वे काले रंग वालिया

वे काले रंग वालिया॥
तेथो,वारी मैं जावा,बलिहारी मैं जावा,
वारी तेथो मैं जावा,बलिहारी तेथो मैं जावा॥

तेरे बुला दा रंग सुहा,जिथे मुरली सजदी ऐ,
जदों,मुरली वजदी ऐ,तेरी राधा नचदी ऐ,
वे,काले रंग वालियां,तेरी राधा नचदी ऐ,

सिर मोर मुक्त सोहना,लगदा सहनु मन मोहना,
तेरे वरगा कोई सोहना,दुनिया विच नही होना,
वे,काले रंग वालियां,दुनिया विच नही होना,

जावा वारी मैं सदके जडो तेरी कमर लचके,
दिल मेरा इंज करदा,वेखा नाल तेरे नच के,
वे,काले रंग वालियां,वेखा नाल तेरे नच के,

तेरे नेना ने दिल लुटाया,सहनु कमला कर सुतिया,
एहना नैना नु तक तक के,अम्बरा विच चन लुकियाँ,
वे,काले रंग वालियां,अम्बर विच चन लुकियाँ,

तेरे पैरा च घुंगरू ने,वे मैं झांजर बन गई आ,
तू ग्वाला बन के आ,मैं ता गोपी बन आई आ,
वे,काले रंग वालियां,में ता गोपी बन आई आ,

ईसी रास रचावागे,जग सारा नाचावागे,
मिल सारी दुनियां नु,ब्रिज्धाम बनावागे,
वे काले रंग वालियां,ब्रिज्धाम बनावागे,


ਵੇ ਕਾਲੇ ਰੰਗ ਵਾਲਿਆ ॥,
ਤੈਥੋਂ, ਵਾਰੀ ਮੈਂ ਜਾਵਾਂ, ਬਲਿਹਾਰੀ ਮੈਂ ਜਾਵਾਂ
ਵਾਰੀ ਤੈਥੋਂ ਮੈਂ ਜਾਵਾਂ, ਬਲਿਹਾਰੀ ਤੈਥੋਂ ਮੈਂ ਜਾਵਾਂ ॥

ਤੇਰੇ ਬੁੱਲਾਂ ਦਾ ਰੰਗ ਸੂਹਾ, ਜਿਥੇ ਮੁਰਲੀ ਸੱਜਦੀ ਏ
ਜਦੋਂ, ਮੁਰਲੀ ਵੱਜਦੀ ਏ, ਤੇਰੀ ਰਾਧਾ ਨੱਚਦੀ ਏ
ਵੇ, ਕਾਲੇ ਰੰਗ ਵਾਲਿਆ, ਤੇਰੀ ਰਾਧਾ ਨੱਚਦੀ ਏ

ਸਿਰ ਮੋਰ ਮੁੱਕਟ ਸੋਹਣਾ, ਲਗਦਾ ਸਾਨੂੰ ਮਨ ਮੋਹਣਾ,
ਤੇਰੇ ਵਰਗਾ ਕੋਈ ਸੋਹਣਾ, ਦੁਨੀਆਂ ਵਿਚ ਨਹੀਂ ਹੋਣਾ
ਵੇ, ਕਾਲੇ ਰੰਗ ਵਾਲਿਆ, ਦੁਨੀਆਂ ਵਿਚ ਨਹੀਂ ਹੋਣਾ

ਜਾਵਾਂ ਵਾਰੀ ਮੈਂ ਸਦਕੇ, ਜਦੋਂ ਤੇਰੀ ਕਮਰ ਲਚਕੇ
ਦਿਲ ਮੇਰਾ ਇੰਝ ਕਰਦਾ, ਵੇਖਾਂ ਨਾਲ ਤੇਰੇ ਨੱਚ ਕੇ
ਵੇ, ਕਾਲੇ ਰੰਗ ਵਾਲਿਆ, ਵੇਖਾਂ ਨਾਲ ਤੇਰੇ ਨੱਚ ਕੇ

ਤੇਰੇ ਨੈਣਾ ਨੇ ਦਿਲ ਲੁੱਟਿਆ, ਸਾਨੂੰ ਕਮਲਾ ਕਰ ਸੁੱਟਿਆ
ਏਹਨਾਂ, ਨੈਣਾ ਨੂੰ ਤੱਕ ਤੱਕ ਕੇ, ਅੰਬਰਾਂ ਵਿਚ ਚੰਨ ਲੁੱਕਿਆ
ਵੇ, ਕਾਲੇ ਰੰਗ ਵਾਲਿਆਂ, ਅੰਬਰਾਂ ਵਿਚ ਚੰਨ ਲੁੱਕਿਆ

ਤੇਰੇ ਪੈਰਾਂ ਚ ਘੁੰਘਰੂ ਨੇ, ਵੇ ਮੈਂ ਝਾਂਜਰ ਬਣ ਆਈ ਆਂ
ਤੂੰ ਗਵਾਲਾ ਬਣ ਕੇ ਆ, ਮੈਂ ਤਾਂ ਗੋਪੀ ਬਣ ਆਈ ਆਂ
ਵੇ, ਕਾਲੇ ਰੰਗ ਵਾਲਿਆ , ਮੈਂ ਤਾਂ ਗੋਪੀ ਬਣ ਆਈ ਆਂ

ਐਸੀ ਰਾਸ ਰਚਾਵਾਂਗੇ, ਜੱਗ ਸਾਰਾ ਨਚਾਵਾਂਗੇ
ਮਿਲ ਸਾਰੀ ਦੁਨੀਆਂ ਨੂੰ, ਬ੍ਰਜਧਾਮ ਬਣਾਵਾਂਗੇ
ਵੇ, ਕਾਲੇ ਰੰਗ ਵਾਲਿਆਂ, ਬ੍ਰਜਧਾਮ ਬਣਾਵਾਂਗੇ
श्रेणी
download bhajan lyrics (1078 downloads)