ਮੇਰਾ ਕੰਮ ਨੀ ਪਹਾੜਾਂ ਵਿੱਚ ਕੋਈ ll,
ਮੈਂ ਆਵਾਂ ਜਾਵਾਂ ਤੇਰੇ ਕਰਕੇ ll
ਤੇਰੀ ਕਿਰਪਾ lll ਬੜੀ ਹੈ ਹੋਈ,
ਮੈਂ ਆਵਾਂ ਜਾਵਾਂ ਤੇਰੇ ਕਰਕੇ ll
ਮੇਰਾ ਕੰਮ ਨੀ ਪਹਾੜਾਂ,,,,,,,,,,,,,,,,,,,,,
ਕਠਿਨ ਕਠੋਰ, ਤੇਰੇ ਰਸਤੇ ਸੀ ਦਾਤੀਏ l
ਲੋਕੀਂ ਤਾਹਨੇ ਮਾਰਦੇ ਸੀ, ਹੱਸਦੇ ਸੀ ਦਾਤੀਏ ll
ਕੋਈ ਗੱਲ ਵੀ ਨਾ lll ਤੇਰੇ ਤੋਂ ਲੁਕੋਈ,
ਮੈਂ ਆਵਾਂ ਜਾਵਾਂ ਤੇਰੇ ਕਰਕੇ,,,
ਮੇਰਾ ਕੰਮ ਨੀ ਪਹਾੜਾਂ,,,,,,,,,,,,,,,,,,,,,,F
ਤੇਰੇ ਦਰ ਦੀਆਂ ਮਾਂਏਂ, ਰੌਣਕਾਂ ਨੇ ਪਿਆਰੀਆਂ l
ਏਥੋਂ ਹੀ ਤਾਂ ਮਿਲਦੀਆਂ ਨੇ, ਰਹਿਮਤਾਂ ਨਿਆਰੀਆਂ ll
ਜਾਗ ਪੈਂਦੀ ਏਥੇ lll ਕਿਸਮਤ ਸੋਈ,
ਮੈਂ ਆਵਾਂ ਜਾਵਾਂ ਤੇਰੇ ਕਰਕੇ,,,
ਮੇਰਾ ਕੰਮ ਨੀ ਪਹਾੜਾਂ,,,,,,,,,,,,,,,,,,,,,,F
ਠੰਡਾ ਤੇਰਾ ਦੇਸ਼ ਮਾਂਏਂ, ਠੰਡ ਵਰਤਾਂਵਦਾ l
ਓ ਭੁੱਲਿਆਂ ਨੂੰ ਏਹ ਤਾਂ ਮਾਂਏਂ, ਸਿੱਧੇ ਰਹੇ ਪਾਂਵਦਾ ll
ਜੇਹੜਾ ਆਂਵਦਾ ਹੈ lll ਪਾਂਵਦਾ ਹੈ ਸੋਈ,
ਮੈਂ ਆਵਾਂ ਜਾਵਾਂ ਤੇਰੇ ਕਰਕੇ,,,
ਮੇਰਾ ਕੰਮ ਨੀ ਪਹਾੜਾਂ,,,,,,,,,,,,,,,,,,,,,,F
ਉੱਚਿਆਂ ਪਹਾੜਾਂ ਵਿੱਚ, ਉੱਚੀ ਸੁੱਚੀ ਮਾਈ ਏ l
ਗੁਫ਼ਾ ਵਾਲੀ ਰਾਣੀ ਸਾਰੀ, ਖ਼ੇਡ ਰਚਾਈ ਏ ll
ਮਿਲੇ ਦਰਸ਼ੀ ਨੂੰ lll ਤੇਰੇ ਦਰ ਢੋਈ,
ਮੈਂ ਆਵਾਂ ਜਾਵਾਂ ਤੇਰੇ ਕਰਕੇ,,,
ਮੇਰਾ ਕੰਮ ਨੀ ਪਹਾੜਾਂ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ