मेरे बाबा जी चरणा च जोड़ लो गरीबा नू

असी भिखारी तू है राजा,
असी गरीब तू गरीब नवाज़ा।।
हो साहिबा नज़र मेहर दी पा जा।।
ला दे भाग उमीदा नू,
मेरे बाबा जी....
चरणा च जोड़ लो गरीबा नू।।

तेरी प्रेम दी तक्कनी विच किते,
साडी मिनती हो जावे।
तुहाडी चरण दूड़ विच किधरे,
साडी गिनती हो जावे।।
एहो साडी मंग दातिया,
लग्गी जावे लंग दातिया।।
सदा रंगिया रंग दातिया।।
दे दे मान नाचीजा नू,
मेरे बाबा जी....
चरणा च जोड़ लो गरीबा नू।।

रूह भी होवे गीत महरमां,
विच विछोड़े गावे नाम।
तेरी उसतत विच जो लंगने,
स्वास ओह भावे आवे ना।।
रूह है तेरे नाम दी दासी,
बन गयी जन्म जन्म दी प्यासी।।
कर देयो इस दी दूर उदासी।।
तरस रही है दीदां नू,
मेरे बाबा जी....
चरणा च जोड़ लो गरीबा नू।।

भुल के भी असी भुल ना जाईये,
तुहाडे ने उपकार बड़े।
आप जेहा सानु होर ना कोई,
साडे जेहे बलिहार बड़े।।
मंदे चाहे चंगे साईआं,
असी हां तेरे बंदे साईआं।।
हो तेरे रंग विच रंगे साईआं।।
रंगिया रखी मुरीदा नू,
मेरे बाबा जी....
चरणा च जोड़ लो गरीबा नू।।



ਅਸੀਂ ਭਿਖਾਰੀ, ਤੂੰ ਹੈ ਰਾਜਾ,
ਅਸੀਂ ਗਰੀਬ, ਤੂੰ ਗਰੀਬ ਨਵਾਜ਼ਾ ll,
ਹੋ ਸਾਹਿਬਾਂ ਨਜ਼ਰ, ਮੇਹਰ ਦੀ ਪਾ ਜਾ ll,
ਲਾ ਦੇ ਭਾਗ, ਉਮੀਦਾਂ ਨੂੰ,
ਮੇਰੇ ਬਾਬਾ ਜੀ,,,
ਚਰਨਾਂ 'ਚ, ਜੋੜ ਲਓ ਗਰੀਬਾਂ ਨੂੰ xll-ll

ਤੇਰੀ ਪ੍ਰੇਮ ਦੀ, ਤੱਕਣੀ ਵਿੱਚ ਕਿਤੇ
,
ਸਾਡੀ ਮਿਣਤੀ ਹੋ ਜਾਵੇ l
ਤੁਹਾਡੀ ਚਰਨ, ਧੂੜ ਵਿੱਚ ਕਿੱਧਰੇ,
ਸਾਡੀ ਗਿਣਤੀ ਹੋ ਜਾਵੇ ll
^ਏਹੋ ਸਾਡੀ, ਮੰਗ ਦਾਤਿਆ,
ਲੱਗੀ ਜਾਵੇ, ਲੰਘ ਦਾਤਿਆ xll
ਸਦਾ ਰੰਗਿਆਂ, ਰੰਗ ਦਾਤਿਆ ll,
ਦੇ ਦੇ ਮਾਣ, ਨਾਚੀਜ਼ਾਂ ਨੂੰ,
ਮੇਰੇ ਬਾਬਾ ਜੀ,,,
ਚਰਨਾਂ 'ਚ, ਜੋੜ ਲਓ ਗਰੀਬਾਂ ਨੂੰ xll-ll

ਰੂਹ ਵੀ ਹੋਵੇ, ਗੀਤ ਮਹਿਰਮਾਂ,
ਵਿੱਚ ਵਿਛੋੜੇ ਗਾਵੇ ਨਾਮ l
ਤੇਰੀ ਉਸਤੱਤ, ਬਿਨ ਜੋ ਲੰਘਣੇ
,
ਸਵਾਂਸ ਓਹ ਭਾਵੇਂ ਆਵੇ ਨਾ ll
^ਰੂਹ ਹੈ ਤੇਰੇ, ਨਾਮ ਦੀ ਦਾਸੀ,
ਬਣ ਗਈ, ਜਨਮ-ਜਨਮ ਦੀ ਪਿਆਸੀ xll
ਕਰ ਦਿਓ, ਇਸ ਦੀ ਦੂਰ ਉਦਾਸੀ ll,
ਤਰਸ ਰਹੀ ਹੈ, ਦੀਦਾਂ ਨੂੰ
ਮੇਰੇ ਬਾਬਾ ਜੀ,,,
ਚਰਨਾਂ 'ਚ, ਜੋੜ ਲਓ ਗਰੀਬਾਂ ਨੂੰ xll-ll

ਭੁੱਲ ਕੇ ਵੀ ਅਸੀਂ, ਭੁੱਲ ਨਾ ਜਾਈਏ
,
ਤੁਹਾਡੇ ਨੇ ਉਪਕਾਰ ਬੜੇ l
ਆਪ ਜੇਹਾ ਸਾਨੂੰ, ਹੋਰ ਨਾ ਕੋਈ,
ਸਾਡੇ ਜੇਹੇ ਬਲਿਹਾਰ ਬੜੇ ll
^ਮੰਦੇ ਚਾਹੇ, ਚੰਗੇ ਸਾਈਂਆਂ,
ਅਸੀਂ ਹਾਂ ਤੇਰੇ, ਬੰਦੇ ਸਾਈਂਆਂ xll
ਹੋ ਤੇਰੇ ਰੰਗ ਵਿੱਚ, ਰੰਗੇ ਸਾਈਂਆਂ ll,
ਰੰਗਿਆਂ ਰੱਖੀਂ, ਮੁਰੀਦਾਂ ਨੂੰ,
ਮੇਰੇ ਬਾਬਾ ਜੀ,,,
ਚਰਨਾਂ 'ਚ, ਜੋੜ ਲਓ ਗਰੀਬਾਂ ਨੂੰ xll-ll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1229 downloads)