबार अम्मिये।।
ਕਿੱਡਾ ਸੋਹਣਾ, ਤੇਰਾ ਦਰਬਾਰ,,, ਅੰਮੀਏ, xll -ll
*ਤੇਰੇ ਦਰ ਆਵਾਂ, ਤੈਨੂੰ ਮੈਂ ਮਨਾਵਾਂ ll,
**ਮੰਗਾਂ ਤੈਥੋਂ, ਝੋਲੀ ਮੈਂ ਪਸਾਰ,,, ਅੰਮੀਏ,
ਕਿੱਡਾ ਸੋਹਣਾ, ਤੇਰਾ ਦਰਬਾਰ,,,
ਕਿੱਡਾ ਸੋਹਣਾ, ਤੇਰਾ ਦਰਬਾਰ,,, ਅੰਮੀਏ, xll
^ਜਦੋਂ ਦਾ ਮੈਂ ਅੰਮੀਏ ਹਾਂ, ਤੇਰੇ ਲੜ੍ਹ ਲੱਗਿਆ,
"ਮਾਂ ਪੁੱਤਾਂ ਵਾਲਾ ਪਿਆਰ, ਦੂਣਾ ਹੋ ਕੇ ਜਗਿਆ" ll
*ਤੂੰ ਹੈ ਜੱਗ ਦਾਤੀ, ਲਾਵੇਂ ਨਾਲ ਛਾਤੀ ll,
**ਦੇ ਦੇ ਫਿਰ, ਮਾਵਾਂ ਵਾਲਾ ਪਿਆਰ,,,, ਅੰਮੀਏ,
ਕਿੱਡਾ ਸੋਹਣਾ, ਤੇਰਾ ਦਰਬਾਰ,,,
ਕਿੱਡਾ ਸੋਹਣਾ, ਤੇਰਾ ਦਰਬਾਰ,,, ਅੰਮੀਏ, xll
^ਮੰਗਤੇ ਜੋ ਦਾਤੀ, ਨੇ ਤੇਰੇ ਦਰ ਆਂਵਦੇ,
"ਖ਼ਾਲੀ ਝੋਲੀਆਂ ਦੇ, ਭਰ ਭਰ ਕੇ ਲੈ ਜਾਂਵਦੇ" ll
*ਆਖ਼ਦੇ ਨੇ ਸਾਰੇ, ਅਸੀਂ ਜਾਈਏ ਵਾਰੇ ll,
**ਤੂੰ ਹੈ ਅੰਬੇ, ਅਪਰੰਪਾਰ,,, ਅੰਮੀਏ,
ਕਿੱਡਾ ਸੋਹਣਾ, ਤੇਰਾ ਦਰਬਾਰ,,,
ਕਿੱਡਾ ਸੋਹਣਾ, ਤੇਰਾ ਦਰਬਾਰ,,, ਅੰਮੀਏ, xll
^ਸੱਚੀਆਂ ਨੇ ਜੋਤਾਂ ਨਾਲੇ, ਸੱਚਾ ਤੇਰਾ ਦਰ ਮਾਂ,
"ਜਿੱਥੇ ਜੋਤ ਜਗੇ ਓਹੋ, ਸੁੱਚਾ ਹੋ ਜਾਏ ਘਰ ਮਾਂ" ll
*ਤੂੰ ਹੀ ਜੱਗ ਤਾਰੇ, ਤੂੰ ਹੀ ਪਾਰ ਉਤਾਰੇ ll,
**ਪੂਜੇ ਤੈਨੂੰ, ਤਾਂਹੀਓਂ ਸੰਸਾਰ,,, ਅੰਮੀਏ,
ਕਿੱਡਾ ਸੋਹਣਾ, ਤੇਰਾ ਦਰਬਾਰ,,,
ਕਿੱਡਾ ਸੋਹਣਾ, ਤੇਰਾ ਦਰਬਾਰ,,, ਅੰਮੀਏ, xll
^ਭਗਤ ਤੇਰੇ ਦਰ ਦਾ, ਮੰਗਤਾ ਮਾਂ ਭੋਲੀਏ,
"ਫੜ੍ਹ ਤੇਰਾ ਲੜ੍ਹ, ਅਸੀਂ ਕਦੇ ਵੀ ਨਾ ਡੋਲੀਏ" ll
*ਬੱਚੜੇ ਹਾਂ ਤੇਰੇ, ਦੁੱਖਾਂ ਪਾਏ ਘੇਰੇ ll,
**ਦੁੱਖ ਵਿਚੋਂ, ਕੱਢ ਸਾਨੂੰ ਬਾਹਰ,,, ਅੰਮੀਏ,
ਕਿੱਡਾ ਸੋਹਣਾ, ਤੇਰਾ ਦਰਬਾਰ,,,
ਕਿੱਡਾ ਸੋਹਣਾ, ਤੇਰਾ ਦਰਬਾਰ,,, ਅੰਮੀਏ, xll-llll
ਅਪਲੋਡਰ- ਅਨਿਲਰਾਮੂਰਤੀਭੋਪਾਲ