चिट्टी चांदनी दे पैन लिश्कारे

ਧੁਨ- ਉੱਚਾ ਦਰ ਬਾਬੇ ਨਾਨਕ ਦਾ

ਚਿੱਟੀ ਚਾਂਦਨੀ ਦੇ, ਪੈਣ ਲਿਸ਼ਕਾਰੇ,
ਸੋਹਣਾ ਦਰ ਸ਼ੇਰਾਂਵਾਲੀ ਦਾ xll
ਫਿੱਕੇ ਲੱਗਦੇ ਨੇ, ਅਰਸ਼ਾਂ ਦੇ ਤਾਰੇ,
ਸੋਹਣਾ ਦਰ ਸ਼ੇਰਾਂਵਾਲੀ ਦਾ xll
ਚਿੱਟੀ ਚਾਂਦਨੀ ਦੇ,,,,,,,,,,,,,,,,,,

ਦਰ ਦਾਤੀ ਦਾ, ਸਭ ਤੋਂ ਸੋਹਣਾ xll
ਸਵਰਗ ਵੀ ਇਸ ਦੇ, ਵਰਗਾ ਨਾ ਹੋਣਾ xll
ਏਹ ਭਗਤਾਂ ਦੇ, ਮਨ ਨੂੰ ਭਾਵੇ,
ਸੋਹਣਾ ਦਰ ਸ਼ੇਰਾਂਵਾਲੀ ਦਾ,,,
ਚਿੱਟੀ ਚਾਂਦਨੀ ਦੇ,,,,,,,,,,,,,,,,,,

ਸੁੰਦਰ ਗੁਫ਼ਾ 'ਚ, ਬੈਠੀ ਮਹਾਂਰਾਣੀ xll
ਜਗ ਜੰਨਨੀ ਮਾਂ, ਆਦਿ ਭਵਾਨੀ xll
ਏਹ ਮਾਂ, ਵੰਡਦੀ ਸਭ ਨੂੰ ਭੰਡਾਰੇ,
ਸੋਹਣਾ ਦਰ ਸ਼ੇਰਾਂਵਾਲੀ ਦਾ,,,
ਚਿੱਟੀ ਚਾਂਦਨੀ ਦੇ,,,,,,,,,,,,,,,,,,

ਭਗਤ ਚੜ੍ਹਾਈਆਂ, ਚੜ੍ਹ ਕੇ ਆਉਂਦੇ xll
ਨੱਚਦੇ ਟੱਪਦੇ, ਭੰਗੜੇ ਪਾਉਂਦੇ xll
*ਓਹ ਬੋਲਣ, ਉੱਚੀ ਮਾਂ ਦੇ ਜੈਕਾਰੇ,
ਸੋਹਣਾ ਦਰ ਸ਼ੇਰਾਂਵਾਲੀ ਦਾ,,,
ਚਿੱਟੀ ਚਾਂਦਨੀ ਦੇ,,,,,,,,,,,,,,,,,,

ਦਇਆਵਾਨ ਮਾਂ, ਜੋਤਾਂ ਵਾਲੀ xll
ਭਰ ਦੇਂਦੀ ਏ, ਝੋਲੀ ਖ਼ਾਲੀ xll
ਜੋ ਦਰ, ਦਾਤੀ ਦੀਆਂ ਕੰਜ਼ਕਾਂ ਬਿਠਾਉਂਦੇ,
ਸੋਹਣਾ ਦਰ ਸ਼ੇਰਾਂਵਾਲੀ ਦਾ,,,
ਚਿੱਟੀ ਚਾਂਦਨੀ ਦੇ,,,,,,,,,,,,,,,,,,

ਲਿਖ਼ਾਰੀ & ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (464 downloads)