सुपने दे विच दाती दा दीदार

( राती मैनु सुपना आया,
घर माँ ने चरण ने पाये।
मैं डर दा मारा अख ना खोला,
किते माँ छेती मूड़ ना जाये।। )

राती सुपने दे विच दाती दा दीदार हो गया।।
साडी सुत्ती किसमत जागी।। बेड़ा पार हो गया,
राती सुपने दे विच दाती दा दीदार हो गया।।

माँ अम्बे ने जदो गरीब घर विच फेरा पाया,
सारे बूहे आपे खुल गए, घर सारा रुशनाया।।
चन्न चढ़ गया बेहड़े।। तपदा सीना ठार हो गया,
राती सुपने दे विच दाती दा.......

मंग लो जो कुझ मंगना दाती शेरावाली केहंदी,
असी आखिया दीद तेरी नू जींद तरसदी रेहंदी।।
अज्ज खुला तेरी रहमत।। दा भंडार हो गया,
राती सुपने दे विच दाती दा.......

दूध पुत्त ते माल खजाने एह सब तेरिया दातां।
खुशियां दे विच दिन माँ लिखदे सुखा दे विच रातां।।
साडी रुलदी खुलदी ज़िंदगी।। च सुधार हो गया,
राती सुपने दे विच दाती दा.......

नाम ध्याना रलके खाना सच्ची किरत कमाईयो,
जान बुझ के गऊ गरीब दा कदे ना दिल दुखाइयो।।
नन्नू कमल रंगीले कपिल दा।। उद्धार हो गया,
राती सुपने दे विच दाती दा.......


( ਰਾਤੀ ਮੈਨੂੰ, ਸੁਪਨਾ ਆਇਆ,
ਘਰ ਮਾਂ ਨੇ, ਚਰਨ ਨੇ ਪਾਏ l
ਮੈਂ ਡਰਦਾ ਮਾਰਾ, ਅੱਖ ਨਾ ਖੋਲਾਂ,
ਕਿਤੇ ਮਾਂ, ਛੇਤੀ ਨਾ ਮੁੜ ਜਾਏ ll )

ਰਾਤੀ ਸੁਪਨੇ ਦੇ ਵਿੱਚ ਦਾਤੀ ਦਾ, ਦੀਦਾਰ ਹੋ ਗਿਆ ll
*ਸਾਡੀ 'ਸੁੱਤੀ ਕਿਸਮਤ ਜਾਗੀ ll, ਬੇੜਾ ਪਾਰ ਹੋ ਗਿਆ,
ਰਾਤੀ ਸੁਪਨੇ ਦੇ ਵਿੱਚ ਦਾਤੀ ਦਾ, ਦੀਦਾਰ ਹੋ ਗਿਆ ll

ਮਾਂ ਅੰਬੇ ਨੇ, ਜਦੋਂ ਗਰੀਬ ਦੇ, ਘਰ ਵਿੱਚ ਫ਼ੇਰਾ ਪਾਇਆ,
ਸਾਰੇ ਬੂਹੇ, ਆਪੇ ਖੁੱਲ ਗਏ, "ਘਰ ਸਾਰਾ ਰੁਸ਼ਨਾਇਆ" ll
*ਚੰਨ 'ਚੜ੍ਹ ਗਿਆ ਵੇਹੜੇ ll, ਤੱਪਦਾ ਸੀਨਾ ਠਾਰ੍ਹ ਹੋ ਗਿਆ,
ਰਾਤੀ ਸੁਪਨੇ ਦੇ ਵਿੱਚ ਦਾਤੀ ਦਾ,,,,,,,,,,,,,,,,,,,,,,,,

ਮੰਗ ਲਓ, ਜੋ ਕੁਝ ਮੰਗਣਾ ਦਾਤੀ, ਸ਼ੇਰਾਂਵਾਲੀ ਕਹਿੰਦੀ,
ਅਸੀਂ ਆਖਿਆ, ਦੀਦ ਤੇਰੀ ਨੂੰ, "ਜਿੰਦ ਤਰਸਦੀ ਰਹਿੰਦੀ" ll
*ਅੱਜ 'ਖੁੱਲ੍ਹਾ ਤੇਰੀ ਰਹਿਮਤ ll, ਦਾ ਭੰਡਾਰ ਹੋ ਗਿਆ,
ਰਾਤੀ ਸੁਪਨੇ ਦੇ ਵਿੱਚ ਦਾਤੀ ਦਾ,,,,,,,,,,,,,,,,,,,,,,,,

ਦੁੱਧ ਪੁੱਤ ਤੇ ਮਾਲ ਖਜ਼ਾਨੇ, ਏਹ ਸਭ ਤੇਰੀਆਂ ਦਾਤਾਂ,
ਖੁਸ਼ੀਆਂ ਦੇ ਵਿੱਚ ਦਿਨ ਮਾਂ ਲਿੱਖ ਦੇ, "ਸੁੱਖਾਂ ਦੇ ਵਿੱਚ ਰਾਤਾਂ" ll
*ਸਾਡੀ 'ਰੁਲ੍ਹਦੀ ਖੁਲ੍ਹਦੀ ਜਿੰਦਗੀ ll, 'ਚ ਸੁਧਾਰ ਹੋ ਗਿਆ,
ਰਾਤੀ ਸੁਪਨੇ ਦੇ ਵਿੱਚ ਦਾਤੀ ਦਾ,,,,,,,,,,,,,,,,,,,,,,,,

ਨਾਮ ਧਿਆਣਾ, ਰਲ਼ਕੇ ਖਾਣਾ, ਸੱਚੀ ਕਿਰਤ ਕਮਾਇਓ,
ਜਾਣ ਬੁੱਝ ਕੇ, ਗਊ ਗਰੀਬ ਦਾ, "ਕਦੇ ਨਾ ਦਿਲ ਦੁਖਾਇਓ" ll
*ਨੰਨੂ 'ਕਮਲ ਰੰਗੀਲੇ ਕਪਿਲ ਦਾ ll, ਉਧਾਰ ਹੋ ਗਿਆ,
ਰਾਤੀ ਸੁਪਨੇ ਦੇ ਵਿੱਚ ਦਾਤੀ ਦਾ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (519 downloads)