तेरे दुःख कट जानगे

ਭਗਤੋ, ਇੱਕ ਮਨ ਚਿੱਤ ਇਕਾਗਰ ਹੋ ਕੇ ਬੋਲੋ,
ਜੈ ਮਾਤਾ ਦੀ,,,,,,, l
ਇੱਕ ਵਾਰੀ ਫਿਰ ਬੋਲੋ, ਜੈ ਮਾਤਾ ਦੀ,,,,,,, l
ਜੈਕਾਰਾ ਸ਼ੇਰਾਂਵਾਲੀ ਦਾ,,, ਬੋਲ ਸੱਚੇ ਦਰਬਾਰ ਦੀ ਜੈ l
ਭਗਤੋ, ਕਹਿੰਦੇ ਜੇਹਦੀ ਰਗ ਵਿੱਚ ਜੈ,
ਓਹਦੀ ਜੱਗ ਵਿੱਚ ਵੀ ਜੈ l
ਅਤੇ ਜੇਹਦੇ ਬੁੱਲਾਂ ਉੱਤੇ ਜੈ,
ਓਹਦੀਆਂ ਸੱਤ ਕੁੱਲਾਂ ਦੀ ਵੀ ਜੈ l
ਜੈ ਮਾਤਾ ਦੀ ਬੋਲਿਆਂ ਹੀ ,ਖੁੱਲਦਾ ਦ੍ਵਾਰਾ ਸ਼ੇਰਾਂਵਾਲੀ ਦਾ,
ਗੱਜ ਕੇ ਬੋਲੋ ਭਗਤੋ,
ਜੈਕਾਰਾ ਸ਼ੇਰਾਂਵਾਲੀ ਦਾ,,, ਬੋਲ ਸੱਚੇ ਦਰਬਾਰ ਦੀ ਜੈ l
ਜੈਕਾਰੇ ਵਾਲਿਆਂ ਨੂੰ ਮਿੱਠੀਆਂ ਮੁਰਾਦਾਂ,,,
ਬੋਲ ਸੱਚੇ ਦਰਬਾਰ ਦੀ, ਜੈ l

ਮੱਲ੍ਹ ਲੈ ਦਵਾਰਾ, ਤੇਰੇ ਦੁੱਖ ਕੱਟ ਜਾਣਗੇ,
ਬੋਲ ਜੈਕਾਰਾ, ਤੇਰੇ ਦੁੱਖ ਕੱਟ ਜਾਣਗੇ ll
ਦੁਨੀਆਂ ਨੂੰ ਤਾਰੇ ਜੇਹੜੀ, ਉਸ ਸੱਚੀ ਜੋਤ ਦਾ* ll,
ਤੂੰ ਵੀ ਲੈ ਨਜ਼ਾਰਾ, ਤੇਰੇ ਦੁੱਖ ਕੱਟ ਜਾਣਗੇ,
ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

^ਕਰਦੀ ਸਵਾਲ ਹੱਲ, ਪੂਰਾ ਜੋ ਸਵਾਲੀ ਦਾ,
ਮੰਦਿਰਾਂ 'ਚ ਬੈਠੀ ਸਾਰੀ, "ਦੁਨੀਆਂ ਦੀ ਬਾਲੀ ਦਾ" ll
ਵਿਗੜੀ ਬਣਾਵੇ ਜੇਹੜੀ, ਸੱਚੀ ਸਰਕਾਰ ਦਾ* ll,
ਹੋ ਗਿਆ ਇਸ਼ਾਰਾ, ਤੇਰੇ ਦੁੱਖ ਕੱਟ ਜਾਣਗੇ,
ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

^ਇੱਕ ਵਾਰੀ ਕਰ ਦੇ, ਨਿਗਾਹ ਜਿੱਥੇ ਮੇਹਰ ਦੀ,
ਮੁੱਕ ਜਾਵੇ ਗੱਲ ਹੀ, "ਚੌਰਾਸੀਆਂ  ਦੇ ਫ਼ੇਰ ਦੀ" ll
ਜੇਹੜਾ ਭਵ ਸਾਗਰਾਂ 'ਚੋ, ਦੁਨੀਆਂ ਨੂੰ ਤਾਰਦਾ* ll,
ਨਾਮ ਨੂੰ ਧਿਆ ਲੈ, ਤੇਰੇ ਦੁੱਖ ਕੱਟ ਜਾਣਗੇ,
ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

^ਬੱਚਿਆਂ ਨੂੰ ਦੱਸ ਕਾਹਦਾ, ਮਾਵਾਂ ਕੋਲੋਂ ਸੰਗਣਾ,
ਮੰਗ ਲੈ ਸੰਜੀਵ ਜੋ ਵੀ, "ਏਹਦੇ ਕੋਲੋਂ ਮੰਗਣਾ" ll
ਚੱਲ ਆਜਾ ਤੂੰ ਵੀ, ਝੋਲੀ ਭਰ ਸਰਦੂਲ* ll,
ਖੁੱਲ੍ਹਾ ਏ ਭੰਡਾਰਾ, ਤੇਰੇ ਦੁੱਖ ਕੱਟ ਜਾਣਗੇ,
ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (441 downloads)