ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||

ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,
ਜੁਗਾ ਦੀ ਕੰਗਾਲ ਅਜ, ਹੋਈ ਸ਼ਾਹਕਾਰ ਮੈਂ |
ਲਭੇਆਈ ਲਾਲ ਕਿਥੋਂ, ਪੁਛਦੀਆਂ ਸਾਰੀਆਂ,
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||

ਸਤਗੁਰੁ ਮੇਰੇਆ ਨੇ ਚਰਨਾ ਨਾਲ ਲਾ ਲਿਆ,
ਨੇਹਰੀ ਜੇਹੀ ਕੋਠੀ ਵਿਚ ਦੀਵਾ ਜਲਾ ਲਿਆ |
ਹੋਏ ਨੇ ਉਜਾਲੇ, ਦੇਖਾਂ ਸੂਰਤਾਂ ਪਾਰੀਆਂ,
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||

ਜਦੋ ਸਤਗੁਰਾਂ ਦਾ ਮੈ ਕਰਨੀਆ ਜਾਪੁ ਨੀ,
ਮਿਟ ਜਾਂਦੇ ਜਿੰਦਗੀ ਦੇ ਕਸ਼ਟ ਤੇ ਪਾਪ ਨੀ |
ਜਨਮ ਜਨਮ ਦੀਆ ਕਟੀਆਂ ਬੀਮਾਰੀਆਂ,
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||

ਜਦੋ ਸਤਗੁਰਾਂ ਦਾ ਮੈ ਦਰਸ਼ਨ ਪਾ ਲਿਆ,
ਤਨਮਨ ਆਪਣਾ ਸਫਲ ਬਣਾ ਲਿਆ |
ਨਾਮ ਦੇ ਸਮੁੰਦਰਾਂ ਚ ਲਾਵਾਂ ਮੈ ਤਾਰੀਆਂ,
ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||
download bhajan lyrics (1633 downloads)